20 ਅਪ੍ਰੈਲ ਨੂੰ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋ ਸਕਦੈ ਨਵਾਂ ਆਈਪੈਡ

Wednesday, Apr 14, 2021 - 05:08 PM (IST)

20 ਅਪ੍ਰੈਲ ਨੂੰ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋ ਸਕਦੈ ਨਵਾਂ ਆਈਪੈਡ

ਗੈਜੇਟ ਡੈਸਕ– ਲੰਬੇ ਇੰਤਜ਼ਾਰ ਅਤੇ ਤਮਾਮ ਲੀਕ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਐਪਲ ਨੇ ਆਪਣੇ ਅਗਲੇ ਈਵੈਂਟ ਦੀ ਤਾਰੀਖ ਦਾ ਖੁਲਾਸਾ ਕਰ ਦਿੱਤਾ ਹੈ। ਐਪਲ ਦਾ ਸਪੈਸ਼ਲ ਈਵੈਂਟ 20 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ। ਐਪਲ ਨੇ ਮੀਡੀਆ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਆਉਣ ਵਾਲੇ ਜੂਨ ਮਹੀਨੇ ’ਚ ਐਪਲ ਦਾ ਵਰਲਡ ਵਾਈਡ ਡਿਵੈਲਪਰਸ ਕਾਨਫਰੰਸ ਵੀ ਹੈ। ਮੀਡੀਆ ਇਨਵਾਈਨ ’ਤੇ ‘Spring Loaded’ ਲਿਖਿਆ ਗਿਆ ਹੈ। ਈਵੈਂਟ ਦਾ ਲਾਈਵ ਪ੍ਰਸਾਰਣ ਕੰਪਨੀ ਦੀ ਵੈੱਬਸਾਈਟ ਰਾਹੀਂ ਹੋਵੇਗੀ। ਹਾਲਾਂਕਿ, ਈਵੈਂਟ ਦਾ ਆਯੋਜਨ ਐਪਲ ਦੇ ਕੂਪਰਟੀਨੋ ਕੈਂਪਸ ’ਚ ਹੋਵੇਗਾ। 

ਇਸ ਤੋਂ ਪਹਿਲਾਂ ਐਪਲ ਦੇ ਇਸ ਈਵੈਂਸ ਨੂੰ ਲੈ ਕੇ ਉਸ ਦੇ ਵਰਚੁਅਲ ਅਸਿਸਟੈਂਟ ਸਿਰੀ ਨੇ ਹੀ ਖੁਲਾਸਾ ਕਰ ਦਿੱਤਾ ਸੀ। ਸੀਰੀ ਨੇ ਇਕ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸਪੈਸ਼ਲ ਈਵੈਂਟ ਮੰਗਲਵਾਰ ਯਾਨੀ 20 ਅਪ੍ਰੈਲ ਨੂੰ ਹੈ। ਇਸ ਈਵੈਂਟ ਨੂੰ ਤੁਸੀਂ ਐਪਲ ਦੀ ਅਧਿਕਾਰਤ ਵੈੱਬਸਾਈਟ ’ਤੇ ਵੇਖ ਸਕਦੇ ਹੋ। 

ਐਪਲ ਦੇ ਅਗਲੇ ਈਵੈਂਟ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਨਵਾਂ ਆਈਪੈਡ ਪ੍ਰੋ ਲਾਂਚ ਹੋ ਸਕਦਾ ਹੈ। ਇਲ ਤੋਂ ਇਲਾਵਾ ਏਅਰਟੈਗ ਦੀ ਲਾਂਚਿੰਗ ਦੀ ਵੀ ਖਬਰ ਹੈ ਜੋ ਕਿ ਇਕ ਡਿਵਾਈਸ ਟ੍ਰੈਕਰ ਹੈ, ਹਾਲਾਂਕਿ ਐਪਲ ਨੇ ਅਧਿਕਾਰਤ ਤੌਰ ’ਤੇ ਪ੍ਰੋਡਕਟ ਲਾਂਚਿੰਗ ਨੂੰ ਲੈ ਕੇ ਕੁਝ ਨਹੀਂ ਕਿਹਾ। 

ਦੱਸ ਦੇਈਏ ਕਿ ਐਪਲ ਨੇ ਅਧਿਕਾਰਤ ਤੌਰ ’ਤੇ ਆਪਣੇ ਵਰਲਡ ਵਾਈਡ ਡਿਵੈਲਪਰਸ ਕਾਨਫਰੰਸ (WWDC) 2021 ਦਾ ਵੀ ਐਲਾਨ ਕਰ ਦਿੱਤਾ ਹੈ। WWDC 2021 ਦਾ ਆਯੋਜਨ ਵੀ ਆਨਲਾਈਨ ਹੀ ਹੋਵੇਗਾ। ਇਹ ਈਵੈਂਟ 7 ਜੂਨ ਤੋਂ ਲੈ ਕੇ 11 ਜੂਨ ਤਕ ਚੱਲੇਗਾ ਯਾਨੀ ਇਸ ਵੱਡੇ ਈਵੈਂਟ ’ਚ ਹੁਣ ਦੋ ਮਹੀਨੇ ਹੀ ਬਚੇ ਹਨ। 

ਇਸ ਤੋਂ ਪਹਿਲਾਂ ਤਮਾਮ WWDC ’ਚ ਨਵੇਂ ਆਈ.ਓ.ਐੱਸ., iPadOS, macOS, watchOS ਅਤੇ tvOS ਦੀ ਝਲਕ ਲੋਕਾਂ ਨੂੰ ਵੇਖਣ ਨੂੰ ਮਿਲੀ ਹੈ। ਇਸ ਕਾਨਫਰੰਸ ’ਚ ਵੀ ਨਵੇਂ ਆਈ.ਓ.ਐੱਸ. ਯਾਨੀ ਆਈ.ਓ.ਐੱਸ. 15 ਦੀ ਲਾਂਚਿੰਗ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੈਕ ਓ.ਐੱਸ. ਦਾ ਵੀ ਨਵਾਂ ਵਰਜ਼ਨ ਵੇਖਣ ਨੂੰ ਮਿਲ ਸਕਦਾ ਹੈ। 


author

Rakesh

Content Editor

Related News