iPhone 5SE ਦੇ ਲਾਂਚ ਹੁੰਦੇ ਹੀ ਅੱਧੀ ਹੋ ਸਕਦੀ ਹੈ iPhone 5S ਦੀ ਕੀਮਤ
Thursday, Mar 03, 2016 - 05:55 PM (IST)

ਜਲੰਧਰ— ਅਮਰੀਕੀ ਮਲਟੀਨੈਸ਼ਲਨ ਟੈਕਨਾਲੋਜੀ ਕੰਪਨੀ ਐਪਲ 21 ਮਾਰਚ ਨੂੰ ਇਕ ਇਵੈਂਟ ਕਰਨ ਜਾ ਰਹੀ ਹੈ। ਆਈਫੋਨ ਦੀ ਖਰੀਦਣ ਦੀ ਚਾਹ ਰੱਖਣ ਵਾਲੇ ਗਾਹਕ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਦਿਨ ਐਪਲ ਆਪਣਾ 4-ਇੰਚ ਦੀ ਸਕ੍ਰੀਨ ਵਾਲਾ ਆਈਫੋਨ 5ਐੱਸ.ਈ. ਪੇਸ਼ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਜਿਥੇ ਐਪਲ ਆਪਣਾ ਨਵੀਂ ਆਈਫੋਨ ਪੇਸ਼ ਕਰਨ ਜਾ ਰਹੀ ਹੈ ਉਥੇ ਹੀ ਕੰਪਨੀ ਆਪਣੇ ਆਈਫੋਨ 5ਐੱਸ ਦੀ ਕੀਮਤ ''ਚ 50 ਫੀਸਦੀ ਤੱਕ ਦੀ ਕਟੌਤੀ ਕਰ ਸਕਦੀ ਹੈ ਮਤਲਬ ਅਗਲੇ ਕੁਝ ਮਹੀਨਿਆਂ ''ਚ ਆਈਫੋਨ 5ਐੱਸ, ਜਿਸ ਦੀ ਅਮਰੀਕਾ ''ਚ ਕੀਮਤ 450 ਡਾਲਰ ਹੈ ਉਹ 225 ਡਾਲਰ ਹੋ ਸਕਦੀ ਹੈ। ਹਾਲਾਂਕਿ ਕੀਮਤ ''ਚ ਕਟੌਤੀ ਭਾਰਤ ''ਚ ਲਾਗੂ ਕੀਤੀ ਜਾਵੇਗੀ ਜਾਂ ਨਹੀਂ, ਇਹ ਅਜੇ ਸਪੱਸ਼ਟ ਨਹੀਂ ਹੈ।
ਹਾਲਾਂਕਿ ਕੰਪਨੀ ਨੇ ਭਾਰਤ ''ਚ ਐਂਡ੍ਰਾਇਡ ਸਮਾਰਟਫੋਨ ਤੋਂ ਮਿਲ ਰਹੀ ਟੱਕਰ ਕਾਰਨ ਪਹਿਲਾਂ ਹੀ ਆਈਫੋਨ 5ਐੱਸ ਦੀ ਕੀਮਤ ਘੱਟ ਕਰ ਦਿੱਤੀ ਹੈ ਪਰ ਇਹ ਕੀਮਤ ਅਜੇ ਵੀ ਪ੍ਰਸਤਾਵਿਤ ਦਰ ਦੇ ਬਰਾਬਰ ਨਹੀਂ ਹੈ। ਭਾਰਤ ''ਚ ਕੁਝ ਈ-ਕਾਮਰਸ ਵੈੱਬਸਾਈਟਾਂ ''ਤੇ 16ਜੀ.ਬੀ. ਦੇ ਆਈਫੋਨ 5ਐੱਸ ਦੀ ਕੀਮਤ ਕਰੀਬ 21,499 ਤੱਕ ਹੈ ਪਰ ਨਵੇਂ ਆਈਫੋਨ ਨੂੰ ਬਾਜ਼ਾਰ ''ਚ ਮਜਬੂਤ ਕਰਨ ਲਈ ਕੰਪਨੀ ਨੂੰ ਇਸ ਕੀਮਤ ''ਚ ਹੋਰ ਜ਼ਿਆਦਾ ਕਟੌਤੀ ਕਰਨੀ ਪੈ ਸਕਦੀ ਹੈ। ਜੇਕਰ ਭਾਰਤ ''ਚ ਆਈਫੋਨ 5ਐੱਸ ''ਚ ਕਟੌਤੀ ਹੁੰਦੀ ਹੈ ਤਾਂ ਇਹ ਫੋਨ 12,000 ਤੋਂ 13,000 ਰੁਪਏ ਦੀ ਕੀਮਤ ''ਚ ਮਿਲ ਸਕਦਾ ਹੈ।