WWDC 2020: ਐਪਲ ਦੇ ਇਸ ਪਲਾਨ ਨੇ ਵਧਾਈ ਵਟਸਐਪ ਦੀ ਪਰੇਸ਼ਾਨੀ

Tuesday, Jun 23, 2020 - 12:45 PM (IST)

WWDC 2020: ਐਪਲ ਦੇ ਇਸ ਪਲਾਨ ਨੇ ਵਧਾਈ ਵਟਸਐਪ ਦੀ ਪਰੇਸ਼ਾਨੀ

ਗੈਜੇਟ ਡੈਸਕ– ਐਪਲ ਨੇ ਆਪਣੇ ਨਵੇਂ ਆਈ.ਓ.ਐੱਸ. ਦਾ ਐਲਾਨ ਕਰਕੇ ਵਟਸਐਪ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਕੰਪਨੀ ਨੇ 22 ਜੂਨ ਨੂੰ ਸ਼ੁਰੂ ਹੋਏ WWDC ਈਵੈਂਟ ’ਚ ਆਈ.ਓ.ਐੱਸ. 14 ਦਾ ਐਲਾਨ ਕੀਤਾ ਹੈ। ਨਵੇਂ ਆਪਰੇਟਿੰਗ ਸਿਸਟਮ ’ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਹਨ। ਐਪਲ ਨੇ iOS 14 ਨਾਲ imessage ’ਚ ਵੀ ਕਈ ਵੱਡੇ ਬਦਲਾਅ ਕੀਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਮੈਸੇਜਿਸ ’ਚ iOS 14 ਨਾਲ ਜੋ ਨਵੇਂ ਫੀਚਰਜ਼ ਦਿੱਤੇ ਗਏ ਹਨ, ਉਹ ਦੂਜੇ ਇੰਸਟੈਂਟ ਮੈਸੇਜਿੰਗ ਐਪਸ ਨੂੰ ਜ਼ਬਰਦਸਤ ਟੱਕਰ ਦੇਣ ਦਾ ਦਮ ਰੱਖਦੇ ਹਨ। 

ਗਰੁੱਪ ਚੈਟਸ ਨੂੰ ਕਰੋ ਕਸਟਮਾਈਜ਼
ਐਪਲ ਨੇ ਮੈਸੇਜਿਸ ਨੂੰ ਬਿਹਤਰ ਬਣਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ ਅਤੇ ਹੁਣ ਉਪਭੋਗਤਾਵਾਂ ਨੂੰ ਇਸ ਵਿਚ ਗਰੁੱਪ ਚੈਟਿੰਗ ਦਾ ਸ਼ਾਨਦਾਰ ਅਨੁਭਵ ਮਿਲੇਗਾ। ਆਈ.ਓ.ਐੱਸ. 14 ਅਪਡੇਟ ਤੋਂ ਬਾਅਦ ਯੂਜ਼ਰ ਗਰੁੱਪ ਚੈਟਸ ਨੂੰ ਨਿੱਜੀ ਫੋਟੋ ਜਾਂ ਇਮੋਜੀ ਨੂੰ ਮੇਨ ਇਮੇਜ ਦੇ ਤੌਰ ’ਤੇ ਸੈੱਟ ਕਰਕੇ ਕਸਟਮਾਈਜ਼ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਹੁਣ ਚੈਟਿੰਗ ਦੌਰਾਨ ਯੂਜ਼ਰ ਗਰੁੱਪ ਮੈਂਬਰ ਦੇ ਪ੍ਰੋਫਾਇਲ ਆਈਕਨ ਨੂੰ ਮੇਨ ਗਰੁੱਪ ਇਮੇਜ ਨਾਲ ਵੇਖ ਸਕਣਗੇ। 

ਮੈਸੇਜਿਸ ’ਚ ਆਇਆ ਸ਼ਾਨਦਾਰ ਫੀਚਰ
ਮੈਸੇਜਿਸ ਦੇ ਅਨੁਭਵ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਐਪਲ ਇਸ ਵਿਚ Mentions ਫੀਚਰ ਪੇਸ਼ ਕਰਨ ਵਾਲੀ ਹੈ। ਹਾਲਾਂਕਿ, ਇਸ ਵਿਚ ਕਿਸੇ ਨੂੰ ਮਾਰਕ ਕਰਨ ਲਈ ਤੁਹਾਨੂੰ ‘@’ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਮੈਸੇਜਿਸ ਯੂਜ਼ਰ ਨੂੰ ਕਾਨਟੈਕਟ ਦਾ ਨਾਂ ਟਾਈਪ ਕਰਦੇ ਹੀ ਸੁਜੈਸ਼ਨ ਅਤੇ ਉਸ ਨੂੰ ਸਿਲੈਕਟ ਕਰਨ ਦਾ ਆਪਸ਼ਨ ਦੇ ਦੇਵੇਗਾ। ਇਸ ਵਿਚ ਯੂਜ਼ਰ ਜਿਸ ਕਾਨਟੈਕਟ ਨੂੰ ਸਿਲੈਕਟ ਕਰਨਗੇ ਉਹ ਨੀਲੇ ਰੰਗ ’ਚ ਹਾਈਲਾਈਟ ਹੋ ਜਾਵੇਗਾ ਇਹ ਇਕ ਇੰਡੀਕੇਟਰ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਮੈਸੇਜ ਨੂੰ ਡਾਇਰੈਕਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਨਵੀਂ ਅਪਡੇਟ ’ਚ ਕਿਸੇ ਚੈਟ ’ਚ ਮੈਨਸ਼ਨ ਕੀਤੇ ਜਾਣ ਤੋਂ ਬਾਅਦ ਨੋਟੀਫਿਕੇਸ਼ਨ ਵੀ ਮਿਲੇਗੀ। ਇਹ ਫੀਚਰ ਉਸ ਸਮੇਂ ਕਾਫ਼ੀ ਕੰਮ ਆ ਸਕਦਾ ਹੈ ਜਦੋਂ ਗਰੁੱਪ ਨੂੰ ਯੂਜ਼ਰ ਨੇ ਮਿਊਟ ਕਰਕੇ ਰੱਖਿਆ ਹੋਵੇ। 

ਬਿਹਤਰ ਹੋਏ Memoji 
ਐਪਲ ਨੇ ਵਟਸਐਪ ਨੂੰ ਟੱਕਰ ਦੇਣ ਲਈ ਇਕ ਹੋਰ ਜ਼ਬਰਦਸਤ ਫੀਚਰ ਜੋੜਿਆ ਹੈ। ਹੁਣ ਐਪਲ ਯੂਜ਼ਰ ਮੈਸੇਜਿਸ ਚੈਟਿੰਗ ਦੌਰਾਨ ਕਨਵਰਸੇਸ਼ਨ ਨੂੰ ਪਿੰਨ ਵੀ ਕਰ ਸਕਦੇ ਹਨ। ਇਹ ਉਸ ਕਾਨਟੈਕਟ ਨੂੰ ਸਭ ਤੋਂ ਉਪਰ ਰੱਖੇਗਾ ਜਿਸ ਨਾਲ ਯੂਜ਼ਰ ਸਭ ਤੋਂ ਜ਼ਿਆਦਾ ਚੈਟਿੰਗ ਕਰਦੇ ਹਨ। ਐਪਲ ਨੇ ਇਸ ਅਪਡੇਟ ’ਚ ਮੈਸੇਜਿਸ ਲਈ Memoji ਨੂੰ ਵੀ ਬਿਰਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। iOS 14 ਨੂੰ ਕੰਪਨੀ ਸਤੰਬਰ 2020 ਤਕ ਲਾਂਚ ਕਰ ਦੇਵੇਗੀ। 


author

Rakesh

Content Editor

Related News