ਐਪਲ ਦਾ ਚੈਲੇਂਜ, ਮੁਫ਼ਤ ’ਚ ਲਓ iPhone ਤੇ ਹੈਕ ਕਰਕੇ ਵਿਖਾਓ

07/25/2020 5:28:41 PM

ਗੈਜੇਟ ਡੈਸਕ– ਹਰ ਸਮਾਰਟਫੋਨ ਕੰਪਨੀ ਚਾਹੁੰਦੀ ਹੈ ਕਿ ਉਹ ਹੈਕਿੰਗ ਤੋਂ  ਦੂਰ ਰਹੇ। ਉਥੇ ਹੀ ਦਿੱਗਜ ਟੈਕਨਾਲੋਜੀ ਕੰਪਨੀ ਐਪਲ ਹੈਕਰਾਂ ਨੂੰ ਆਪਣਾ ਆਈਫੋਨ ਹੈਕ ਕਰਨ ਦਾ ਸੱਦਾ ਦੇ ਰਹੀ ਹੈ। ਇੰਨਾ ਹੀ ਨਹੀਂ, ਇਸ ਲਈ ਕੰਪਨੀ ਮੁਫ਼ਤ ਆਈਫੋਨ ਵੀ ਦੇ ਰਹੀ ਹੈ। ਦਰਅਸਲ, ਕੰਪਨੀ ਐਪਲ ਸਕਿਓਰਿਟੀ ਰਿਸਰਚ ਡਿਵਾਈਸ ਪ੍ਰੋਗਰਾਮ ਲੈ ਕੇ ਆਈ ਹੈ। ਇਸ ਤਹਿਤ ਕੰਪਨੀ ਵਾਈਟ ਹੈਟ ਹੈਕਰਸ (ਜੋ ਕੰਪਨੀ ਨੂੰ ਨੁਕਸਾਨ ਪਹੁੰਚਾਉਣ ਦੀ ਨੀਤ ਨਾਲ ਕੰਮ ਨਹੀਂ ਕਰਦੇ) ਜਾਂ ਕਹਿ ਲਓ ਆਥੀਕਲ ਹੈਕਰਾਂ ਨੂੰ ਇਕ ਮੋਡੀਫਾਈਡ ਆਈਫੋਨ ਦੇਵੇਗੀ। ਪ੍ਰੋਗਰਮ ਤਹਿਤ ਹੈਕਰਾਂ ਨੂੰ ਐਪਲ ਆਈ.ਓ.ਐੱਸ. ਆਪਰੇਟਿੰਗ ਸਿਸਟਮ ’ਚ ਕੋਈ ਖਾਮੀ ਲੱਭਣੀ ਹੋਵੇਗੀ। 

ਐਪਲ ਨੇ ਦੱਸਿਆ ਕਿ ਸਕਿਓਰਿਟੀ ਪ੍ਰਤੀ ਕੰਪਨੀ ਦੀ ਵਚਨਬੱਧਤਾ ਕਾਰਨ ਹੀ ਇਸ ਪ੍ਰੋਗਰਾਮ ਨੂੰ ਤਿਆਰ ਕੀਤਾ ਗਿਆ ਹੈ। ਇਸ ਨਾਲ ਆਈ.ਓ.ਐੱਸ. ਯੂਜ਼ਰਸ ਦੀ ਸਕਿਓਰਿਟੀ ਬਿਹਤਰ ਕਰਨ, ਆਈਫੋਨ ’ਚ ਜ਼ਿਆਦਾ ਰਿਸਰਚਰਸ ਲਿਆਉਣ ਅਤੇ ਪਹਿਲਾਂ ਤੋਂ ਹੀ ਆਈ.ਓ.ਐੱਸ. ਸਕਿਓਰਿਟੀ ’ਤੇ ਕੰਮ ਕਰਨ ਵਾਲਿਆਂ ਦੀ ਕਾਰਜ ਸਮਰੱਥਾ ’ਚ ਸੁਧਾਰ ਕਰਨ ’ਚ ਮਦਦ ਮਿਲੇਗੀ। ਕੰਪਨੀ ਨੇ ਦੱਸਿਆ ਕਿ ਹੈਕਰਾਂ ਨੂੰ ਖ਼ਾਸਤੌਰ ’ਤੇ ਸਕਿਓਰਿਟੀ ਰਿਸਰਚ ਲਈ ਤਿਆਰ ਕੀਤੇ ਗਏ ਆਈਫੋਨ ਦਿੱਤੇ ਜਾਣਗੇ। ਇਹ ਸਪੈਸ਼ਲ ਪ੍ਰੀ-ਜੇਲਬ੍ਰੋਕਨ ਹੋਣਗੇ, ਯਾਨੀ ਇਨ੍ਹਾਂ ’ਚ ਕਿਸੇ ਵੀ ਤਰ੍ਹਾਂ ਦਾ ਸਾਫਟਵੇਅਰ ਜਾਂ ਟੂਲ ਇਸਤੇਮਾਲ ਕੀਤਾ ਜਾ ਸਕੇਗਾ। 

ਪਰਸਨਲ ਇਸਤੇਮਾਲ ਲਈ ਨਹੀਂ ਮਿਲੇਗਾ ਫੋਨ
ਪ੍ਰੋਗਰਾਮ ’ਚ ਹਿੱਸਾ ਲੈਣ ਲਈ ਰਿਸਰਚਰ ਨੂੰ ਐਪਲ ਡਿਵੈਲਪਰ ਪ੍ਰੋਗਰਾਮ ਦਾ ਮੌਜੂਦਾ ਮੈਂਬਰ ਹੋਣਾ ਚਾਹੀਦਾ ਹੈ ਅਤੇ ਐਪਲ ਪਲੇਟਫਾਰਮਾਂ ਜਾਂ ਹੋਰ ਮਾਡਰਨ ਆਪਰੇਟਿੰਗ ਸਿਸਟਮ ’ਚ ਸਕਿਓਰਿਟੀ ਖਾਮੀ ਲੱਭਣ ਦਾ ਇਕ ਟਰੈਕ ਰਿਕਾਰਡ ਹੋਣਾ ਚਾਹੀਦਾ ਹੈ। ਐਪਲ ਨੇ ਇਹ ਵੀ ਕਿਹਾ ਹੈ ਕਿ ਨਾਲ ਮਿਲਣ ਵਾਲੇ ਆਈਫੋਨ ਡਿਵਾਈਸ ਦਾ ਇਸਤੇਮਾਲ ਸਿਰਫ ਸਕਿਓਰਿਟੀ ਰਿਸਰਚ ਲਈ ਹੀ ਹੋਣਾ ਚਾਹੀਦਾ ਹੈ। ਐਪਲ ਮੁਤਾਬਕ, ਫੋਨ ’ਚ ਸ਼ੇਲ ਐਕਸੈਸ ਉਪਲੱਬਧ ਹੈ ਅਤੇ ਤੁਸੀਂ ਕੋਈ ਵੀ ਟੂਲ ਰਨ ਕਰ ਸਕੋਗੇ। ਫੋਨ 12 ਮਹੀਨਿਆਂ ਲਈ ਰੀਨਿਊਅਲ ਬੇਸਿਸ ’ਤੇ ਦਿੱਤਾ ਜਾਵੇ ਅਤੇ ਐਪਲ ਦੀ ਹੀ ਜਾਇਦਾਦ ਰਹੇਗਾ।


Rakesh

Content Editor

Related News