Apple ਐਪਸ ਹੁਣ ਸਾਰਿਆਂ IOS ਅਤੇ MAC ਯੂਜ਼ਰ ਲਈ ਹੋਣਗੀਆਂ ਮੁਫਤ ਉਪਲੱਬਧ

04/19/2017 6:49:46 PM

ਜਲੰਧਰ- ਕੁੱਝ ਦਿਨਾਂ ਪਹਿਲਾਂ ਸਾਹਮਣੇ ਆਈ ਇਕ ਰਿਪੋਰਟ  ਮੁਤਾਬਕ ਐਪਲ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਵਰਲਡਵਾਇਡ ਡਿਵੈਲਪਰਸ ਕਾਨਫਰੈਂਸ (WWDC) ''ਚ ਕੰਪਨੀ ਆਈ. ਓ.ਐੱਸ ਦੇ ਅਗਲੇ ਵਰਜਣ iOS 11 ਨੂੰ ਪੇਸ਼ ਕਰ ਸਕਦੀ ਹੈ। ਇਸ ਵਰਜਨ ਤੋਂ ਬਾਅਦ ਐਪਲ ਦੇ ਐਪ ਸਟੋਰ ''ਚ ਲਗਭਗ 1,87,000 ਐਪ ''ਤੇ ਬਹੁਤ ਪ੍ਰਭਾਵ ਪੈਣ ਵਾਲਾ ਹੈ। ਉਥੇ ਹੀ ਹੁਣ ਐਪਲ ਐਪਸ ਨਾਲ ਜੁੜੀ ਇਕ ਅਤੇ ਖਬਰ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਐਪਲ ਦੇ ਕੁੱਝ ਖਾਸ ਐਪਸ ਸਾਰੇ ਆਈ. ਓ. ਐੱਸ ਅਤੇ ਮੈਕ ਓ. ਐੱਸ ਯੂਜ਼ਰਸ ਲਈ ਮੁਫਤ ਉਪਲੱਬਧ ਹੋਣਗੇ।

MacRumors ਦੀ ਰਿਪੋਰਟ ਮੁਤਾਬਕ ਐਪਲ ਨੇ ਕਈ ਮੈਕ ਅਤੇ ਆਈ. ਓ. ਐੱਸ ਐਪਸ ਨੂੰ ਅਪਡੇਟ ਕੀਤਾ ਹੈ, ਜਿਸ ''ਚ iMovie, Numbers, Keynote, Pages ਅਤੇ 7arage2and ਸ਼ਾਮਿਲ ਹਨ। ਕੰਪਨੀ ਦੁਆਰਾ ਕੀਤਾ ਗਿਆ ਅਪਡੇਟ ਇਨ੍ਹਾਂ ਨੂੰ ਸਾਰਿਆ ਯੂਜ਼ਰਸ ਲਈ ਮੁੱਫਤ ਬਣਾਉਣ ਲਈ ਹੈ। ਜਿਸ ਤੋਂ ਬਾਅਦ ਇਹ ਐਪਸ ਮੁਫਤ ਡਾਉਨਲੋਡਿੰਗ ਲਈ ਉਪਲੱਬਧ ਹੋਣਗੇ। ਹਾਲਾਂਕਿ ਇਹ ਸਾਰੇ ਐਪਸ ਉਨ੍ਹਾਂ ਯੂਜ਼ਰਸ ਲਈ ਮੁਫਤ ਸਨ ਜਿਨ੍ਹਾਂ ਨੇ ਸਾਲ 2013 ਤੋਂ ਬਾਅਦ ਇੱਕ ਨਵਾਂ ਮੈਕ, ਆਈਪੈਡ ਜਾਂ ਆਈਫੋਨ ਖਰੀਦਿਆ ਸੀ, ਉਥੇ ਹੀ ਹੁਣ ਮੁਫਤ ਐਪਸ ਸਰਵਿਸ ਨੂੰ ਪੁਰਾਣੇ ਜਾਂ ਇਸਤੇਮਾਲ ਕੀਤੇ ਗਏ ਡਿਵਾਇਸ ''ਤੇ ਵੀ ਐਕਸੈਸ ਕਰ ਸਕਦੇ ਹਨ।


Related News