Apple ਦਾ ਦੀਵਾਲੀ ਧਮਾਕਾ! ਦਮਦਾਰ ਫੀਚਰਜ਼ ਨਾਲ ਭਾਰਤ ’ਚ ਲਾਂਚ ਕੀਤੇ ਨਵੇਂ iPads
Wednesday, Oct 19, 2022 - 08:26 PM (IST)
ਗੈਜੇਟ ਡੈਸਕ– ਐਪਲ ਨੇ ਭਾਰਤ ’ਚ ਨਵੇਂ M2-ਪਾਵਰਡ ਐਪਲ ਆਈਪੈਡ ਪ੍ਰੋ 2022 ਨੂੰ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਕੰਪਨੀ ਨੇ ਏ14 ਬਾਇਓਨਿਕ ਚਿੱਪ ਵਾਲੇ ਆਈਪੈਡ (10th-Gen) 2022 ਨੂੰ ਨਵੇਂ ਅਵਤਾਰ ’ਚ ਪੇਸ਼ ਕੀਤਾ ਗਿਆ ਹੈ।
iPad Pro 2022 ਅਤੇ iPad 2022 ਦੀ ਕੀਮਤ
ਆਈਪੈਡ ਪ੍ਰੋ 2022 ਦੀ ਗੱਲ ਕਰੀਏ ਤਾਂ ਇਹ ਟੈਬਲੇਟ ਦੋ ਰੰਗਾਂ- ਸਪੇਸ ਗ੍ਰੇਅ ਅਤੇ ਸਿਲਵਰ ਆਪਸ਼ਨ ’ਚ ਆਉਂਦਾ ਹੈ। ਇਸਨੂੰ 11-ਇੰਚ ਅਤੇ 12.9-ਇੰਚ ਦੇ ਸਾਈਜ਼ ’ਚ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ– iPhone 12 Mini ’ਤੇ ਬੰਪਰ ਆਫਰ, ਸਿਰਫ਼ ਇੰਨੇ ਰੁਪਏ ’ਚ ਖ਼ਰੀਦ ਸਕੋਗੇ ਫੋਨ
iPad Pro 11-ਇੰਚ
-128GB Wi-Fi: 81,900 ਰੁਪਏ
-128GB Cellular: 96,000 ਰੁਪਏ
-256GB Wi-Fi: 91,900 ਰੁਪਏ
-256GB Cellular: 1,06,900 ਰੁਪਏ
-512GB Wi-Fi: 1,11,900 ਰੁਪਏ
-512GB Celluar: 1,26,900 ਰੁਪਏ
-1TB Wi-Fi: 1,51,900 ਰੁਪਏ
-1TB Celluar: 1,66,990 ਰੁਪਏ
-2TB Wi-Fi: 1,91,900 ਰੁਪਏ
-2TB Cellarur: 2,06,900 ਰੁਪਏ
ਇਹ ਵੀ ਪੜ੍ਹੋ- 32 ਲੱਖ ਰੁਪਏ ’ਚ ਵਿਕਿਆ ਸਿਰਫ਼ 8GB ਸਟੋਰੇਜ ਵਾਲਾ ਇਹ iPhone
iPad Pro 12-ਇੰਚ
-128GB Wi-Fi: 1,12,900 ਰੁਪਏ
-128GB Cellular: 1,27,900 ਰੁਪਏ
-256GB Wi-Fi: 1,22,900 ਰੁਪਏ
-256GB Cellular: 1,37,900 ਰੁਪਏ
-512GB Wi-Fi: 1,42,900 ਰੁਪਏ
-512GB Cellular: 1,57,900 ਰੁਪਏ
-1TB Wi-Fi: 1,82,900 ਰੁਪਏ
-1TB Celluar: 1,97,990 ਰੁਪਏ
-2TB Wi-Fi: 2,22,900 ਰੁਪਏ
-2TB Cellarur: 2,37,900 ਰੁਪਏ
ਐਪਲ ਦੇ ਕਿਫਾਇਤੀ ਆਈਪੈਡ 2022 ਨੂੰ ਦੋ ਸਟੋਰੇਜ ਅਤੇ ਚਾਰ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਇਸਨੂੰ ਸਿਲਵਰ, ਬਲਿਊ, ਪਿੰਕ ਅਤੇ ਯੈਲੋ ਕਲਰ ਆਪਸ਼ਨ ’ਚ ਲਾਂਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ- Jio ਅਤੇ Airtel ਕਿੱਥੇ-ਕਿੱਥੇ ਸਭ ਤੋਂ ਪਹਿਲਾਂ ਲਾਂਚ ਕਰਨਗੇ 5ਜੀ, ਵੇਖੋ ਪੂਰੀ ਲਿਸਟ
iPad 10th Gen
-64GB Wi-Fi: 44,900 ਰੁਪਏ
-64GB Cellular: 59,900 ਰੁਪਏ
-256GB Wi-Fi: 59,900 ਰੁਪਏ
-256GB Celluar: 74,900 ਰੁਪਏ
ਦੋਵੇਂ ਆਈਪੈਡ ਪ੍ਰੋ 2022 ਅਤੇ ਆਈਪੈਡ 2022 ਦੀ ਸੇਲ ਭਾਰਤ ’ਚ 28 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸਦੀ ਸੇਲ ਅਧਿਕਾਰਤ ਐਪਲ ਇੰਡੀਆ ਚੈਨਲਸ ਰਾਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ– ਐਪਲ ਨੇ ਲਾਂਚ ਕੀਤਾ ਨਵਾਂ 4K ਟੀਵੀ, ਕੀਮਤ 14,900 ਰੁਪਏ ਤੋਂ ਸ਼ੁਰੂ
iPad Pro 2022 ਅਤੇ iPad 2022 ਦੇ ਫੀਚਰਜ਼
ਆਈਪੈਡ ਪ੍ਰੋ 2022 ਪੁਰਾਣੇ ਮਾਡਲ ਵਰਗਾ ਹੀ ਦਿਸਦਾ ਹੈ ਪਰ ਇਸ ਵਿਚ ਕੁਝ ਬਦਲਾਅ ਕੀਤੇ ਗਏ ਹਨ। ਇਸ ਟੈਬਲੇਟ ’ਚ ਐਪਲ ਦਾ M2 ਚਿੱਪਸੈੱਟ ਦਿੱਤਾ ਗਿਆਹੈ। ਇਸ ਚਿੱਪਸੈੱਟ ਦਾ ਇਸਤੇਮਾਲ ਐਪਲ ਮੈਕਬੁੱਕ ਏਅਰ 2022 ਲੈਪਟਾਪ ’ਚ ਵੀ ਕੀਤਾ ਗਿਆ ਹੈ। ਗਾਹਕ ਅਲੱਗ ਤੋਂ ਐਪਲ ਕੀਬੋਰਡ ਅਤੇ ਪੈਨਸਿਲ ਨੂੰ ਖ਼ਰੀਦ ਸਕਦੇ ਹਨ।
ਇਸ ਵਿਚ 120Hz ਰਿਫ੍ਰੈਸ਼ ਰੇਟ ਡਿਸਪਲੇਅ ਦਿੱਤੀ ਗਈ ਹੈ। ਐਪਲ ਨੇ ਇਸਨੂੰ ProMotion ਡਿਸਪਲੇਅ ਨਾਂ ਦਿੱਤਾ ਹੈ। ਬੈਕ ’ਤੇ 12 ਮੈਗਾਪਿਕਸਲ ਵਾਈਡ ਸੈਂਸਰ ਅਤੇ 10 ਮੈਗਾਪਿਕਸਲ ਅਲਟਰਾ ਵਾਈਡ ਕੈਮਰਾ ਸੈਂਸਰ ਦਿੱਤੇ ਗਏ ਹਨ। ਫਰੰਟ ’ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਵਾਈ-ਫਾਈ 6ਈ ਅਤੇ 5ਜੀ ਦਾ ਵੀ ਸਪੋਰਟ ਐਡ ਕੀਤਾ ਗਿਆ ਹੈ। ਇਸਤੋਂ ਇਲਾਵਾ ਫੇਸ ਆਈ.ਡੀ., ਇਕ LiDAR ਅਤੇ ਇਕ ਯੂ.ਐੱਸ.ਬੀ. ਟਾਈਪਡਸੀ ਪੋਰਟ ਥੰਡਰਬੋਲਟ ਦੇ ਨਾਲ ਦਿੱਤਾ ਗਿਆ ਹੈ।
ਰੈਗੁਲਰ ਆਈਪੈਡ ’ਚ ਫਲੈਟ-ਐੱਜ ਡਿਜ਼ਾਈਨ ਅਤੇ 5ਜੀ ਦਾ ਸਪੋਰਟ ਦਿੱਤਾ ਗਿਆ ਹੈ। ਇਸ ਵਿਚ ਟਾਈਪ-ਸੀ ਪੋਰਟ ਵੀ ਚਾਰਜਿੰਗ ਲਈ ਦਿੱਤਾ ਗਿਆ ਹੈ। ਇਸ ਵਿਚ 10.9 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਵਿਚ ਪਾਵਰ ਬਟਨ ਫਿੰਗਰਪ੍ਰਿੰਟ ਐਂਬੇਡ ਦੇ ਨਾਲ ਦਿੱਤਾ ਗਿਆ ਹੈ। ਇਸਦੇ ਬੈਕ ਅਤੇ ਫਰੰਟ ’ਤੇ 12-12 ਮੈਗਾਪਿਕਸਲ ਦੇ ਕੈਮਰਾ ਸੈਂਸਰਜ਼ ਦਿੱਤੇ ਗਏ ਹਨ। ਦੋਵੇਂ ਹੀ ਆਈਪੈਡ iPasOS ਦੇ ਨਾਲ ਆਉਂਦੇ ਹਨ ਅਤੇ ਇਨ੍ਹਾਂ ਡਿਵਾਈਸ ਨੂੰ 4 ਸਾਲਾਂ ਤਕ ਸਾਫਟਵੇਅਰ ਅਪਡੇਟ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– ਹੁੰਡਈ ਦੀਆਂ ਇਨ੍ਹਾਂ ਗੱਡੀਆਂ ’ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਵੇਖੋ ਪੂਰੀ ਲਿਸਟ