iPhone 12 ’ਚ ਮਿਲ ਸਕਦੇ ਹਨ ਇਹ ਕਮਾਲ ਦੇ ਫੀਚਰਸ, ਕੀਮਤ ਦਾ ਵੀ ਹੋਇਆ ਖੁਲਾਸਾ

05/09/2020 11:32:53 PM

ਗੈਜੇਟ ਡੈਸਕ—ਐਪਲ ਆਪਣੇ ਸਸਤੇ iPhone SE 2 ਨੂੰ ਲਾਂਚ ਕਰ ਦੇਣ ਬਾਅਦ ਹੁਣ  iPhone 12  ’ਤੇ ਕੰਮ ਕਰ ਰਹੀ ਹੈ। iPhone 12 ਐਪਲ ਦਾ ਪਹਿਲਾ 5G ਫੋਨ ਹੋਵੇਗਾ, ਜਿਸ ਦੀ ਲਾਂਚਿੰਗ ਇਸ ਸਾਲ ਕੀਤੀ ਜਾਵੇਗੀ। ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ’ਚ ਦੱਸਿਆ ਗਿਆ ਹੈ ਕਿ OLED ਸਕਰੀਨ ਵਾਲੇ ਨਵੇਂ ਐਪਲ ਆਈਫੋਨ 12 ਦੀ ਕੀਮਤ $649 (ਲਗਭਗ 49 ਹਜ਼ਾਰ ਰੁਪਏ) ਤੋਂ ਸ਼ੁਰੂ ਹੋਵੇਗੀ। ਜਦਕਿ 6.1 ਇੰਚ ਵਾਲੇ ਆਈਫੋਨ 12 ਦੀ ਕੀਮਤ $749 (ਕਰੀਬ 56 ਹਜ਼ਾਰ ਰੁਪਏ) ਹੋਵੇਗੀ। ਉੱਥੇ ਦੋਵੇਂ ਵੱਡੇ ਮਾਡਲਸ ਆਈਫੋਨ 12 ਪ੍ਰੋ ਅਤੇ 12 ਪ੍ਰੋ ਮੈਕਸ ਦੀ ਕੀਮਤ ਲਗਭਗ $999 (ਕਰੀਬ 75 ਹਜ਼ਾਰ ਰੁਪਏ) ਅਤੇ $1099 (ਕਰੀਬ 83 ਹਜ਼ਾਰ ਰੁਪਏ) ਹੋਵੇਗੀ।

ਇਨ੍ਹਾਂ ਫੀਚਰਸ ਨਾਲ ਆ ਸਕਦਾ ਹੈ iPhone 12
ਐਪਲ iPhone 12 ’ਚ ਕੰਪਨੀ A14 ਬਾਈਓਨਿਕ ਪ੍ਰੋਸੈਸਰ ਦੇਵੇਗੀ।
ਇਸ ਸੀਰੀਜ਼ ਤਹਿਤ ਕੰਪਨੀ ਚਾਰ ਮਾਡਲ ਲਾਂਚ ਕਰੇਗੀ ਜਿਨ੍ਹਾਂ ਦੀ ਡਿਸਪਲੇਅ ਵੱਖ-ਵੱਖ ਹੋਵੇਗੀ।
ਆਈਫੋਨ 12 ’ਚ 5.4 ਇੰਚ ਦੀ ਸਕਰੀਨ, ਆਈਫੋਨ 12 ਪਲੱਸ ’ਚ 6.1 ਇੰਚ ਦੀ ਸਕਰੀਨ, ਆਈਫੋਨ 12 ਪ੍ਰੋ ’ਚ 6.1 ਇੰਚ ਦੀ ਸਕਰੀਨ ਅਤੇ ਆਈਫੋਨ 12 ਪ੍ਰੋ ਮੈਕਸ ’ਚ 6.7 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ।
ਇਨ੍ਹਾਂ ’ਚੋਂ ਦੋ iPhone ਮਾਡਲਸ ’ਚ ਡਿਊਲ ਰੀਅਰ ਕੈਮਰਾ, ਐੱਲ.ਸੀ.ਡੀ. ਸਕਰੀਨ ਅਤੇ ਪਤਾ ਐਲਯੂਮੀਨੀਅਮ ਅਲਾਏ ਫ੍ਰੇਮ ਦਾ ਇਸਤੇਮਾਲ ਕੀਤਾ ਜਾਵੇਗਾ। ਉੱਥੇ, ਦੋ ਹੋਰ ਮਾਡਲਸ ’ਚ ਟ੍ਰਿਪਲ ਰੀਅਰ ਕੈਮਰਾ, OLED ਸਕਰੀਨ ਅਤੇ ਸਟੇਨਲੈਸ ਸਟੀਲ ਮਿਡਲ ਫ੍ਰੇਮ ਦਾ ਇਸਤੇਮਾਲ ਹੋਵੇਗਾ।
ਇਨ੍ਹਾਂ ਨੂੰ ਅਕਤੂਬਰ ’ਚ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ।


Karan Kumar

Content Editor

Related News