ਜਾਣੋ iPhone 7 ਦੀ ਕੀਮਤ, ਲਾਂਚ ਅਤੇ ਫੀਚਰਸ ਨਾਲ ਜੁੜੀਆਂ ਮੁੱਖ ਜਾਣਕਾਰੀਆਂ

Saturday, Aug 13, 2016 - 12:05 PM (IST)

ਜਾਣੋ iPhone 7 ਦੀ ਕੀਮਤ, ਲਾਂਚ ਅਤੇ ਫੀਚਰਸ ਨਾਲ ਜੁੜੀਆਂ ਮੁੱਖ ਜਾਣਕਾਰੀਆਂ

ਜਲੰਧਰ : ਹਰ ਵਾਰ ਆਈਫੋਨ ''ਚ ਕੁੱਝ ਨਾਂ ਕੁੱਝ ਨਵਾਂ ਦੇਖਣ ਨੂੰ ਮਿਲਦਾ ਹੈ ਅਤੇ ਇਹੀ ਕਾਰਨ ਹੈ ਕਿ ਨਵੇਂ ਆਈਫੋਨ ਦੇ ਲਾਂਚ ਦੀਆਂ ਸਾਰੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਰਿਪੋਰਟ ਦੇ ਮੁਤਾਬਕ ਸਿਤੰਬਰ ਦੇ ਪਹਿਲੇ ਹਫ਼ਤੇ ਆਈਫੋਨ 7 ਨੂੰ ਲਾਂਚ ਕੀਤਾ ਜਾਵੇਗਾ ਪਰ ਇਸ ਵਾਰ ਆਈਫੋਨ ''ਚ ਕੀ ਨਵਾਂ ਦੇਖਣ ਨੂੰ ਮਿਲੇਗਾ।

ਆਓ ਇਸ  ਨਵੇਂ ਆਈਫੋਨ ਤੇ ਪਾਉਂਦੇ ਹਾਂ ਇਕ ਨਜ਼ਰ -

1. ਇਸ ਵਾਰ ਆਈਫੋਨ ਨੂੰ 3 ਵੰਰਿਅੰਟਸ ਆਈਫੋਨ 7 (4.7 ਇੰਚ), ਆਈਫੋਨ 7 ਪਲਸ (5.5 ਇੰਚ) ਅਤੇ ਸਪੈਸ਼ਲ ਐਡੀਸ਼ਨ ਆਈਫੋਨ7 ਪ੍ਰੋ ਦੇ ਰੂਪ ''ਚ ਲਾਂਚ ਕੀਤਾ ਜਾਵੇਗਾ। 

2 .  ਕੰਪਨੀ ਨੇ ਪਹਿਲੀ ਵਾਰ 2008 ''ਚ 16 ਜੀ. ਬੀ ਵਾਲੇ ਆਈਫੋਨ ਨੂੰ ਲਾਂਚ ਕੀਤਾ ਸੀ ਪਰ ਇਸ ਵਾਰ ਆਈਫੋਨ ਦੇ ਸ਼ੁਰੂਆਤੀ ਵਰਿਅੰਟ ''ਚ 32 ਜੀ. ਬੀ ਸਟੋਰੇਜ ਦੇਖਣ ਨੂੰ ਮਿਲ ਸਕਦਾ ਹੈ। 

3 . ਜਿੱਥੇ ਪਿੱਛਲੀ ਵਾਰ ਆਈਫੋਨ 6ਐੱਸ ਅਤੇ 6ਐੱਸ ਪਲਸ ''ਚ 128 ਜੀ. ਬੀ ਤੱਕ ਤੋਂ ਇਲਾਵਾ ਸਟੋਰੇਜ਼ ਦੇਖਣ ਨੂੰ ਮਿਲੀ ਸੀ ਉਥੇ ਹੀ ਇਸ ਵਾਰ 256 ਜੀ. ਬੀ ਦੀ ਸਟੋਰੇਜ ਵਾਲਾ ਆਈਫੋਨ ਬਾਜ਼ਾਰ ''ਚ ਆ ਸਕਦਾ ਹੈ। 

4 . ਆਈਫੋਨ 7 ''ਚ 3.5 ਐਮ. ਐੱਮ ਹੈੱਡਫੋਨ ਜੈੱਕ ਨਹੀਂ ਹੋਵੇਗਾ ਅਤੇ ਲਾਈਟਨਿੰਗ ਪੋਰਟ ਤੋਂ ਹੀ ਹੈੱਡਫੋਨ ਜੈੱਕ ਅਟੈਚ ਹੋਵੇਗਾ। ਇਸ ਤੋਂ ਇਲਾਵਾ ਬਲੂਟੁੱਥ ਕੁਨੈਕਟੀਵਿਟੀ ਤਾਂ ਹੈ ਹੀ।

5. ਆਈਫੋਨ 7 ''ਚ ਸਿੰਗਲ ਲੈਂਸ ਜਦ ਕਿ ਆਈਫੋਨ 7 ਪਲਸ ''ਚ ਡੂਅਲ ਕੈਮਰਾ ਲੈਨਜ਼ ਦੀ ਗੱਲ ਸਾਹਮਣੇ ਆਈ ਹੈ ਜਿਸ ਦੇ ਨਾਲ ਕੈਮਰੇ ਦੀ ਕੁਆਲਿਟੀ ਵੱਧਣ ਦੇ ਨਾਲ- ਨਾਲ ਤੇਜ਼ ਆਟੋਫੋਕਸ ਵੀ ਹੋਵੇਗਾ।

6. ਆਈਫੋਨ 6 ''ਚ 1 ਜੀ. ਬੀ ਤਾਂ ਆਈਫੋਨ 6ਐੱਸ ''ਚ 2 ਜੀ. ਬੀ ਰੈਮ ਲੱਗੀ ਹੈ ਪਰ ਇਸ ਵਾਰ ਲਾਂਚ ਹੋਣ ਵਾਲੇ ਆਈਫੋਨ 7 ''ਚ 3 ਜੀ. ਬੀ ਰੈਮ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਆਈਫੋਨ ਹੋਰ ਵੀ ਤੇਜ਼ ਹੋ ਜਾਵੇਗਾ। 

7. ਆਈਫੋਨ 7 ''ਚ 3.5 ਐੱਮ. ਐੱਮ ਹੈੱਡਫੋਨ ਜੈੱਕ ਨਾਂ ਹੋਣ ਦੇ ਕਾਰਨ ਇਹ ਪਿਛਲੇ ਸਾਲ ਲਾਂਚ ਹੋਏ 7.1 ਐੱਮ. ਐੱਮ ਆਈਫੋਨ 6ਐੱਸ ਤੋਂ ਵੀ ਪਤਲਾ ਹੋ ਹੋਵੇਗਾ। 

8. ਕੀਮਤ ਦੀ ਗੱਲ ਕਰੀਏ ਤਾਂ ਆਈਫੋਨ 7 ਦੀ ਕੀਮਤ 52,900 (32 ਜੀ. ਬੀ ), 60,900 (64 ਜੀ. ਬੀ) ਅਤੇ 70,900 ਰੁਪਏ ਹੋ ਸਕਦੀ ਹੈ। ਆਈਫੋਨ 7 ਪਲਸ ਦੀ ਕੀਮਤ 60,900 (32 ਜੀ. ਬੀ), 68,900 ਰੁਪਏ (128 ਜੀ. ਬੀ) ਅਤੇ 78,900 (256 ਜੀ. ਬੀ) ਹੋਵੇਗੀ। ਇਸ ਤੋਂ ਇਲਾਵਾ ਆਈਫੋਨ 7 ਪ੍ਰੋ ਦੀ ਕੀਮਤ 70,900 ਰੁਪਏ (32 ਜੀ. ਬੀ), 78,900 ਰੁਪਏ  (128 ਜੀ. ਬੀ) ਅਤੇ 88,900 ਰੁਪਏ (256 ਜੀ. ਬੀ) ਹੋ ਸਕਦੀ ਹੈ।


Related News