ਭਾਰਤ ''ਚ ਲਾਂਚ ਹੋਇਆ ਐਪਲ iPad Pro, ਇਸ ਕਾਰਨ ਹੋ ਸਕਦੈ ਫੇਲ
Monday, Dec 14, 2015 - 09:13 PM (IST)
ਜਲੰਧਰ— ਅਮਰੀਕਾ ਦੀ ਟੈੱਕ ਜਾਇੰਟ ਕੰਪਨੀ ਐਪਲ ਨੇ ਆਖਿਰਕਾਰ ਭਾਰਤ ''ਚ ਆਪਣੇ ਵੱਡੇ ਆਈਪੈਡ ਨੂੰ ਲਾਂਚ ਕਰ ਦਿੱਤਾ ਹੈ ਜਿਸ ਦਾ ਨਾਂ ਆਈਪੈਡ ਪ੍ਰੋ ਹੈ। ਐਪਲ ਆਈਪੈਡ ਪ੍ਰੋ ਕੰਪਨੀ ਦੇ ਸਾਰੇ ਰਿਟੇਲ ਸਟੋਰਾਂ ''ਤੇ ਉਪਲੱਬਧ ਹੈ। ਆਈਪੈਡ ਪ੍ਰੋ ਵਾਈ-ਫਾਈ ਮਾਡਲ (32GB) ਦੀ ਕੀਮਤ 67,900 ਰੁਪਏ ਰੱਖੀ ਗਈ ਹੈ ਅਤੇ ਇਸ ਦੇ 128GB ਮਾਡਲ ਲਈ 79,900 ਰੁਪਏ ਖਰਚ ਕਰਨੇ ਪੈਣਗੇ।
ਆਈਪੈਡ ਪ੍ਰੋ ''ਚ 12.9 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜਿਸ ਵਿਚ 5.6 ਮਿਲੀਅਲ ਪਿਕਸਲ ਹੈ ਅਤੇ ਵੱਡੀ ਸਕ੍ਰੀਨ ਕਾਰਨ ਹੀ ਇਸ ਨੂੰ ਆਈਪੈਡ ਪ੍ਰੋ ਕਿਹਾ ਗਿਆ ਹੈ। ਇਸ ਵਿਚ 64GB ਬਿਟ A9X ਚਿਪ ਦੀ ਵਰਤੋਂ ਕੀਤੀ ਗਈ ਹੈ ਜੋ ਦੂਜੀ ਪੀੜ੍ਹੀ ਦੀ 64 ਬਿਟ A8X ਚਿਪ (ਆਈਪੈਡ ਏਅਰ 2 ''ਚ ਵਰਤੀ ਗਈ ਚਿਪ) ਤੋਂ 1.8 ਗੁਣਾ ਤੇਜ਼ ਹੈ।
ਆਈਪੈਡ ਦੇ ਨਵੇਂ ਵਰਜਨ ''ਚ ਕੀਬੋਰਡ ਅਤੇ ਸਟਾਈਲਸ (ਐਪਲ ਪੈਂਸਿਲ) ਨੂੰ ਵੀ ਅਲੱਗ ਤੋਂ ਅਟੈਚ ਕੀਤਾ ਜਾ ਸਕਦਾ ਹੈ। ਐਪਲ ਪੈਂਸਿਲ ਦੀ ਕੀਮਤ 8,600 ਰੁਪਏ, ਸਮਾਰਟ ਕੀਬੋਰਡ ਦੀ ਕੀਮਤ 14,900 ਅਤੇ ਆਈਪੈਡ ਪ੍ਰੋ ਸਿਲੀਕਾਨ ਕੇਸ ਦੀ ਕੀਮਤ 6,100 ਰੁਪਏ ਰੱਖੀ ਗਈ ਹੈ।
ਐਪਲ ਆਈਪੈਡ ਪ੍ਰੋ ''ਚ 4 ਸਪੀਕਰਜ਼ ਦਿੱਤੇ ਗਏ ਹਨ। ਇਸ ਵਿਚ 10 ਘੰਟੇ ਚੱਲ ਸਕਣ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਆਈਪੈਡ ਮਿੰਨੀ ਦੀ ਤਰ੍ਹਾਂ ਹੀ ਹੈ।
ਜ਼ਿਕਰਯੋਗ ਹੈ ਕਿ ਆਈਪੈਡ ਪ੍ਰੋ ਨੂੰ ਸਤੰਬਰ 2015 ''ਚ ਲਾਂਚ ਕੀਤਾ ਗਿਆ ਸੀ ਅਤੇ ਇਹ ਮਾਈਕ੍ਰੋਸਾਫਟ ਦੇ ਸਰਫੇਸ ਪਰੋ 4 ਨੂੰ ਟੱਕਰ ਦੇਵੇਗਾ ਜਿਸ ਨੂੰ ਜਨਵਰੀ 2016 ''ਚ ਭਾਰਤ ''ਚ ਲਾਂਚ ਕੀਤਾ ਜਾਵੇਗਾ।
ਐਪਲ ਆਈਪੈਡ ਪ੍ਰੋ ਦੇ ਭਾਰਤ ''ਚ ਫੇਲ ਹੋਣ ਦਾ ਕਾਰਨ
ਭਾਰਤ ''ਚ ਐਪਲ ਦੇ ਵੱਡੀ ਸਕ੍ਰੀਨ ਵਾਲੇ ਟੈਬਲੇਟ ਆਈਪੈਡ ਪ੍ਰੋ ਦੇ ਫੇਲ ਹੋਣ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਜ਼ਿਆਦਾ ਕੀਮਤ ਹੋਵੇਗੀ ਕਿਉਂਕਿ ਕਰੀਬ 68 ਹਜ਼ਾਰ ''ਚ ਕੋਈ ਭਾਰਤ ''ਚ ਇਕ ਵਿਅਕਤੀ ਟੈਬਲੇਟ ਦੀ ਥਾਂ ਲੈਪਟਾਪ ਖਰੀਦਣਾ ਪੰਸਦ ਕਰੇਗਾ। ਹਾਲਾਂਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਆਈਪੈਡ ਪ੍ਰੋ ''ਚ ਬਿਹਤਰੀਨ ਫੀਚਰਜ਼ ਹਨ ਪਰ ਕੀ ਤੁਸੀਂ ਇਸ ਲਈ 68 ਹਜ਼ਾਰ ਰੁਪਏ ਖਰਚ ਕਰੋਗੇ?
