iPhone 12 ਲਾਂਚ ਹੁੰਦੇ ਹੀ ਐਪਲ ਇੰਡੀਆ ਦੀ ਵੈੱਬਸਾਈਟ ਤੋਂ ਗਾਇਬ ਹੋਏ ਇਹ ਆਈਫੋਨ

Wednesday, Oct 14, 2020 - 02:25 PM (IST)

iPhone 12 ਲਾਂਚ ਹੁੰਦੇ ਹੀ ਐਪਲ ਇੰਡੀਆ ਦੀ ਵੈੱਬਸਾਈਟ ਤੋਂ ਗਾਇਬ ਹੋਏ ਇਹ ਆਈਫੋਨ

ਗੈਜੇਟ ਡੈਸਕ– ਕੈਲੀਫੋਰਨੀਆ ਦੇ ਪ੍ਰੀਮੀਅਮ ਟੈੱਕ ਬ੍ਰਾਂਡ ਐਪਲ ਵਲੋਂ ਨਵੀਂ ਆਈਫੋਨ 12 ਸੀਰੀਜ਼ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਆਈਫੋਨ 12 ਮਿੰਨੀ, ਆਈਫੋਨ 12, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਲੈ ਕੇ ਆਈ ਹੈ। ਇਹ ਡਿਵਾਈਸਿਜ਼ ਪਿਛਲੇ ਆਈਫੋਨ 11 ਲਾਈਨਅਪ ਦੀ ਥਾਂ ਲੈਣਗੇ। ਨਵੇਂ ਆਈਫੋਨ ਲਾਂਚ ਹੋਣ ਦੇ ਨਾਲ ਹੀ ਐਪਲ ਇੰਡੀਆ ਦੀ ਵੈੱਬਸਾਈਟ ਤੋਂ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਗਾਇਬ ਹੋ ਗਏ ਹਨ। 

ਦਰਅਸਲ, ਐਪਲ ਵਲੋਂ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਭਾਰਤ ’ਚ ਡਿਸਕੰਟਿਨਿਊ ਕਰ ਦਿੱਤੇ ਗਏ ਹਨ। ਪਹਿਲੀ ਵਾਰ ਐਪਲ ਪ੍ਰੋ ਨਾਂ ਨਾਲ ਇਹ ਡਿਵਾਈਸਿਜ਼ ਲਿਆਈ ਸੀ ਅਤੇ ਇਨ੍ਹਾਂ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਕੰਪਨੀ ਨੇ ਨਵੇਂ ਡਿਵਾਈਸਿਜ਼ ਨੂੰ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਨਾਲ ਰਿਪਲੇਸ ਕੀਤਾ ਹੈ। ਐਪਲ ਦੀ ਵੈੱਬਸਾਈਟ ਤੋਂ ਇਨ੍ਹਾਂ ਡਿਵਾਈਸਿਜ਼ ਦੇ ਹਟਣ ਦਾ ਇਹ ਬਿਲਕੁਲ ਮਤਲਬ ਨਹੀਂ ਹੈ ਕਿ ਇਨ੍ਹਾਂ ਨੂੰ ਹੁਣ ਭਾਰਤ ’ਚ ਖ਼ਰੀਦਿਆ ਨਹੀਂ ਜਾ ਸਕੇਗਾ। ਐਮਾਜ਼ੋਨ ਅਤੇ ਫਲਿਪਕਾਰਟ ਵਰਗੇ ਈ-ਰਿਟੇਲਰਾਂ ਤੋਂ ਹੁਣ ਵੀ ਇਹ ਫੋਨ ਖ਼ਰੀਦੇ ਜਾ ਸਕਣਗੇ। 


author

Rakesh

Content Editor

Related News