ਐਪਲ ਦੇ ਇਨ੍ਹਾਂ ਆਈਫੋਨਜ਼ ਦੇ ਫਰੰਟ ਅਤੇ ਬੈਕ ਪੈਨਲ ਦੀਆਂ ਤਸਵੀਰਾਂ ਹੋਈਆਂ ਲੀਕ

06/13/2017 3:56:29 PM

ਜਲੰਧਰ- ਐਪਲ ਦੇ ਆਉਣ ਵਾਲੇ ਨਵੇਂ ਡਿਵਾਈਸ ਆਈਫੋਨ 8 ਦੇ ਬਾਰੇ 'ਚ ਹੁਣ ਤੱਕ ਕੋਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਆਈਫੋਨ 8 ਵੀ ਐਪਲ ਦੇ ਹੋਰ ਡਿਵਾਈਸ ਦੀ ਤਰ੍ਹਾਂ ਇਸ ਸਾਲ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਲਾਂਚ ਤੋਂ ਪਹਿਲਾਂ ਹੀ ਇਸ ਦੇ ਕੁਝ ਖਾਸ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਹੁਣ ਇਸ ਫੋਨ ਦੇ ਬਾਰੇ 'ਚ ਸੋਸ਼ਲ ਮੀਡੀਆ ਰੇਡਿਟ 'ਤੇ ਇਸ ਫੋਨ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ। ਰੇਡਿਟ 'ਤੇ ਆਉਣ ਵਾਲੇ ਆਈਫੋਨ 8 ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਸਾਹਮਣੇ ਪੈਨਲ ਕਿਨਾਰੇ ਤੋਂ ਵੱਧਣ ਵਾਲੇ ਕੈਮਰੇ ਸੈੱਟਅੱਪ ਦਿਖਾਈ ਦੇ ਰਿਹਾ ਹੈ।
ਜੋ ਕਿ iPhone 7s ਅਤੇ ਆਈਫੋਨ 8 ਦਾ ਹੈ। ਜਿਸ ਨੂੰ iPhone X ਅਤੇ iPhone Edition ਦੇ ਨਾਂ ਦੇ ਨਾਂ ਤੋਂ ਵੀ ਜਾਣਿਆ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ Reddit ਅਤੇ Imgur 'ਚ ਯੂਜ਼ਰਸ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਸ ਨਾਲ ਹੀ ਇਹ ਫੋਨ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨਗੇ। ਜਾਣਕਾਰੀ ਅਨੁਸਾਰ ਐਪਲ ਆਈਫੋਨ 8 ਤਿੰਨ ਮਾਡਲ 4.7 ਇੰਚ. 5 ਇੰਚ ਅਤੇ 5.5 ਇੰਚ 'ਚ ਲਾਂਚ ਹੋਵੇਗਾ ਅਤੇ ਤਿੰਨੋਂ ਹੀ ਮਾਡਲ 'ਚ ਚਾਇਰਲੈੱਸ ਉਪਲੱਬਧ ਹੋਵੇਗੀ, ਜੋ ਕਿ ਆਈਫੋਨ 8, ਆਈਪੋਨ 8 ਐੱਸ. ਅਤੇ ਆਈਫੋਨ 8 ਪਲੱਸ ਹੋ ਸਕਦੇ ਹਨ। ਜਾਣਕਾਰੀ ਦੇ ਅਨੁਸਾਰ 5 ਇੰਚ ਮਾਡਲ 'ਚ ਵਾਇਰਲੈੱਸ ਚਾਰਜਿੰਗ ਸਪੋਰਟ ਦਾ ਉਪਯੋਗ ਕੀਤਾ ਜਾਵੇਗਾ।
ਇਕ ਰਿਪੋਰਟ ਦੇ ਅਨੁਸਾਰ ਐਪਲ ਦਾ ਆਈਫੋਨ 8 ਪਹਿਲਾਂ ਮੇਡ ਇਨ ਇੰਡੀਆ ਡਿਵਾਈਸ ਹੋ ਸਕਦਾ ਹੈ, ਜਿਸ ਲਈ ਐਪਲ ਬੰਗਲੂਰੁ 'ਚ ਆਪਣੀ ਮੈਨਿਊਫੈਕਚਰਿੰਗ ਫੈਕਟਰੀ ਬਣਾਉਣ ਜਾ ਰਹੀ ਹੈ। ਭਾਰਤ 'ਚ ਨਿਮਰਿਤ ਆਈਫੋਨ 8 ਦੀ ਕੀਮਤ ਵੀ ਬੇਹੱਦ ਘੱਟ ਹੋਣ ਦੀ ਉਮੀਦ ਹੈ। ਹਾਲ ਹੀ 'ਚ ਐਪਲ ਵੱਲੋਂ ਇਸ ਖਬਰ ਨੂੰ ਸਪੱਸ਼ਟ ਕੀਤਾ ਗਿਆ ਸੀ ਅਤੇ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਉਹ ਦੇਸ਼ 'ਚ ਨਿਰਮਾਣ ਸੁਵਿਧਾ ਨਾਲ ਆਵੇਗੀ। ਨਾਲ ਹੀ ਐਪਲ ਭਾਰਤ 'ਚ ਆਪਣੇ ਐਪਲ ਸਟੋਰ ਦੀ ਵੀ ਸਥਾਪਨਾ ਕਰੇਗੀ।


Related News