ਆਈਫੋਨ 13 ਸੀਰੀਜ਼ ’ਚ ਹੋਣਗੇ ‘ਇਨ-ਡਿਸਪਲੇਅ ਫਿੰਗਰਪ੍ਰਿੰਟ’ ਤੇ Face ID ਵਰਗੇ ਫੀਚਰਜ਼!

2/2/2021 11:34:37 AM

ਗੈਜੇਟ ਡੈਸਕ– ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਟੈੱਕ ਕੰਪਨੀਆਂ ’ਚੋਂ ਇਕ ਐਪਲ ਦੀ ਅਪਕਮਿੰਗ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ਆਈਫੋਨ 13 ਦੇ ਲਾਂਚ ਅਤੇ ਫੀਚਰਜ਼ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਈਫੋਨ 13 ਸੀਰੀਜ਼ ਦੇ ਸਮਾਰਟਫੋਨ ਅਗਲੇ ਕੁਝ ਮਹੀਨਿਆਂ ’ਚ ਲਾਂਚ ਕਰ ਦਿੱਤੇ ਜਾਣਗੇ। ਇਸ ਵਿਚਕਾਰ ਆਈਫੋਨ 13 ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ ਕਿ ਇਸ ਸੀਰੀਜ਼ ਦੇ ਮੋਬਾਇਲਸ ‘ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਅਤੇ ‘ਫੇਸ ਆਈ.ਡੀ.’ ਲਾਕ-ਅਨਲਾਕ ਵਰਗੇ ਫੀਚਰਜ਼ ਨਾਲ ਲੈਸ ਹੋਣ ਵਾਲੇ ਹਨ। 

ਖ਼ਬਰਾਂ ਮੁਤਾਬਕ, ਹੁਣ ਆਈਫੋਨਾਂ ’ਚ ਐਂਡਰਾਇਡ ਮੋਬਾਇਲਸ ਦੇ ਅਹਿਮ ਫੀਚਰਜ਼ ਵੇਖਣ ਨੂੰ ਮਿਲਣਗੇ ਜੋ ਕਿ ਆਈਫੋਨ ਯੂਜ਼ਰਸ ਲਈ ਚੰਗੀ ਖ਼ਬਰ ਹੈ। ਹਾਲਾਂਕਿ, ਟੱਚ ਆਈ.ਡੀ. ਵਰਗੇ ਫੀਚਰਜ਼ ਆਈਫੋਨ ’ਚ ਵੀ ਵਿਖੇ ਸਨ ਪਰ ਬਾਅਦ ’ਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। 

ਹਾਲ ਹੀ ’ਚ ਵਾਲ ਸਟ੍ਰੀਟ ਜਨਰਲ ਨੇ ਐਪਲ ਦੇ ਸਾਬਕਾ ਕਾਮੇਂ ਦੇ ਹਵਾਲੇ ਤੋਂ ਖ਼ਬਰ ਚਲਾਈ ਸੀ ਕਿ ਐਪਲ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ ਆਈਫੋਨ 13 ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਅਤੇ ਟੱਚ ਆਈ.ਡੀ. ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਫੇਸ ਆਈ.ਡੀ. ਵਰਗੇ ਫੀਚਰਜ਼ ਵੀ ਵਿਖਣਗੇ। 

ਹੋਣਗੇ ਜ਼ਬਰਦਸਤ ਫੀਚਰਜ਼
ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਆਈਫੋਨ 13 ਸੀਰੀਜ਼ ਦੇ ਸਮਾਰਟਫੋਨਾਂ ਦੇ ਕੈਮਰੇ ’ਚ ਡੀ.ਐੱਸ.ਐੱਲ.ਆਰ. ਕੈਮਰੇ ਵਰਗੇ ਫੀਚਰਜ਼ ਵੇਖਣ ਨੂੰ ਮਿਲਣਗੇ ਜੋ ਕਿ Sensor-Shift optical image stabilisation ਹੈ। ਇਸ ਦੇ ਨਾਲ ਹੀ ਕਈ ਹੋਰ ਵੀ ਜ਼ਬਰਦਸਤ ਫੀਚਰਜ਼ ਵੇਖਣ ਨੂੰ ਮਿਲਣਗੇ ਜੋ ਕਿ ਪ੍ਰੋਸੈਸਰ ਅਤੇ ਮਾਡਲ ਦੇ ਹਿਸਾਬ ਨਾਲ ਹੋਣਗੇ। ਆਈਫੋਨ 13 ਸੀਰੀਜ਼ ਤਹਿਤ ਆਈਫੋਨ 13 ਮਿੰਨੀ, ਆਈਫੋਨ 13, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਵਰਗੇ ਜ਼ਬਰਦਸਤ ਸਮਾਰਟਫੋਨ ਲਾਂਚ ਹੋਣਗੇ।


Rakesh

Content Editor Rakesh