ਸ਼ੁਰੂ ਹੋਇਆ ਐਪਲ ਈਵੈਂਟ, ਸਸਤੇ iPhone ਸਮੇਤ ਲਾਂਚ ਹੋਣਗੇ ਕਈ ਪ੍ਰੋਡਕਟ

Tuesday, Mar 08, 2022 - 11:35 PM (IST)

ਸ਼ੁਰੂ ਹੋਇਆ ਐਪਲ ਈਵੈਂਟ, ਸਸਤੇ iPhone ਸਮੇਤ ਲਾਂਚ ਹੋਣਗੇ ਕਈ ਪ੍ਰੋਡਕਟ

ਗੈਜੇਟ ਡੈਸਕ– ਐਪਲ ਦਾ ਈਵੈਂਟ ਸ਼ੁਰੂ ਹੋ ਗਿਆ ਹੈ। ਇਹ ਸਾਲ 2022 ਦਾ ਐਪਲ ਦਾ ਪਹਿਲਾ ਈਵੈਂਟ ਹੈ। ਇਸ ਈਵੈਂਟ ’ਚ ਨਵੇਂ ਮੈਕਬੁੱਕ ਪ੍ਰੋ, ਮੈਕਬੁੱਕ ਏਅਰ, ਮੈਕ ਮਿੰਨੀ ਅਤੇ ਆਈ ਮੈਕ ਪ੍ਰੋ ਦੇ ਲਾਂਚ ਹੋਣ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਪ੍ਰੋਡਕਟਸ ਨੂੰ ਐਪਲ ਆਪਣੇ Apple M1 ਅਤੇ M2 silicon ਚਿੱਪਸੈੱਟ ਨਾਲ ਪੇਸ਼ ਕਰ ਸਕਦੀ ਹੈ। ਇਸ ਈਵੈਂਟ ’ਚ ਸਾਰਿਆਂ ਦੀਆਂ ਨਜ਼ਰਾਂ iPhone SE 3 ’ਤੇ ਰਹਿਣਗੀਆਂ ਜਿਸਨੂੰ ਲੈਕੇ ਕਿਹਾ ਜਾ ਰਿਹਾ ਹੈ ਕਿ ਇਹ ਐਪਲ ਦਾ ਸਭ ਤੋਂ ਸਸਤਾ ਆਈਫੋਨ ਹੋਵੇਗਾ।

ਕੀ-ਕੀ ਹੋ ਸਕਦਾ ਹੈ ਲਾਂਚ
ਐਪਲ ਨੇ ਅਧਿਕਾਰਤ ਤੌਰ ’ਤੇ ਇਸ ਈਵੈਂਟ ’ਚ ਲਾਂਚ ਹੋਣ ਵਾਲੇ ਪ੍ਰੋਡਕਟਸ ਬਾਰੇ ਕੁਝ ਨਹੀਂ ਕਿਹਾ ਪਰ ਰਿਪੋਰਟ ਮੁਤਾਬਕ, ਈਵੈਂਟ ’ਚ ਨਵਾਂ ਮੈਕਬੁੱਕ ਪੇਸ਼ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਈਵੈਂਟ ’ਚ ਲਾਂਚ ਹੋਣ ਵਾਲੇ ਮੈਕਬੁੱਕ ’ਚ M2, M1 Pro, M1 Max ਚਿੱਪਸੈੱਟ ਦਾ ਸਪੋਰਟ ਮਿਲ ਸਕਦਾ ਹੈ। ਨਵੇਂ MacBook Pro, MacBook Air ਅਤੇ Mac mini ਨੂੰ M2, ਜਦਕਿ ਨਵੇਂ iMac Pro ਨੂੰ M1 Pro ਅਤੇ M1 Max ਚਿੱਪਸੈੱਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। 

ਮੈਕਬੁੱਕ ਏਅਰ ਦੇ ਨਵੇਂ ਵਰਜ਼ਨ ਦੇ ਵੀ ਆਉਣ ਦੀਆਂ ਉਮੀਦਾਂ ਹਨ। ਮੈਕਬੁੱਕ ਤੋਂ ਇਲਾਵਾ ਇਸ ਈਵੈਂਟ ’ਚ iPhone SE 3 ਲਾਂਚ ਹੋ ਸਕਦਾ ਹੈ ਜੋ ਕਿ iPhone SE 2 ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। ਨਵੇਂ ਫੋਨ ਦੇ ਨਾਲ 5ਜੀ ਸਪੋਰਟ ਮਿਲੇਗਾ। ਇਸਤੋਂ ਇਲਾਵਾ ਇਸ ਵਿਚ ਏ15 ਬਾਇਓਨਿਕ ਚਿੱਪਸੈੱਟ ਮਿਲ ਸਕਦਾ ਹੈ। ਇਸਤੋਂ ਇਲਾਵਾ ਨਵੇਂ ਫੋਨ ’ਚ ਬਿਹਤਰ ਕੈਮਰਾ ਵੀ ਦਿੱਤਾ ਜਾ ਸਕਦਾ ਹੈ। iPhone SE 3 ਦੀ ਕੀਮਤ 300 ਡਾਲਰ (ਕਰੀਬ 22,700 ਰੁਪਏ) ਹੋ ਸਕਦੀ ਹੈ। 


author

Rakesh

Content Editor

Related News