Apple iOS 14 ਦੀ ਵੀਡੀਓ ਲੀਕ, ਮਿਲੇਗਾ ਮਲਟੀ ਟਾਸਕਿੰਗ ਵਿੰਡੋ ਸਪੋਰਟ

Monday, Feb 24, 2020 - 06:05 PM (IST)

Apple iOS 14 ਦੀ ਵੀਡੀਓ ਲੀਕ, ਮਿਲੇਗਾ ਮਲਟੀ ਟਾਸਕਿੰਗ ਵਿੰਡੋ ਸਪੋਰਟ

ਗੈਜੇਟ ਡੈਸਕ—ਐਪਲ ਆਪਣਾ ਨਵਾਂ ਮੋਬਾਇਲ ਆਪਰੇਟਿੰਗ ਸਿਸਟਮ iOS 14 ਇਸ ਸਾਲ ਲੈ ਕੇ ਆਵੇਗੀ। ਐਪਲ ਦੀ ਸਾਲਾਨਾ WWDC2020 ਡਿਵੈੱਲਪਰ ਕਾਨਫਰੰਸ ਦੌਰਾਨ ਆਈ.ਓ.ਐੱਸ.14 ਨੂੰ ਪੇਸ਼ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਆਈ.ਓ.ਐੱਸ.14 ਇਕ ਵੀਡੀਓ 'ਚ ਲੀਕ ਹੋਈ ਹੈ। ਇਸ ਵੀਡੀਓ 'ਚ ਆਈ.ਓ.ਐੱਸ. 14 'ਤੇ ਚੱਲ ਰਿਹਾ ਇਕ ਆਈਫੋਨ ਦਿਖ ਰਿਹਾ ਹੈ। ਲਾਂਚ ਤੋਂ ਪਹਿਲਾਂ ਸਮਾਰਟਫੋਨ ਦਾ ਕਾਨਸੈਪਟ ਬਣਾਉਣ ਵਾਲੇ Ben Gesking ਨੇ ਇਕ ਵੀਡੀਓ ਪੋਸਟ ਕੀਤੀ ਹੈ। ਇਸ 'ਚ ਆਈ.ਓ.ਐੱਸ.14 ਦਾ ਇੰਟਰਨਲ ਬਿਲਡ ਦੇਖਿਆ ਜਾ ਸਕਦਾ ਹੈ।

ਆਈ.ਓ.ਐੱਸ. ਦੇ ਇਸ ਵੀਡੀਓ 'ਚ ਇਕ ਯੂਜ਼ਰ ਕਥਿਤ ਆਈ.ਓ.ਐੱਸ.14 ਨੂੰ ਨੈਵਿਗੇਟ ਕਰ ਰਿਹਾ ਹੈ। ਇਥੇ ਸਭ ਤੋਂ ਵੱਡੀ ਚੀਜ਼ ਜੋ ਤੁਸੀਂ ਨੋਟਿਸ ਕਰੋਗੇ ਉਹ ਇਹ ਹੈ ਕਿ ਇਸ 'ਚ ਮਲਟੀ ਟਾਸਕਿੰਗ ਦਾ ਸਪੋਰਟ ਦਿਖ ਰਿਹਾ ਹੈ। ਰਿਪੋਰਟ ਮੁਤਾਬਕ ਆਈ.ਓ.ਐੱਸ.14 ਦੇ ਮੁੱਖ ਫੀਚਰਸ 'ਚ ਇਕ ਮਲਟੀ ਟਾਸਕਿੰਗ ਸਪੋਰਟ ਵੀ ਹੋਵੇਗਾ 

ਬੈਕਗ੍ਰਾਊਂਡ 'ਚੋਂ ਓਪਨ ਐਪਲੀਕੇਸ਼ਨ ਲਈ ਵੱਖ ਲੇਆਊਟ ਦਿਖ ਰਹੀ ਹੈ। ਸਵਾਈਪ ਅਪ ਅਤੇ ਹੋਲਡ ਨਾਓ ਨਾਲ ਬੈਕਗ੍ਰਾਊਂਡ 'ਚ ਐਪਲੀਕੇਸ਼ਨ ਗ੍ਰਿਡ ਦਿਖ ਰਿਹਾ ਹੈ। ਬੈਕਗ੍ਰਾਊਂਡ 'ਚ ਦਿਖ ਰਹੇ ਐਪ ਨੂੰ ਲਾਕ ਕਰਨ ਦਾ ਵੀ ਆਪਸ਼ਨ ਦੇਖਿਆ ਜਾ ਸਕਦਾ ਹੈ। ਮੁਮਕਿਨ ਹੈ ਕਿ ਇਸ ਨੂੰ ਪਿਨ ਕਰਨ ਲਈ ਯੂਜ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਬਾਅਦ ਕੁਝ ਯੂਜ਼ਰਸ ਨੇ ਇਹ ਵੀ ਕਿਹਾ ਕਿ ਇਹ ਫੀਚਰ ਆਈ.ਓ.ਐੱਸ.13 'ਚ ਹੀ ਹੈ ਪਰ ਇਸ ਦੇ ਲਈ ਜੇਲਬ੍ਰੇਕ ਕਰਵਾਉਣਾ ਹੁੰਦਾ ਹੈ।


author

Karan Kumar

Content Editor

Related News