Apple MacBook Air ਲਾਂਚ, ਜਾਣੋ ਕੀਮਤ ਤੇ ਫੀਚਰਜ਼

03/18/2020 8:13:16 PM

ਗੈਜੇਟ ਡੈਸਕ—ਐਪਲ ਨੇ ਨਵੇਂ ਆਈਪੈਡ ਪ੍ਰੋ ਨਾਲ ਆਪਣੀ ਨਵੀਂ ਮੈਕਬੁੱਕ ਏਅਰ ਵੀ ਲਾਂਚ ਕੀਤੀ ਹੈ। ਐਪਲ ਨੇ ਆਈਪੈਡ ਦੀ ਤਰ੍ਹਾਂ ਨਵੀਂ ਮੈਕਬੁੱਕ ਏਅਰ 'ਚ ਮੈਜ਼ਿਕ ਕੀਬੋਰਡ ਦਾ ਸਪੋਰਟ ਦਿੱਤਾ ਹੈ। ਇਸ ਤੋਂ ਇਲਾਵਾ ਐਪਲ ਦਾ ਦਾਅਵਾ ਹੈ ਕਿ ਨਵੀਂ ਮੈਕਬੁੱਕ ਏਅਰ 'ਚ ਦੋਗੁਣਾ ਸੀ.ਪੀ.ਯੂ. ਪਰਫਾਰਮੈਂਸ ਅਤੇ 80 ਫੀਸਦੀ ਤੇਜ਼ ਗ੍ਰਾਫਿਕਸ ਮਿਲੇਗਾ।

PunjabKesari

ਮੈਕਬੁੱਕ ਏਅਰ ਨੂੰ 256ਜੀ.ਬੀ. ਸਟੋਰੇਜ਼ ਨਾਲ ਪੇਸ਼ ਕੀਤਾ ਗਿਆ ਹੈ ਜਿਸ ਦੀ ਕੀਮਤ 92,900 ਰੁਪਏ ਹੈ। ਇਸ 'ਚ 13 ਇੰਚ ਦੀ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ ਅਤੇ ਲਾਗਿਨ ਲਈ ਟੱਚ ਆਈ.ਡੀ. ਦਿੱਤੀ ਗਈ ਜੋ ਕਿ ਆਨਲਾਈਨ ਸ਼ਾਪਿੰਗ 'ਚ ਵੀ ਕੰਮ ਕਰੇਗੀ। ਇਸ ਤੋਂ ਇਲਾਵਾ ਮੈਕਬੁੱਕ 'ਚ ਟ੍ਰੈਕਪੈਡ ਵੀ ਦਿੱਤਾ ਗਿਆ ਅਤੇ ਬੈਟਰੀ ਨੂੰ ਲੈ ਕੇ ਦਿਨ ਭਰ ਦਾ ਦਾਅਵਾ ਹੈ।

PunjabKesari
ਮੈਕਬੁੱਕ ਏਅਰ 'ਚ macOS Catalina ਮਿਲੇਗਾ। ਇਸ 'ਚ ਵੀਡੀਓ ਐਡਿਟਿੰਗ ਸਾਫਟਵੇਅਰ ਵੀ ਮਿਲੇਗਾ। ਇਸ ਤੋਂ ਇਲਾਵਾ ਨਵੇਂ ਮੈਕਬੁੱਕ ਏਅਰ 'ਚ 10ਵੀਂ ਜਨਰੇਸ਼ਨ ਦਾ ਇੰਟੈਲ ਦਾ ਆਈ7 ਪ੍ਰੋਸੈਸਰ ਮਿਲੇਗਾ ਜਿਸ ਦੀ ਜ਼ਿਆਦਾਤਰ ਸਪੀਡ 3.8GHz ਹੈ। ਇਸ 'ਚ ਇੰਟੈਲ ਆਈਰਿਸ ਪਲੱਸ ਗ੍ਰਾਫਿਕਸ ਹੈ।

PunjabKesari

ਨਵੀਂ ਮੈਕਬੁੱਕ ਏਅਰ ਨਾਲ ਨਵਾਂ ਮੈਜ਼ਿਕ ਕੀਬੋਰਡ ਵੀ ਪੇਸ਼ ਕੀਤਾ ਹੈ ਜੋ ਕਿ ਸਿਰਫ 1ਐੱਮ.ਐੱਮ. ਪਤਲਾ ਹੈ। ਇਸ ਦੀ ਬਾਡੀ 100 ਫੀਸਦੀ ਦੋਬਾਰਾ ਇਸਤੇਮਾਲ ਹੋਣ ਯੋਗ ਐਲਯੂਮਿਨੀਅਮ ਨਾਲ ਬਣੀ ਹੈ। ਨਵੀਂ ਮੈਕਬੁੱਕ ਏਅਰ ਗੋਲਡ, ਸਿਲਵਰ ਅਤੇ ਸਪੇਸ ਗ੍ਰੇ ਕਲਰ ਵੇਰੀਐਂਟ 'ਚ ਮਿਲੇਗੀ। ਇਸ 'ਚ 256ਜੀ.ਬੀ. ਦੀ ਇਨਬਿਲਟ ਸਟੋਰੇਜ਼ ਅਤੇ 2TB SSD ਦਾ ਸਪੋਰਟ ਹੈ। ਇਸ 'ਚ ਤਿੰਨ ਮਾਈਕ, ਤਿੰਨ ਥੰਡਰਬੋਲਟ ਪੋਰਟ, 6ਕੇ ਡਿਸਪਲੇਅ ਸਪੋਰਟ, ਵਾਇਡ ਸਟੀਰੀਓ ਸਾਊਂਡ ਦਾ ਸਪੋਰਟ ਹੈ।

PunjabKesari


Karan Kumar

Content Editor

Related News