ਅਪ੍ਰੈਲ ''ਚ Apple ipad-pro ਦੇ ਨਵੇਂ 10.5 ਇੰਚ ਵਰਜਨ ਦੀ ਵਿਕਰੀ ਹੋਵੇਗੀ ਸ਼ੁਰੂ: ਰਿਪੋਰਟ
Thursday, Mar 16, 2017 - 11:08 AM (IST)

ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਅਗਲੇ ਮਹੀਨੇ ਇਕ ਲਾਂਚ ਈਵੈਂਟ ''ਚ ਆਪਣਾ 10.5 ਇੰਚ ipad Pro ਪੇਸ਼ ਕਰਨ ਜਾ ਰਹੀ ਹੈ। ਕੰਪਨੀ ਨਵੇਂ iPads ਦੀ ਲਾਂਚਿੰਗ ਅਤੇ ਐਪਲ ਪਾਰਕ ਕੈਂਪਸ ਨੂੰ ਇਕੱਠੇ ਲਾਂਚ ਕਰਨ ਦੀ ਤਿਆਰੀ ''ਚ ਹੈ ਪਰ Steve Jobs Theater ਦੇ ਨਾਂ ਤੋਂ ਆਉਣ ਵਾਲਾ ਨਵਾਂ ਆਡੀਟੋਰੀਅਮ ਇਸ ਸਾਲ ਦੇ ਅਖੀਰ ''ਚ ਹੀ ਉਪਲੱਬਧ ਹੋਵੇਗਾ। ਮੈਕਬੁੱਕ ਪ੍ਰੋ ਲਾਂਚ ਦੇ ਸਮੇਂ ਐਪਲ ਸੀ. ਈ. ਓ. ਕੁੱਕ ਨੇ ਇਹ ਐਲਾਨ ਕੀਤਾ ਸੀ ਕਿ ਕੈਂਪਸ ''ਚ ਇਸ ਕੰਪਨੀ ਦਾ ਆਖਰੀ ਈਵੈਂਟ ਹੈ। ਇਹ ਸਾਰੀ ਜਾਣਕਾਰੀ Digitime ਤੋਂ ਮਿਲੀ ਹੈ। Digitime ਦੀ ਰਿਪੋਰਟ ਦੇ ਮੁਤਾਬਕ ਐਪਲ ਦੇ ਨਵੇਂ ipads ਪਹਿਲਾਂ ਮਈ ਅਤੇ ਜੂਨ ਤੱਕ ਵੀ ਲਾਂਚ ਹੋਣ ਦੀ ਉਮੀਦ ਨਹੀਂ ਸੀ ਪਰ ਤਾਜ਼ਾ ਖਬਰਾਂ ਦੇ ਮੁਤਾਬਕ ਇਹ 4 ਅਪ੍ਰੈਲ ਨੂੰ ਲਾਂਚ ਕੀਤੇ ਜਾ ਸਕਦੇ ਹਨ।
ਰਿਪੋਰਟਸ ਦੇ ਮੁਤਾਬਕ ਇਹ ਡਿਵਾਈਸ ਐਜ਼-ਟੂ-ਐਜ਼ ਡਿਸਪਲੇ ਅਤੇ ਵਰਚੁਅਲ ਹੋਮ ਬਟਨ ਨਾਲ ਲੈਸ ਹੋਵੇਗੀ। 10.5 ਇੰਚ ਵੇਰਿਅੰਟ ਵਾਲੀ ਡਿਵਾਈਸ ਇਸ ਦੇ ਓਰਿਜ਼ੀਨਲ 10.9 ਇੰਚ ਵੇਰਿਅੰਟ ਦਾ ਰਿਪਲੇਸਮੈਂਟ ਹੈ। ਇਸ ''ਚ ਪਹਿਲਾਂ ਦੇ ਮੁਤਾਬਕ ਪਤਲੇ ਬੇਜ਼ਲਸ ਦਿੱਤੇ ਗਏ ਹੋਣਗੇ। ਇਸ ਡਿਵਾਈਸ ਦੇ ਚਿੰਨ੍ਹ ਪਾਰਟ ਤੋਂ ਫਿੰਗਰਪ੍ਰਿੰਟ ਸਕੈਨਰ ਨੂੰ ਵੀ ਹਟਾਏ ਜਾਣ ਦੀ ਉਮੀਦ ਹੈ। ਰਿਪੋਰਟ ਦੀ ਮੰਨੀਏ ਤਾਂ ਐਪਲ 9.7 ਇੰਚ ipad ਅਤੇ 12.9 ਇੰਚ iPad pro ਦੇ ਅਪਗ੍ਰੇਡ ਵਰਜਨਸ ਤੋਂ ਵੀ ਪਰਦਾ ਉਠਾਇਆ ਜਾ ਸਕਦਾ ਹੈ। 9.7 ਇੰਚ ਟੈਬਲੇਟ ਨੂੰ ਘੱਟ ਤੋਂ ਘੱਟ ਕੀਮਤਾਂ ''ਚ ਉਪਲੱਬਧ ਕਰਾਏ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
Digitimes ਦੇ ਮੁਤਾਬਕ ਐਪਲ 10.5 ਇੰਚ ਅਤੇ 12.9 ਇੰਚ ਦੇ ipad ਨੂੰ ਮਿਡ-ਟਿਅਰ ਤੋਂ ਲੈ ਕੇ ਹਾਈ-ਐਂਡ ਵਾਲੇ ਟੈਬਲੇਟ ਪੈਨਲ ਦੇ ਤੌਰ ''ਤੇ ਜਾਰੀ ਕਰ ਸਕਦਾ ਹੈ। ਇਸ ਨਾਲ ਹੀ 9.7 ਇੰਚ iPad Pro ਅਤੇ 7.9 ਇੰਚ iPad Mini ਵੀ ਇਸ ਸਾਲ ਅਪਗ੍ਰੇਡਡ ਕੀਤੇ ਜਾ ਸਕਦੇ ਹਨ। ਫਾਈਨਲ ਪ੍ਰੋਡੈਕਟ ਇਨ੍ਹਾਂ ਸਪੈਸੀਫਿਕੇਸ਼ਨਸ ਤੋਂ ਕੁਝ ਵੱਖ ਹੋ ਸਕਦੇ ਹਨ।