ਐਪਲ ਵਾਚ ਨੂੰ ਅਪਡੇਟ ਕਰਨ ਪਿੱਛੋਂ ਯੂਜ਼ਰਸ ਹੋਏ ਨਿਰਾਸ਼

11/01/2018 12:14:14 PM

ਆਨ ਕਰਨ ਵੇਲੇ ਲੋਗੋ ’ਤੇ ਹੀ ਫਸ ਰਹੀ ਹੈ ਐਪਲ ਵਾਚ
ਗੈਜੇਟ ਡੈਸਕ– ਐਪਲ ਵਾਚ ਯੂਜ਼ਰਸ ਨੂੰ ਹੁਣ ਵੱਖਰੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਨਵੇਂ watchOS 5.1 ਆਪ੍ਰੇਟਿੰਗ ਸਿਸਟਮ ਵਿਚ ਐਪਲ ਵਾਚ ਨੂੰ ਅਪਡੇਟ ਕਰਨ ਪਿੱਛੋਂ ਇਹ ਆਨ ਕਰਨ ਵੇਲੇ ਐਪਲ ਦੇ ਲੋਗੋ ’ਤੇ ਹੀ ਫਸ ਜਾਂਦੀ ਹੈ ਮਤਲਬ ਵਾਚ ਆਨ ਨਹੀਂ ਹੋ ਰਹੀ। ਆਨਲਾਈਨ ਨਿਊਜ਼ ਵੈੱਬਸਾਈਟ 9to5mac ਦੀ ਰਿਪੋਰਟ ਅਨੁਸਾਰ ਅਜਿਹੀ ਸਮੱਸਿਆ ਆਉਣ ’ਤੇ ਕੁਝ ਯੂਜ਼ਰਸ ਨੇ ਇਸ ਨੂੰ ਰੀਸੈੱਟ ਕੀਤਾ। ਇਸ ਨਾਲ ਵਾਚ ਆਨ ਤਾਂ ਹੋ ਗਈ ਪਰ ਆਈਫੋਨ ਨਾਲ ਪੇਅਰ ਕਰਨ ਦੀ ਇਕ ਹੋਰ ਸਮੱਸਿਆ ਆ ਗਈ।

PunjabKesari

ਐਪਲ ਵਾਚ ਦੇ ਆਨ ਹੋਣ ਦੀ ਯੂਜ਼ਰਸ ਨੇ ਕੀਤੀ ਕਈ ਘੰਟੇ ਉਡੀਕ
ਅਪਡੇਟ ਕਰਨ ਪਿੱਛੋਂ ਕੁਝ ਯੂਜ਼ਰਸ ਨੇ ਇਸ ਨੂੰ ਆਨ ਕੀਤਾ ਤਾਂ ਇਸ ਨੂੰ ਐਪਲ ਲੋਗੋ ’ਤੇ ਫਸੀ ਦੇਖ ਕੇ ਕਈ ਘੰਟੇ ਇਸ ਦੀ ਉਡੀਕ ਵੀ ਕੀਤੀ ਪਰ ਸਮੱਸਿਆ ਦੂਰ ਨਾ ਹੋਈ। ਰਿਪੋਰਟ ਅਨੁਸਾਰ ਫਿਲਹਾਲ ਇਸ ਸਮੱਸਿਆ ਨੂੰ ਲੈ ਕੇ ਕੋਈ ਹੱਲ ਸਾਹਮਣੇ ਨਹੀਂ ਆਇਆ ਹੈ।

ਐਪਲ ਨੇ ਕੀਤਾ ਅਪਡੇਟ ਬੰਦ
ਐਪਲ ਨੇ ਕੁਝ ਲੋਕਾਂ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੇਖ ਕੇ watchOS 5.1 ਦੇ ਅਪਡੇਟ ਨੂੰ ਬੰਦ ਕਰ ਦਿੱਤਾ ਹੈ। ਜਿਨ੍ਹਾਂ ਯੂਜ਼ਰਸ ਨੇ ਅਜੇ ਆਪਣੀ ਐਪਲ ਵਾਚ ਅਪਡੇਟ ਨਹੀਂ ਕੀਤੀ, ਉਨ੍ਹਾਂ ਨੂੰ ਫਿਲਹਾਲ ਅਜਿਹਾ ਕਰਨ ਦੀ ਲੋੜ ਵੀ ਨਹੀਂ। ਉੱਥੇ ਹੀ ਜਿਹੜੇ ਲੋਕ ਇਸ ਨੂੰ ਡਾਊਨਲੋਡ ਕਰ ਚੁੱਕੇ ਹਨ ਪਰ ਇੰਸਟਾਲ ਕਰਨ ਵਿਚ ਅਜੇ ਝਿਜਕ ਰਹੇ ਸਨ, ਉਨ੍ਹਾਂ ਨੂੰ ਇੰਝ ਕਰਨ ਤੋਂ ਰੋਕ ਦਿੱਤਾ ਗਿਆ ਹੈ। ਕੰਪਨੀ ਕੁਝ ਸਮੇਂ ਪਿੱਛੋਂ ਇਸ ਸਮੱਸਿਆ ਨੂੰ ਦੂਰ ਕਰ ਕੇ watchOS 5.1 ਨੂੰ ਮੁੜ ਰਿਲੀਜ਼ ਕਰੇਗੀ।


Related News