ਐਪਲ ਅਤੇ ਗਾਣਾ ਦੀ ਸਾਂਝੇਦਾਰੀ: HomePod Mini ’ਤੇ ਸੁਣ ਸਕੋਗੇ ਹੈਂਡਸ-ਫ੍ਰੀ ਮਿਊਜ਼ਿਕ
Friday, Aug 27, 2021 - 05:52 PM (IST)

ਗੈਜੇਟ ਡੈਸਕ– ਮਿਊਜ਼ਿਕ ਸਟਰੀਮਿੰਗ ਪਲੇਟਫਾਰਮ ਗਾਣਾ ਹੁਣ ਐਪਲ ਹੋਮਪੌਡ ਮਿੰਨੀ ਸਮਾਰਟ ਸਪੀਕਰ ’ਤੇ ਹੈਂਡਸ-ਫ੍ਰੀ ਵੀ ਸਪੋਰਟ ਕਰੇਗਾ ਯਾਨੀ ਤੁਸੀਂਵੌਇਸ ਕਮਾਂਡ ਰਾਹੀਂ ਵੀ ਹੋਮਪੌਡ ਮਿੰਨੀ ’ਤੇ ਗਾਣਾ ਦੇ ਗਾਣੇ ਪਲੇਅ ਕਰ ਸਕਦੇ ਹੋ। ਐਪਲ ਦੇ ਇਸ ਸਮਾਰਟ ਸਪੀਕਰ ਦੀ ਕੀਮਤ ਭਾਰਤ ’ਚ 9,990 ਰੁਪਏ ਹੈ ਅਤੇ ਇਸ ਵਿਚ ਡਿਫਾਲਟ ਰੂਪ ਨਾਲ ਐਪਲ ਮਿਊਜ਼ਿਕ ਪਲੇਅ ਹੁੰਦਾ ਹੈ।
ਹੁਣ ਹੋਮਪੌਡ ਮਿੰਨੀ ’ਚ ਗਾਣਾ ਐਪ ਦੀ ਪੂਰੀ ਲਾਈਬ੍ਰੇਰੀ ਸਪੋਰਟ ਕਰੇਗੀ ਅਤੇ ਤੁਸੀਂ ਸਿਰੀ ਦੀ ਮਦਦ ਨਾਲ 25 ਭਾਸ਼ਾਵਾਂ ’ਚ ਕਰੀਬ 45 ਮਿਲੀਅਨ ਗਾਣੇ ਸੁਣ ਸਕੋਗੇ। ਗਾਣਾ ਦੀ ਸਰਵਿਸ ਫ੍ਰੀ ਅਤੇ ਪੇਡ ਦੋਵੋਂ ਹਨ ਅਤੇ ਹੋਮਪੌਡ ਮਿੰਨੀ ਦੇ ਨਾਲ ਹੈਂਡਸ-ਫ੍ਰੀ ਦੋਵਾਂ ’ਚ ਕੰਮ ਕਰੇਗੀ।
ਹੈਂਡਸ-ਫ੍ਰੀ ਸਟਰੀਮਿੰਗ ਸਰਵਿਸ ਨੂੰ ਪਹਿਲਾਂ ਗਾਣਾ ਐਪ ਰਾਹੀਂ ਐਕਟਿਵ ਕਰਨਾ ਹੋਵੇਗਾ। ਇਸ ਨੂੰ ਹੋਮਪੈਡ ਨਾਲ ਵੀ ਐਕਟਿਵ ਕੀਤਾ ਜਾ ਸਕਦਾ ਹੈ। ਇਸ ਲਈ ਸੈਟਿੰਗ ’ਚ ਜਾ ਕੇ ਕੁਨੈਕਟ ਵਿਦ ਹੋਮਪੌਡ ਦਾ ਆਪਸ਼ਨ ਚੁਣਨਾ ਹੋਵੇਗਾ ਅਤੇ ਫਿਰ ਦੱਸੇ ਗਏ ਸਟੈੱਪ ਨੂੰ ਫਾਲੋ ਕਰਨਾ ਹੋਵੇਗਾ।
ਇਕ ਵਾਰ ਸੈੱਟਅਪ ਹੋਣ ਤੋਂ ਬਾਅਦ ਤੁਸੀਂ Hey Siri, Play (ਗਾਣੇ ਦਾ ਨਾਂ) ਕਮਾਂਡ ਦੇਮ ’ਤੇ ਗਾਣਾ ਪਲੇਅ ਹੋ ਜਾਵੇਗਾ। ਇਥੇ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਪਹਿਲਾਂ ਹੋਮਪੌਡ ਮਿੰਨੀ ਸਿਰਫ ਐਪਲ ਮਿਊਜ਼ਿਕ ਨਾਲ ਹੀ ਹੈਂਡਸ-ਫ੍ਰੀ ਨੂੰ ਸਪੋਰਟ ਕਰਦਾ ਸੀ। ਗਾਣਾ ਤੋਂ ਇਲਾਵਾ ਹੋਮਪੌਡ ਮਿੰਨੀ ’ਤੇ ਹੁਣ ਜੀਓ ਸਾਵਨ ਵੀ ਉਪਲੱਬਧ ਹੋ ਗਿਆ ਹੈ। ਜੀਓ ਸਾਵਨ ’ਤੇ ਤੁਸੀਂ 60 ਮਿਲੀਅਨ ਤੋਂ ਜ਼ਿਆਦਾ ਗਾਣਿਆਂ ਤੋਂ ਇਲਾਵਾ ਜੀਓ ਸਾਵਨ ਵੀ ਹੁਣ ਐਪਲ ਹੋਮਪੌਡ ਮਿੰਨੀ ’ਤੇ ਹੈਂਡਸ-ਫ੍ਰੀ ਰਾਹੀਂ ਕੰਮ ਕਰੇਗਾ।