12 ਸਤੰਬਰ ਨੂੰ ਹੋਵੇਗਾ ਐਪਲ iPhone 8 ਦਾ ਈਵੈਂਟ: ਰਿਪੋਰਟ

Thursday, Aug 24, 2017 - 10:57 AM (IST)

12 ਸਤੰਬਰ ਨੂੰ ਹੋਵੇਗਾ ਐਪਲ iPhone 8 ਦਾ ਈਵੈਂਟ: ਰਿਪੋਰਟ

ਜਲੰਧਰ- ਪਿਛਲੇ ਕੁਝ ਸਮੇਂ ਤੋਂ ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਆਈਫੋਨ 8 ਦੇ ਲਾਂਚ ਹੋਣ 'ਚ ਦੇਰੀ ਹੋ ਸਕਦੀ ਹੈ, ਕੁਝ ਰਿਪੋਰਟ ਕਿਹਾ ਗਿਆ ਹੈ ਕਿ ਇਹ ਡਿਵਾਈਸ ਆਮਤੌਰ 'ਤੇ ਲਾਂਚ ਹੋਣ ਵਾਲੇ ਸਮੇਂ 'ਤੇ ਹੀ ਲਾਂਚ ਹੋਵੇਗਾ। ਹੁਣ ਆਈਫੋਨ 8 ਦੇ ਇੰਤਜ਼ਾਰ ਕਰ ਰਹੇ ਯੂਜ਼ਰਸ ਲਈ ਇਕ ਖਬਰ ਹੈ ਕਿ ਲਾਂਚ ਤਾਰੀਕ ਦਾ ਖੁਲਾਸਾ ਹੋ ਗਿਆ ਹੈ। ਐਪਲ ਆਈਫੋਨ 8 ਨੂੰ ਲਾਂਚ ਕਰਨ ਲਈ 12 ਸਤੰਬਰ ਨੂੰ ਈਵੈਂਟ ਦਾ ਆਯੋਜਿਤ ਕਰੇਗੀ।
ਜਾਣਕਾਰੀ ਮੁਤਾਬਕ 12 ਸਤੰਬਰ ਨੂੰ ਐਪਲ ਇਕ ਈਵੈਂਟ ਦਾ ਆਯੋਜਿਤ ਕਰੇਗੀ ਅਤੇ ਇਸ 'ਚ ਆਪਣੇ ਤਿੰਨੇਂ ਨਵੇਂ ਡਿਵਾਈਸਿਜ਼ ਦਾ ਐਲਾਨ ਕਰੇਗੀ। ਜਿਸ 'ਚ ਆਈਫੋਨ 8 ਨਾਲ iPhone 7s ਅਤੇ  iPhone 7s Plus ਵੀ ਸ਼ਾਮਿਲ ਹੈ। ਜਾਣਕਾਰੀ ਮੁਤਾਬਕ ਮੋਬਾਇਲ ਫੋਨ ਆਪਰੇਟਾਂ ਨੂੰ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਜਦੋਂ ਐਪਲ ਦੇ ਐਲਾਨ ਹੋਣ ਦੀ ਉਮੀਦ ਹੁੰਦੀ ਹੈ ਤਾਂ ਉਨ੍ਹਾਂ ਨੂੰ ਨਵੇਂ ਉਪਕਰਣਾਂ ਲਈ ਇਨਵੈਂਟਰੀ ਮਤਲਬ ਸੂਚੀ ਅਤੇ ਮਾਰਕੀਟਿੰਗ ਤਿਆਰ ਕਰਨੀ ਹੋਵੇਗੀ। 
ਪਿਛਲੇ ਈਵੈਂਟ 'ਤੇ ਨਜ਼ਰ ਮਾਰੀਓ ਤਾਂ ਇਤਿਹਾਸਿਕ ਤੌਰ ਐਪਲ ਵੱਲੋਂ 6 ਸਤੰਬਰ ਤੋਂ 12 ਸਤੰਬਰ ਦੇ ਵਿਚਕਾਰ ਈਵੈਂਟ ਦਾ ਆਯੋਜਨ ਹੁੰਦਾ ਹੈ। ਐਪਲ 12 ਸਤੰਬਰ ਨੂੰ ਆਈਫੋਨ 8 ਨੂੰ ਲਾਂਚ ਕਰੇਗੀ। Mac4Ever ਦੀ ਰਿਪੋਰਟ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 12 ਸਤੰਬਰ ਨੂੰ iPhone 8, iPhone 7s ਅਤੇ iPhone 7s Plus  ਲਾਂਚ ਹੋਣਗੇ। 15 ਸਤੰਬਰ ਨੂੰ ਪ੍ਰੀ-ਆਰਡਰ ਲਈ ਆਉਣਗੇ ਅਤੇ 22 ਸਤੰਬਰ ਨੂੰ ਉਪਲੱਬਧ ਹੋਣਗੇ। ਜਿਸ 'ਚ ਐਪਲ ਵਾਚ ਦੀ ਥਰਡ ਜਨਰੇਸ਼ਨ ਸ਼ਾਮਿਲ ਹੈ। ਇਸ ਤੋਂ ਇਲਾਵਾ 4K Apple ਟੀ. ਵੀ. ਵੀ ਲਾਂਚ ਹੋ ਸਕਦਾ ਹੈ। ਐਪਲ ਆਈਫੋਨ 8 ਦੇ ਲਾਂਚ ਈਵੈਂਟ ਲਈ ਪਹਿਲੀ ਵਾਰ ਐਪਲ ਪਾਰਕ 'ਚ ਸਟੀਵ ਜਾਬਸ ਥੀਏਟਰ ਦਾ ਇਸਤੇਮਾਲ ਕਰ ਸਕਦੀ ਹੈ।
ਪਿਛਲੇ ਦਿਨੀਂ ਐਪਲ ਦੇ ਆਉਣ ਵਾਲੇ ਡਿਵਾਈਸ ਆਈਫੋਨ 8 ਨਾਲ ਜੁੜੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਆਈਫੋਨ 8 ਦੇ ਡਮੀ ਮਾਡਲ ਦਾ ਹੈਂਡਸ ਆਨ ਦਿਖਾਇਆ ਗਿਆ। ਵੀਡੀਓ ਦੇ ਮੁਤਾਬਕ ਆਈਫੋਨ 8 'ਚ ਉੱਚ ਸਕਰੀਨ ਟੂ-ਬਾਡੀ ਰੇਸ਼ਿਓ ਨਾਲ  edge-to-edge ਡਿਸਪਲੇਅ ਹੋਵੇਗੀ। ਜਿਸ ਦੇ ਸਾਈਡ ਬੇਜ਼ਲ ਨਾਲ ਹੀ ਉੱਪਰ ਅਤੇ ਨੀਚੇ ਵੀ ਬੇਜ਼ਲ ਦਿੱਤਾ ਗਿਆ ਹੈ। ਸਮਾਰਟਫੋਨ 'ਚ 2.5ਡੀ ਕਵਰਡ ਗਲਾਸ ਅਤੇ ਡਿਸਪਲੇਅ 'ਤੇ ਉੱਪਰ ਵੱਲ ਫਰੰਟ ਕੈਮਰਾ ਅਤੇ ਸੈਂਸਰ ਦਿੱਤੇ ਗਏ ਹਨ। ਉੱਪਰ ਈਅਰਪੀਸ ਗ੍ਰਿਲ ਸਥਿਤ ਹੈ। ਇਸ ਤੋਂ ਇਲਾਵਾ ਇਕ ਹੋਰ ਸੈਂਸਰ ਡਿਸਪਲੇਅ 'ਤੇ ਨਜ਼ਰ ਆ ਰਿਹਾ ਹੈ, ਜੋ ਕਿ ਫੇਸ਼ੀਅਲ ਰਿਕਾਗ੍ਰਿਸ਼ਨ ਸਕੈਨਰ ਹੋ ਸਕਦਾ ਹੈ। ਆਈਫੋਨ 8 ਇਕ ਹੋਰ ਖਾਸ ਫੀਚਰ ਹੋਵੇਗਾ, ਜਿਸ 'ਚ ਯੂਜ਼ਰ ਡਿਵਾਈਸ ਨੂੰ ਟੱਚ ਕੀਤੇ ਬਿਨਾ ਹੀ ਅਨਲਾਕ ਕਰ ਸਕਦੇ ਹਨ।


Related News