ਸਤੰਬਰ ਦੀ ਬਜਾਏ ਨਵੰਬਰ ''ਚ ਲਾਂਚ ਹੋਵੇਗੀ iPhone 12 ਸੀਰੀਜ਼: ਰਿਪੋਰਟ

05/29/2020 5:24:48 PM

ਗੈਜੇਟ ਡੈਸਕ— ਐਪਲ ਦੀ ਆਉਣ ਵਾਲੀ ਆਈਫੋਨ 12 ਸੀਰੀਜ਼ ਇਨ੍ਹੀਂ ਦਿਨੀਂ ਆਪਣੀ ਲਾਂਚਿੰਗ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸੀਰੀਜ਼ ਨੂੰ ਲੈ ਕੇ ਕਈ ਰਿਪੋਰਟਾਂ ਸੋਸ਼ਲ ਮੀਡੀਆਟ ਪਲੇਟਫਾਰਮ 'ਤੇ ਲੀਕ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਇਸ ਦੀ ਲਾਂਚਿੰਗ ਦੀ ਸੰਭਾਵਿਤ ਜਾਣਕਾਰੀ ਮਿਲੀ ਹੈ। ਇਸ ਵਿਚਕਾਰ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਆਈਫੋਨ 12 ਸੀਰੀਜ਼ ਨੂੰ ਨਵੰਬਰ 'ਚ ਲਾਂਚ ਕਰੇਗੀ। ਹਾਲਾਂਕਿ ਐਪਲ ਨੇ ਅਜੇ ਤਕ ਆਈਫੋਨ 12 ਸੀਰੀਜ਼ ਨਾਲ ਜੁੜੀ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। 

Cowen ਦੀ ਰਿਪੋਰਟ ਮੁਤਾਬਕ, ਕੋਰੋਨਾ ਕਾਲ ਦੌਰਾਨ ਐਪਲ ਨੂੰ ਕਾਫੀ ਨੁਕਸਾਨ ਹੋਇਆ ਹੈ। ਨਾਲ ਹੀ ਕੰਪਨੀ ਦਾ ਮੁਨਾਫਾ ਵੀ ਬਹੁਤ ਘੱਟ ਹੋਇਆ ਹੈ। ਅਜਿਹੇ 'ਚ ਕੰਪਨੀ ਆਈਫੋਨ 12 ਸੀਰੀਜ਼ ਨੂੰ ਸਤੰਬਰ ਦੀ ਬਜਾਏ ਨਵੰਬਰ 'ਚ ਲਾਂਚ ਕਰੇਗੀ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਐਪਲ ਇਸ ਸਾਲ ਦੀ ਦੂਜੀ ਤਿਮਾਹੀ 'ਚ 35 ਫੀਸਦੀ ਇਕਾਈਆਂ ਬਣਾਏਗੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 13 ਫੀਸਦੀ ਘੱਟ ਹੈ। 

ਇੰਨੀ ਹੋ ਸਕਦੀ ਹੈ ਆਈਫੋਨ 12 ਦੀ ਕੀਮਤ
ਲੀਕ ਰਿਪੋਰਟਾਂ ਮੁਤਾਬਕ, ਐਪਲ ਇਸ ਨਵੀਂ ਸੀਰੀਜ਼ ਦੀ ਸ਼ੁਰੂਆਤੀ ਕੀਮਤ 75,000 ਰੁਪਏ ਰੱਖੇਗੀ। ਪਰ ਇਸ ਫੋਨ ਦੀ ਅਸਲ ਕੀਮਤ ਅਤੇ ਫੀਚਰਜ਼ ਦੀ ਜਾਣਕਾਰੀ ਲਾਂਚਿੰਗ ਤੋਂ ਬਾਅਦ ਹੀ ਮਿਲੇਗੀ। 

ਆਈਫੋਨ 12 'ਚ ਹੋ ਸਕਦੇ ਹਨ ਇਹ ਫੀਚਰਜ਼
ਰਿਪੋਰਟਾਂ ਮੁਤਾਬਕ, ਕੰਪਨੀ ਇਸ ਫੋਨ 'ਚ 6.7 ਇੰਚ ਜਾਂ 6.1 ਇੰਚ ਦੀ ਐੱਚ.ਡੀ. ਡਿਸਪਲੇਅ ਦੇਵੇਗੀ। ਨਾਲ ਹੀ ਇਸ ਫੋਨ ਨੂੰ ਏ14 ਬਾਇਓਨਿਕ ਪ੍ਰੋਸੈਸਰ ਮਿਲ ਸਕਦਾ ਹੈ, ਜੋ ਏ13 ਚਿੱਪਸੈੱਟ ਦੇ ਮੁਕਾਬਲੇ ਬਹੁਤ ਤੇਜ਼ ਕੰਮ ਕਰੇਗਾ। ਸੂਤਰਾਂ ਦੀ ਮੰਨੀਏ ਤਾਂ ਲੋਕਾਂ ਨੂੰ ਇਸ ਫੋਨ 'ਚ ਨਵਾਂ ਆਪਰੇਟਿੰਗ ਸਿਸਟਮ ਮਿਲੇਗਾ। ਉਥੇ ਹੀ ਦੂਜੇ ਪਾਸੇ ਲੀਕ ਤਸਵੀਰਾਂ ਨੂੰ ਦੇਖੀਏ ਤਾਂ ਇਸ ਫੋਨ ਦੇ ਬੈਕ ਪੈਨਲ 'ਚ ਚਾਰ ਕੈਮਰੇ ਦਿਖਾਈ ਦੇ ਰਹੇ ਹਨ। ਫਿਲਹਾਲ, ਇਸ ਡਿਵਾਈਸ ਦੇ ਸੈਂਸਰ ਦੀ ਜ਼ਿਆਦਾ ਜਾਣਕਾਰੀ ਨਹੀਂ ਮਿਲੀ। ਇਸ ਤੋਂ ਇਲਾਵਾ ਕੰਪਨੀ ਕੁਨੈਕਟੀਵਿਟੀ ਲਈ ਇਸ ਫੋਨ 'ਚ 5ਜੀ ਜਾਂ 4ਜੀ ਐੱਲ.ਟੀ.ਈ, ਬਲੂਟੂਥ, ਵਾਈ-ਫਾਈ, ਜੀ.ਪੀ.ਐੱਸ. ਅਤੇ ਖਾਸ ਸੈਂਸਰ ਦੀ ਸੁਪੋਰਟ ਦੇ ਸਕਦੀ ਹੈ।


Rakesh

Content Editor

Related News