ਐਪਲ ਨੇ ਲਾਂਚ ਕੀਤੀ ਖੂਨ ’ਚ ਆਕਸੀਜਨ ਦਾ ਪੱਧਰ ਦੱਸਣ ਵਾਲੀ ਵਾਚ

Wednesday, Sep 16, 2020 - 02:45 AM (IST)

ਐਪਲ ਨੇ ਲਾਂਚ ਕੀਤੀ ਖੂਨ ’ਚ ਆਕਸੀਜਨ ਦਾ ਪੱਧਰ ਦੱਸਣ ਵਾਲੀ ਵਾਚ

ਜਲੰਧਰ (ਵਿਸ਼ੇਸ਼) - ਐਪਲ ਨੇ ਮੰਗਲਵਾਰ ਸ਼ਾਮ ਦੇ ਆਪਣੇ ਈਵੈਂਟ ਦੌਰਾਨ ਤੁਹਾਡੇ ਖੂਨ ’ਚ ਆਕਸੀਜਨ ਦਾ ਪੱਧਰ ਨੂੰ ਮਾਪਣ ’ਚ ਸਮਰੱਥ ਐਪਲ ਵਾਚ 6 ਦੀ ਲਾਂਚਿੰਗ ਕੀਤੀ। ਇਹ ਵਾਚ 15 ਸੈਕੰਡ ’ਚ ਤੁਹਾਡੇ ਬਲੱਡ ’ਚ ਆਕਸੀਜਨ ਦੀ ਮਾਤਰਾ ਦੱਸਣ ’ਚ ਸਮਰੱਥ ਹੈ। ਇਸ ਦੇ ਨਾਲ ਹੀ ਇਹ ਵਾਚ ਤੁਹਾਡੇ ਸਲੀਪਿੰਗ ਪੈਟਰਨ ਦਾ ਵਿਸ਼ਲੇਸ਼ਣ ਵੀ ਕਰੇਗੀ। ਇਹ ਵਾਚ ਸੇਲੋ ਲੂਪ ਨਾਲ ਪੇਸ਼ ਕੀਤੀ ਗਈ ਹੈ ਭਾਵ ਹੁਣ ਵਾਚ ’ਚ ਸਟ੍ਰੈਪ ਨਹੀਂ ਹੋਵੇਗਾ ਅਤੇ ਤੁਸੀਂ ਇਸ ਨੂੰ ਕੜੇ ਵਾਂਗ ਪਾ ਅਤੇ ਲਾ ਸਕਦੇ ਹੋ। ਇਸ ਫੀਚਰ ਤੋਂ ਬਾਅਦ ਇਹ ਵਾਚ ਦੁਨੀਆ ਦੀ ਨੰਬਰ ਵਨ ਹੈਲਥ ਡਿਵਾਈਸ ਬਣ ਗਈ ਹੈ। ਇਸ ਤੋਂ ਪਹਿਲਾਂ ਵਾਚ ਤੁਹਾਡੇ ਦਿਲ ਦੀ ਧੜਕਣ ਅਤੇ ਈ.ਸੀ.ਜੀ. ਨੂੰ ਮਾਪਣ ਦਾ ਫੀਚਰ ਦਿੰਦੀ ਹੈ, ਇਸ ਦੇ ਨਾਲ ਹੀ ਵਾਚ ਸਟ੍ਰੈਸ ਦੇ ਸਮੇਂ ’ਚ ਤੁਹਾਨੂੰ ਸ਼ਾਂਤ ਕਰਨ ’ਚ ਸਹਿਯੋਗ ਕਰਦੀ ਹੈ, ਮਹਿਲਾਵਾਂ ਦੇ ਪੀਰੀਅਡ ਦੇ ਸਮੇਂ ਅਤੇ ਮਿਆਦ ਦਾ ਵਿਸ਼ਲੇਸ਼ਣ ਵੀ ਇਸ ਵਾਚ ਦਾ ਅਹਿਮ ਹੈਲਥ ਫੀਚਰ ਹੈ। ਕੋਰੋਨਾ ਕਾਲ ’ਚ ਦੁਨੀਆ ਭਰ ’ਚ ਲੋਕ ਆਕਸੀਜਨ ਦੀ ਕਮੀ ਕਾਰਣ ਬੀਮਾਰੀ ਦੇ ਖਤਰਨਾਕ ਪੱਧਰ ’ਤੇ ਪਹੁੰਚ ਰਹੇ ਹਨ ਅਤੇ ਸਰੀਰ ’ਚ ਆਕਸੀਜਨ ਦੀ ਕਮੀ ਹੋਣ ਕਾਰਣ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ ਅਜਿਹੇ ’ਚ ਇਹ ਵਾਚ ਲੋਕਾਂ ਨੂੰ ਉਨ੍ਹਾਂ ਦੇ ਆਕਸੀਜਨ ਪੱਧਰ ਦੇ ਬਾਰੇ ’ਚ ਵੀ ਅਲਰਟ ਕਰਦੀ ਰਹੇਗੀ।

ਕੰਪਨੀ ਨੇ ਇਸ ਦੇ ਨਾਲ ਹੀ ਐਪਲ ਵਾਚ ਐੱਸ.ਈ. ਦੀ ਵੀ ਲਾਂਚਿੰਗ ਕੀਤੀ। ਐਪਲ ਵਾਚ ਐੱਸ.ਈ. ਦੀ ਸਪੀਡ ਵਾਚ ਥ੍ਰੀ ਦੇ ਮੁਕਾਬਲੇ ਦੁੱਗਣੀ ਹੋਵੇਗੀ ਅਤੇ ਇਹ ਵਾਚ ਫਾਲ ਡਿਟੈਕਸ਼ਨ ਨਾਲ-ਨਾਲ ਸਪੀਲ ਟ੍ਰੈਕਿੰਗ ਨਾਲ ਆਵੇਗੀ। ਕੰਪਨੀ ਦੀ ਇਹ ਵਾਚ ਇਸ ਸ਼ੁੱਕਰਵਾਰ ਤੋਂ ਉਪਲੱਬਧ ਹੋ ਜਾਵੇਗੀ। ਐਪਲ ਵਾਚ 6 ਦੀ ਕੀਮਤ 399 ਡਾਲਰ ਰੱਖੀ ਗਈ ਹੈ ਜਦਕਿ ਐਪਲ ਵਾਚ ਐੱਸ.ਈ. 279 ਡਾਲਰ ’ਚ ਉਪਲੱਬਧ ਹੋਵੇਗੀ।


author

Inder Prajapati

Content Editor

Related News