ਜਦੋਂ ਪਾਣੀ ''ਚ ਪਾਇਆ iPhone ਤਾਂ ਹੋਇਆ ਕੁਝ ਅਜਿਹਾ! (ਦੇਖੋ ਤਸਵੀਰਾਂ)

10/04/2015 6:48:38 PM

ਜਲੰਧਰ— ਐਪਲ ਦੇ ਨਵੇਂ ਆਈਫੋਨ ਵਾਟਰ ਰੇਜਿਸਟੈਂਟ ਨਹੀਂ ਹਨ ਪਰ ਜਦੋਂ iPhone 6s ਅਤੇ iPhone 6s Plus ਨੂੰ ਪਾਣੀ ''ਚ ਪਾਇਆ ਗਿਆ ਤਾਂ ਕੁਝ ਅਜਿਹਾ ਹੋਇਆ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਐਪਲ ਦੇ ਨਵੇਂ ਆਈਫੋਨਸ ਨੂੰ 1 ਘੰਟਾ ਪਾਣੀ ''ਚ ਰੱਖਣ ''ਤੇ ਇਹ ਬਿਲਕੁਲ ਸਹੀ ਤਰ੍ਹਾਂ ਨਾਲ ਚੱਲ ਰਹੇ ਹਨ। ਇਕ ਵੀਡੀਓ ''ਚ ਇਹ ਗੱਲ ਸਾਹਮਣੇ ਆਈ ਹੈ। ਇਸ ਵੀਡੀਓ ''ਚ iPhone 6s ਅਤੇ iPhone 6s Plus ਨੂੰ ਕੱਚ ਦੇ ਬਰਤਨ ''ਚ ਕਰੀਬ ਇਕ ਘੰਟੇ ਤੱਕ ਰੱਖਿਆ ਗਿਆ ਅਤੇ ਜਦੋਂ ਇਨ੍ਹਾਂ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਬਿਲਕੁਲ ਠੀਕ ਕੰਮ ਕਰ ਰਹੇ ਸਨ। 
ਆਈਫੋਨ ਦੇ ਇਕ ਫੈਨ Zach Straley ਨੇ ਆਪਣੇ ਫੋਨ ਦੀ ਵਾਟਰ ਰੇਜਿਸਟੈਂਟ ਟੈਸਟਿੰਗ ਕੀਤੀ ਅਤੇ ਯੂਟਿਊਬ ''ਤੇ ਇਸ ਦੀ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਨੂੰ ਦੇਖਣ ''ਤੇ ਤੁਹਾਨੂੰ ਪਤਾ ਚੱਲੇਗਾ ਕਿ ਪਾਣੀ ''ਚ ਬੁਲਬੁਲੇ ਉੱਠ ਰਹੇ ਹਨ ਅਤੇ iPhone 6s Plu ''ਚ ਹੈੱਡਫੋਨ ਜੈੱਕ ਰਾਹੀਂ ਹੌਲੀ-ਹੌਲੀ ਪਾਣੀ ਫੋਨ ਦੇ ਅੰਦਰ ਜਾ ਰਿਹਾ ਹੈ। ਪਰ ਇਸ ਨਾਲ ਆਈਫੋਨ ਨੂੰ ਕੋਈ ਫਰਕ ਨਹੀਂ ਪੈਂਦਾ। 
ਇਸ ਤੋਂ ਇਲਾਵਾ ਜਦੋਂ Straley ਆਈਫੋਨਸ ਨੂੰ ਪਾਣੀ ''ਚੋਂ ਬਾਹਰ ਕੱਢਦਾ ਹੈ ਅਤੇ ਸਾਫ ਕਰਦਾ ਹੈ ਤਾਂ ਡਿਸਪਲੇ ਅਤੇ ਕੈਮਰਾ ''ਤੇ ਕੋਈ ਤਰਲ ਪਦਾਰਥ ਨਹੀਂ ਸੀ। ਜੇਕਰ ਤੁਸੀਂ iPhone 6s ਅਤੇ 6s Plus ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿਉਂਕਿ ਜੇਕਰ Straley ਦੇ ਆਈਫੋਨ ਪਾਣੀ ਨੂੰ ਝੱਲ ਸਕਦੇ ਹਨ ਤਾਂ ਤੁਹਾਡਾ ਫੋਨ ਵੀ ਪਾਣੀ ਨੂੰ ਝੱਲ ਸਕਦਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News