iPhone ਯੂਜ਼ਰਸ ਲਈ ਬੁਰੀ ਖ਼ਬਰ, ਹੁਣ ਭਾਰਤ ’ਚ ਇਸ ਸਰਵਿਸ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ
Tuesday, Oct 27, 2020 - 04:06 PM (IST)
ਗੈਜੇਟ ਡੈਸਕ– ਐਪਲ ਵਲੋਂ ਐਪ ਸਟੋਰ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ’ਚ ਐਪਲ ਐਪ ਸਟੋਰ ਤੋਂ ਐਪ ਖ਼ਰੀਦਣ ਲਈ ਯੂਜ਼ਰਸ ਨੂੰ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ। ਕੰਪਨੀ ਨੇ ਐਪ ਪ੍ਰਾਈਜ਼ਿੰਗ ਦੇ ਨਾਲ ਐਪ ਪਰਚੇਜ਼ਿੰਗ ਪ੍ਰਾਈਜ਼ਿੰਗ ’ਚ ਵਾਧਾ ਕਰ ਦਿੱਤਾ ਹੈ। ਐਪਲ ਐਪ ਸਟੋਰ ਦੀਆਂ ਵਧੀਆਂ ਹੋਈਆਂ ਕੀਮਤਾਂ ਨਾ ਸਿਰਫ ਭਾਰਤ, ਸਗੋਂ ਇੰਡੋਨੇਸ਼ੀਆ, ਬ੍ਰਾਜ਼ੀਲ, ਕੋਲੰਬੀਆ ਅਤੇ ਸਾਊਥ ਅਫਰੀਕਾ ’ਚ ਲਾਗੂ ਹੋਣਗੀਆਂ। ਕੰਪਨੀ ਮੁਤਾਬਕ, ਐਪ ਪ੍ਰਾਈਜ਼ਿੰਗ ’ਚ ਵਾਧੇ ਦਾ ਕਾਰਨ ਲੋਕਲ ਕਰੰਸੀ ਦੇ ਐਕਸਚੇਂਜ ਰੇਟ ਅਤੇ ਟੈਕਸ ’ਚ ਹੋਏ ਬਦਲਾਅ ਹਨ।
ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ
ਜਲਦ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਐਪਲ ਨੇ ਡਿਵੈਲਪਰਾਂ ਨੂੰ ਕਿਹਾ ਹੈ ਕਿ ਬਦਲਦੇ ਟੈਕਸ ਰੇਟ ਅਤੇ ਐਕਸਚੇਂਜ ਰੇਟ ਨਾਲ ਐਪ ਸਟੋਰ ਦੀ ਪ੍ਰਾਈਜ਼ਿੰਗ ਦਾ ਬਦਲਦੇ ਰਹਿਣਾ ਜ਼ਰੂਰੀ ਹੋ ਜਾਂਦਾ ਹੈ। ਐਪਲ ਵਲੋਂ ਕਿਹਾ ਗਿਆ ਹੈ ਕਿ ਅਗਲੇ ਕੁਝ ਦਿਨਾਂ ’ਚ ਐਪਲ ਐਪ ਸਟੋਰ ਤੋਂ ਐਪ ਖ਼ਰੀਦਣ ’ਤੇ ਜ਼ਿਆਦਾ ਪੈਸੇ ਦੇਣੇ ਪੈਣਗੇ। ਇਹ ਕੀਮਤਾਂ ਆਟੋ ਰੀਨਿਊਬਲ ਸਬਸਕ੍ਰਿਪਸ਼ਨ ਪਲਾਨ ’ਤੇ ਨਹੀਂ ਲਾਗੂ ਹੋਣਗੀਆਂ। ਹਾਲਾਂਕਿ, ਐਪਲ ਮਿਊਜ਼ਿਕ ਅਤੇ ਆਈ ਕਲਾਊਡ ਸਬਸਕ੍ਰਿਪਸ਼ਨ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ ਜਾਂ ਨਹੀਂ, ਫਿਲਹਾਲ ਇਸ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ।
ਐਪਲ ਜਲਦ ਲਾਂਚ ਕਰੇਗੀ ਸਸਤਾ AirPods ਅਤੇ ਸਮਾਰਟ ਸਪੀਕਰ, ਜਾਣੋ ਸੰਭਾਵਿਤ ਫੀਚਰਜ਼
ਗਾਹਕਾਂ ’ਤੇ ਕੀ ਹੋਵੇਗਾ ਅਸਰ
ਜੇਕਰ ਤੁਸੀਂ ਐਪਲ ਦੀ ਵਰਤੋਂ ਕਰਦੇ ਹੋ ਤਾਂ ਵਾਜਬ ਹੈ ਕਿ ਐਪਲ ਐਪ ਸਟੋਰ ਤੋਂ ਐਪ ਡਾਊਨਲੋਡ ਕਰਨੇ ਪੈਣਗੇ। ਇਸ ਐਪ ਸਟੋਰ ’ਤੇ ਕੁਝ ਮੁਫ਼ਤ ਐਪ ਮੌਜੂਦ ਹੁੰਦੇ ਹਨ, ਜਦਕਿ ਕੁਝਪੇਡ ਐਪ ਮੁਹੱਈਆ ਕਰਵਾਏ ਜਾਂਦੇ ਹਨ। ਯੂਜ਼ਰਸ ਨੂੰ ਇਨ੍ਹਾਂ ਹੀ ਪੇਡ ਐਪਸ ਲਈ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਹਨ।
Lava ਨੇ ਲਾਂਚ ਕੀਤਾ ਥਰਮਾਮੀਟਰ ਵਾਲਾ ਦੁਨੀਆ ਦਾ ਪਹਿਲਾ ਫੋਨ, ਜਾਣੋ ਕੀਮਤ
ਵਧ ਸਕਦੀ ਹੈ ਇੰਨੀ ਕੀਮਤ
ਐਪਲ ਵਲੋਂ ਦੱਸਿਆ ਗਿਆ ਹੈ ਕਿ ਭਾਰਤ ’ਚ ਐਪ ਪ੍ਰਾਈਜ਼ਿੰਗ ਤੈਅ ਕਰਦੇ ਸਮੇਂ 18 ਫੀਸਦੀ ਜੀ.ਐੱਸ.ਟੀ. ਰੇਟ ਅਤੇ 2 ਫੀਸਦੀ ਲੇਵੀ ਚਾਰਜ ਨੂੰ ਸ਼ਾਮਲ ਕੀਤਾ ਗਿਆ ਹੈ। ਇਹ 2 ਫੀਸਦੀ ਲੇਵੀ ਚਾਰਜ ਜੀ.ਐੱਸ.ਟੀ. ਚਾਰਜ ਤੋਂ ਵੱਖਰਾ ਹੋਵੇਗਾ। ਇਸ ਨੂੰ ਸਾਲ 2016 ’ਚ ਡਿਜੀਟਲ ਟ੍ਰਾਂਜੈਕਸ਼ਨ ਟੈਕਸ ਦੇ ਤੌਰ ’ਤੇ ਲਗਾਇਆ ਗਿਆ ਸੀ। ਦੱਸ ਦੇਈਏ ਕਿ ਇਹ ਇਕ ਤਰ੍ਹਾਂ ਦਾ ਟੈਕਸ ਹੈ, ਜਿਸ ਨੂੰ ਅਪ੍ਰੈਲ 2020 ’ਚ ਵਿਦੇਸ਼ੀ ਈ-ਕਾਮਰਸ ਆਪਰੇਟਰਾਂ ’ਤੇ ਲਗਾਇਆ ਗਿਆ ਸੀ। ਭਾਰਤ ਦੀ ਤਰ੍ਹਾਂ ਇੰਡੋਨੇਸ਼ੀਆ ’ਚ ਡਿਵੈਲਪਰਾਂ ’ਤੇ 10 ਫੀਸਦੀ ਟੈਕਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਐਪਲ ਵਲੋਂ ਫਿਲਹਾਲ ਇਹ ਐਲਾਨ ਨਹੀਂ ਕੀਤਾ ਗਿਆ ਕਿ ਨਵੀਆਂ ਕੀਮਤਾਂ ਨੂੰ ਕਦੋਂ ਤੋਂ ਲਾਗੂ ਕੀਤਾ ਜਾ ਰਿਹਾ ਹੈ।