ਹੁਣ ਐਪਲ iPad ’ਚ ਵੀ ਹੋਵੇਗਾ ਡਿਊਲ ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ

08/13/2019 2:12:49 PM

ਗੈਜੇਟ ਡੈਸਕ– ਡਿਊਲ ਰੀਅਰ ਕੈਮਰੇ ਵਾਲੇ ਸਮਾਰਟਫੋਨਜ਼ ਤੋਂ ਬਾਅਦ ਹੁਣ ਐਪਲ ਦੇ ਆਈਪੈਡ ’ਚ ਵੀ ਡਿਊਲ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ। ਹਾਲ ਹੀ ’ਚ ਆਈ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਆਪਣੇ ਆਉਣ ਵਾਲੇ ਆਈਪੈਡ ਪ੍ਰੋ ਲਾਈਨਅਪ ’ਚ ਮਲਟੀਪਲ ਰੀਅਰ ਕੈਮਰਾ ਸੈੱਟਅਪ ਦੇ ਸਕਦੀ ਹੈ। ਦਿ ਵਰਜ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਅਗਲੇ ਆਈਪੈਡ ਪ੍ਰੋ ’ਚ ਤਿੰਨ ਰੀਅਰ ਕੈਮਰੇ ਅਤੇ 10.2 ਇੰਚ ਵਾਲੇ ਰੈਗੁਲਰ ਆਈਪੈਡ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਸਕਦੀ ਹੈ। 

ਹਾਲਾਂਕਿ, ਐਪਲ ਨੇ ਆਪਣੇ ਆਈਫੋਨਜ਼ ਨੂੰ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਅਪਡੇਟ ਕਰ ਦਿੱਤਾ ਹੈ ਪਰ ਟੈਬਲੇਟ ’ਚ ਮਲਟੀਪਲ ਰੀਅਰ ਕੈਮਰਾ ਆਪਸ਼ਨ ਦਿੱਤਾ ਜਾਣਾ ਅਜੇ ਬਾਕੀ ਹੈ। ਅਜੇ ਜੋ ਲੇਟੈਸਟ ਆਈਪੈਡ ਪ੍ਰੋ ਬਾਜ਼ਾਰ ’ਚ ਮੌਜੂਦ ਹੈ ਉਸ ਵਿਚ 12 ਮੈਗਾਪਿਕਸਲ ਦਾ ਕੈਮਰਾ ਹੈ। ਉਥੇ ਹੀ ਆਈਪੈਡ ਮਿਨੀ, ਆਈਪੈਡ ਏਅਰ ਅਤੇ ਆਈਪੈਡ ’ਚ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। 

ਕਿਹਾ ਜਾ ਰਿਹਾ ਹੈ ਕਿ ਐਪਲ ਦੁਆਰਾ ਆਈਪੈਡ ’ਚ ਦਿੱਤੇ ਜਾਣ ਵਾਲੇ ਮਲਟੀਪਲ ਕੈਮਰਾ ਸਿਸਟਮ Augmented Reality(AR) ਦਾ ਹਿੱਸਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਐਪਲ ਆਈਪੈਡ ਤੋਂ ਇਲਾਵਾ ਆਉਣ ਵਾਲੇ ਆਈਫੋਨਜ਼ ’ਚ ਵੀ ਹੁਣ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇਣ ਦੀ ਤਿਆਰੀ ਕਰ ਰਹੀ ਹੈ। 

ਉਥੇ ਹੀ ਦੂਜੇ ਪਾਸੇ ਇਸ ਸਾਲ ਸਤੰਬਰ ’ਚ ਲਾਂਚ ਹੋਣ ਵਾਲੇ ਆਈਫੋਨ 11 ਲਾਈਨਅਪ ’ਚ ਕੰਪਨੀ ਨਵਾਂ ਏ13 ਚਿਪ ਦੇਣ ਵਾਲੀ ਹੈ। ਇਸ ਦੇ ਨਾਲ ਹੀ ਇਸ ਲਾਈਨਅਪ ਦੇ ਡਿਵਾਈਸ ’ਚ ਨਵਾਂ ਟੈਪਟਿਕ ਇੰਜਣ ਦੇ ਨਾਲ ਆਡੀਓ ਅਤੇ ਚਾਰਜਿੰਗ ਲਈ ਇਕ ਲਾਈਟਨਿੰਗ ਪੋਰਟ ਦਿੱਤਾ ਜਾਵੇਗਾ। 


Related News