ਨਵੇਂ Apple iPhone ''ਚ ਹੋਵੇਗਾ ਟ੍ਰਿਪਲ ਰੀਅਰ ਕੈਮਰਾ ਤੇ ਨੌਚ

Monday, Dec 31, 2018 - 08:11 PM (IST)

ਨਵੇਂ Apple iPhone ''ਚ ਹੋਵੇਗਾ ਟ੍ਰਿਪਲ ਰੀਅਰ ਕੈਮਰਾ ਤੇ ਨੌਚ

ਗੈਜੇਟ ਡੈਸਕ—ਅਮਰੀਕਾ ਦੀ ਦਿੱਗਜ ਕੰਪਨੀ ਐਪਲ ਨੇ ਇਸ ਸਾਲ ਆਪਣੇ ਤਿੰਨ ਮਾਡਲ  iPhone XS, XS Max  ਅਤੇ XR  ਲਾਂਚ ਕੀਤੇ ਸਨ। ਹੁਣ ਕੰਪਨੀ 2019 'ਚ ਨਵਾਂ ਆਈਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟਸ ਦੀ ਮੰਨਿਏ ਤਾਂ 2019 'ਚ ਆਉਣ ਵਾਲੇ ਆਈਫੋਨ ਦੇ ਅਗਲੇ ਵੇਰੀਐਂਟ ਨੂੰ ਟ੍ਰਿਪਲ ਲੈਂਸ ਕੈਮਰੇ ਅਤੇ ਛੋਟੇ ਨੌਚ ਨਾਲ ਪੇਸ਼ ਕੀਤਾ ਜਾਵੇਗਾ।

ਫੋਬਰਸ ਨੇ ਆਪਣੀ ਰਿਪੋਰਟ 'ਚ ਐਪਲ ਆਈਫੋਨ ਐਕਸ.ਆਈ. ਦੀ ਇਕ ਕੰਸੈਪਟ ਇਮੇਜ ਸ਼ੇਅਰ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਕ ਦੂਜੀ ਰਿਪੋਰਟ ਮੁਤਾਬਕ ਇਹ ਖੁਲਾਸਾ ਹੋਇਆ ਹੈ ਕਿ ਕੰਪਨੀ ਅਗਲੇ ਆਈਫੋਨ 'ਚ 3ਡੀ ਕੈਮਰਾ ਦੇਣ ਲਈ ਸੋਨੀ ਨਾਲ ਕੰਮ ਕਰ ਰਹੀ ਹੈ। ਅਜਿਹੀਆਂ ਅਟਕਲਾਂ ਲਗਾਈ ਜਾ ਰਹੀਆਂ ਹਨ ਕਿ ਇਸ 3ਡੀ ਕੈਮਰੇ ਨੂੰ ਫਰੰਟ 'ਚ ਵੀ ਇਸਤੇਮਾਲ ਕੀਤਾ ਜਾਵੇਗਾ, ਜਿਸ ਨਾਲ ਕਿ ਫੇਸ ਆਈ ਡੀ ਬਾਓਮੈਟਰਿਕ ਸਕਿਓਰਟੀ ਨੂੰ ਵੀ ਬਿਹਤਰ ਕੀਤਾ ਜਾ ਸਕੇ। ਐਪਲ ਨੇ ਆਪਣੇ ਨਵੇਂ ਆਈਫੋਨ ਦੇ ਫੇਸ ਆਈ. ਫੀਚਰ ਨੂੰ ਬਿਹਤਰ ਬਣਾਉਣ ਲਈ ਨਵੇਂ ਤਰੀਕੇ ਦੇ ਸੈਂਸਰ ਦਾ ਵੀ ਇਸਤੇਮਾਲ ਕੀਤਾ ਹੈ।

ਸੋਨੀ ਦੁਆਰਾ ਤਿਆਰ ਕੀਤੇ ਗਏ ਇਸ ਸੈਂਸਰ ਨਾਲ ਆਈਫੋਨ ਦੀ ਨੌਚ ਦਾ ਸਾਈਜ਼ ਘੱਟ ਹੋ ਜਾਵੇਗਾ, ਜਿਸ ਨਾਲ ਆਈਫੋਨ ਯੂਜ਼ਰਸ ਨੂੰ ਵੱਡੀ ਸਕਰੀਨ ਮਿਲ ਸਕਦੀ ਹੈ। ਰਿਪੋਰਟਸ ਦੀ ਮੰਨਿਏ ਤਾਂ ਸੋਨੀ ਦੇ 3ਡੀ ਕੈਮਰੇ ਦਾ ਇਸਤੇਮਾਲ ਏ.ਆਰ. ਅਤੇ ਵੀ.ਆਰ. ਐਪਸ 'ਚ ਵੀ ਕੀਤਾ ਜਾ ਸਕੇਗਾ। ਹਾਲਾਂਕਿ, ਕੰਪਨੀ ਵੱਲੋਂ ਅਜੇ ਕਿਸੇ ਵੀ ਤਰ੍ਹਾਂ ਦਾ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ।


Related News