ਐਪਲ iPhone ਤੇ Pad ਲਈ ਜਾਰੀ ਹੋਈ iOS 11.4 ਅਪਡੇਟ, ਜਾਣੋ ਨਵੀਆਂ ਖੂਬੀਆਂ

05/30/2018 12:08:34 PM

ਜਲੰਧਰ- Apple iPhones ਅਤੇ iPads ਲਈ iOS 11.4 ਡਾਊਨਲੋਡ ਅਤੇ ਇੰਸਟਾਲ ਕਰਨ ਲਈ ਉਪਲੱਬਧ ਹੋ ਗਿਆ ਹੈ । ਕੰਪਨੀ ਦੇ ਕੀਤੇ ਵਾਅਦੇ ਮੁਤਾਬਕ iClouds 'ਚ ਮੈਸੇਜ ਅਤੇ airPlay 2 ਨੂੰ ਲੈ ਆਵੇਗਾ ਅਤੇ ਵਰਗਾ ਕਿਹਾ ਸੀ ਉਹੋ ਜਿਹਾ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਨਵੇਂ ਫੀਚਰਸ ਵੀ ਤੁਹਾਨੂੰ ਇਸ ਵਾਰ ਦੇਖਣ ਨੂੰ ਮਿਲ ਰਹੇ ਹਨ, ਕੁਝ ਬੱਗ ਵੀ ਫਿਕਸ ਹੋਏ ਹਨ, ਜੋ ਕਾਫ਼ੀ ਸਮੇਂ ਤੋਂ ਪੈਂਡਿੰਗ ਸਨ। 

iOS 11.4 'ਚ ਉਪਲੱਬਧ ਹੋਏ ਕੁੱਝ ਨਵੇਂ ਫੀਚਰਸ
 

ਮੈਸੇਜ ਇਨ iCloud
ਇਸ ਫੀਚਰ ਦੇ ਇੰਤਜ਼ਾਰ ਕਾਫ਼ੀ ਸਮੇਂ ਤੋਂ ਕੀਤਾ ਜਾ ਰਿਹਾ ਸੀ। ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਹੁਣ ਯੂਜ਼ਰਸ ਆਪਣੇ ਮੈਸੇਜ, ਫੋਟੋ ਅਤੇ ਹੋਰ ਕੋਈ ਅਟੈਚਮੈਂਟ iCloud 'ਚ ਸੇਵ ਕਰ ਸਕਦੇ ਹਨ, ਇਸ ਤੋਂ ਇਲਾਵਾ ਆਪਣੇ ਡਿਵਾਇਸ ਦੀ ਸਪੇਸ ਨੂੰ ਵੀ ਫ੍ਰੀ ਕਰ ਸਕਦੇ ਹਨ। ਇਹ ਮੈਸੇਜ ਆਪਣੇ ਆਪ ਹੀ ਸਿੰਕ ਹੋ ਜਾਣਗੇ ਅਤੇ ਜਿਵੇਂ ਤੁਸੀਂ ਆਪਣੇ ਅਕਾਊਂਟ 'ਚ ਸਾਈਨ ਇਨ ਕਰੋਗੇ ਇਹ ਤੁਹਾਨੂੰ ਵਿਖਾਈ ਦੇਣ ਲਗ ਜਾਣਗੇ। ਜੇਕਰ ਤੁਹਾਨੂੰ ਕਦੇ ਕਿਸੇ ਨਵੀਂ ਡਿਵਾਇਸ 'ਤੇ ਜਾਣਾ ਪਵੇ ਤਾਂ ਤੁਹਾਨੂੰ ਸਾਰੇ ਮੈਸੇਜ ਅਸਾਨੀ ਨਾਲ ਮਿਲ ਜਾਣਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਮੈਸੇਜ ਨੂੰ ਡਿਲੀਟ ਕਰ ਦਿੰਦੇ ਹੋ, ਤਾਂ ਇਹ ਵੀ ਤੁਹਾਨੂੰ ਮਿਲ ਜਾਵੇਗਾ।PunjabKesari

AirPlay 2
ਇਸ ਦੇ ਰਾਹੀਂ ਐਪਲ 'ਚ ਮਲਟੀ-ਰੂਮ ਸਪੋਰਟ ਨੂੰ ਜੋੜ ਦਿੱਤਾ ਹੈ, ਇਸ ਤੋਂ ਇਲਾਵਾ ਇਸ ਤੋਂ ਸਟੀਰੀਓ ਨੂੰ ਵੀ ਜੋੜ ਦਿੱਤਾ ਗਿਆ ਹੈ, ਇਸ ਦਾ ਮਤਲਬ ਹੈ ਕਿ ਤੁਸੀਂ ਐਪਲ ਟੀ. ਵੀ ਅਤੇ ਹੋਮਪੋਡ ਨੂੰ ਜੋੜ ਸਕਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਇਕ ਹੀ ਸਮੇਂ 'ਚ ਮਲਟੀਪਲ ਸਪੀਕਰਸ ਨੂੰ ਇਕੱਠੇ ਜੋੜ ਸਕਦੇ ਹੋ। ਇਸ ਤੋਂ ਇਲਾਵਾ ਕੰਟਰੋਲ ਸੈਂਟਰ ਤੋਂ ਤੁਸੀਂ ਇਸ ਨੂੰ ਕੰਟਰੋਲ ਕਰ ਸਕਦੇ ਹੋ। ਇਸ ਤੋ ਇਲਾਵਾ ਸਪੀਕਰ 'ਤੇ ਆਵਾਜ ਆਏ ਬਿਨਾਂ ਤੁਸੀਂ ਕਾਲ ਆਦਿ ਵੀ ਲੈ ਸਕਦੇ ਹੋ। ਹਾਲਾਂਕਿ ਇਸ ਸਮੇਂ ਇਸ 'ਚ ਸਿਰਫ਼ ਐਪਲ ਟੀ.ਵੀ ਅਤੇ ਹੋਮਪੋਡ ਨੂੰ ਹੀ ਇਸ ਤੋਂ ਜੋੜਿਆ ਜਾ ਸਕਦਾ ਹੈ। ਪਰ  ਅਜਿਹਾ ਕਿਹਾ ਜਾ ਸਕਦਾ ਹੈ ਕਿ ਹੋਰ ਡਿਵਾਇਸ 'ਤੇ ਵੀ ਇਸ 'ਚ ਜਲਦ ਹੀ ਸ਼ਾਮਿਲ ਹੋ ਜਾਣਗੇ।

BlassKit Support
ਇਸ ਅਪਡੇਟ 'ਚ ਐਪਲ ਦੇ ਨਵੇਂ ਕਲਾਸਕਿੱਟ ਫਰੇਮ ਸਪੋਰਟ ਨੂੰ ਵੀ ਜੋੜ ਦਿੱਤਾ ਗਿਆ ਹੈ। ਇਸ ਦੇ ਰਾਹੀਂ ਡਿਵੈੱਲਪਰਸ ਵਿਦਿਅਕ ਐਪਸ ਦਾ ਨਿਕਮਾਣ ਕਰ ਸਕਦੇ ਹਨ। ਇਹ ਐਪਲ ਦੇ ਸਕੂਲਵਰਕ ਐਪ ਦੇ ਨਾਲ ਫੰਕਸ਼ਨ ਕਰੇਗਾ। ਇਸ ਐਪ ਨੂੰ ਅਧਿਆਪਕਾਂ ਲਈ ਡਿਵੈੱਲਪ ਕੀਤਾ ਗਿਆ ਹੈ।


Related News