ਭਾਰਤ 'ਚ ਆਈਫੋਨਜ਼ ਤੋਂ ਬਾਅਦ ਹੁਣ apple watches ਹੋਈਆਂ ਮਹਿੰਗੀਆਂ
Tuesday, Feb 06, 2018 - 12:06 PM (IST)
ਜਲੰਧਰ- ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਐਪਲ ਦੇ iPhone ਡਿਵਾਈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਇਸ ਲਿਸਟ 'ਚ iPhone X ਸਮੇਤ iPhone 8, iPhone 8 Plus, iPhone 7, iPhone 7 Plus, iPhone 6s ਅਤੇ iPhone 6s Plus ਸ਼ਾਮਿਲ ਹਨ ਇਸ ਸਮਾਰਟਫੋਨਸ ਦੀ ਕੀਮਤ 'ਚ ਵਾਧਾ ਦਾ ਸਭ ਤੋਂ ਵੱਡਾ ਕਾਰਨ ਬਜਟ 2018 ਨੂੰ ਮੰਨਿਆ ਜਾ ਰਿਹਾ ਹੈ, ਉਥੇ ਹੀ ਹੁਣ ਐਪਲ ਸਮਾਰਟਵਾਚ ਦੀ ਕੀਮਤ 'ਚ ਵੀ ਵਾਧਾ ਕੀਤਾ ਗਿਆ ਹੈ।
ਐਪਲ ਸਮਾਰਟਵਾਚ ਦੀ ਕੀਮਤ 'ਚ ਹੋਏ ਵਾਧੇ 'ਚ Apple Watch Series A, Series 3 ਅਤੇ Nike+ Edition ਸ਼ਾਮਿਲ ਹਨ। ਰਿਪੋਰਟ ਮੁਤਾਬਕ Apple Watch Series A ਦੀ ਕੀਮਤ Series 3 ਦੇ ਲਾਂਚ ਦੇ ਸਮੇਂ 21,900 ਰੁਪਏ ਸੀ ਪਰ ਹੁਣ ਇਸ ਨੂੰ ਵਧਾ ਕੇ 23,950 ਰੁਪਏ ਕਰ ਦਿੱਤੀ ਹੈ, ਇਸ ਦੀ ਕੀਮਤ 'ਚ 2, 050 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਥੇ ਹੀ Series 3 GPS (38mm) ਵਰਜ਼ਨ ਹੁਣ ਯੂਜ਼ਰਸ ਨੂੰ 32,380 ਰੁਪਏ 'ਚ ਮਿਲੇਗਾ, ਜਦ ਕਿ ਇਸ ਦੀ ਕੀਮਤ 29,900 ਰੁਪਏ ਸੀ।
42mm ਵਰਜ਼ਨ ਦੀ ਕੀਮਤ ਹੁਣ 34,410 ਰੁਪਏ ਹੋ ਗਈ ਹੈ ਜਦ ਕਿ ਅਸਲੀ ਕੀਮਤ 31,900 ਰੁਪਏ ਸੀ। ਉਥੇ ਹੀ Nike+Edition ਲਈ ਤੁਹਾਨੂੰ Apple Watch Series 3 ਦੀ ਕੀਮਤ ਦੇ ਸਮਾਨ ਹੀ ਖਰਚ ਕਰਣਾ ਹੋਵੇਗਾ। ਇਹ ਜ਼ਿਕਰਯੋਗ ਹੈ ਕਿ ਇਸ ਡਿਵਾਇਸ ਦੇ ਐੱਮ. ਆਰ. ਪੀ ਵਧੇ ਹਨ, ਪਰ ਇਹ ਹੁਣ ਵੀ ਈ-ਕਾਮਰਸ ਪਲੇਟਫਾਰਮ ਨਾਲ ਘੱਟ ਕੀਮਤ 'ਤੇ ਖਰੀਦੇ ਜਾ ਸਕਦੇ ਹਨ।
