ਐਪਲ ਨੇ ਦੋ ਫਿਲਮਾਂ ਦੀ ਡੀਲ ਕਰਕੇ ਫਿਲਮ ਇੰਡਸਟਰੀ ''ਚ ਰੱਖਿਆ ਕਦਮ

09/12/2018 3:28:33 PM

ਜਲੰਧਰ-ਅਮਰੀਕਾ ਦੀ ਟੈੱਕ ਕੰਪਨੀ ਐਪਲ (Apple) ਹੈਂਡਸੈੱਟਾਂ ਨੂੰ ਨਵੀਂ ਤਕਨੀਕ ਨਾਲ ਪੇਸ਼ ਕਰਨ ਤੋਂ ਬਾਅਦ ਹੁਣ ਫਿਲਮ ਇੰਡਸਟਰੀ 'ਚ ਕਦਮ ਰੱਖ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਐਪਲ ਇੰਕ ਇਸ ਹਫਤੇ ਦੋ ਫਿਲਮਾਂ 'ਤੇ ਡੀਲ ਕਰ ਕੇ ਅੰਤਿਮ ਰੂਪ ਦਿੱਤਾ ਹੈ, ਜੋ ਕਿ ਐਨੀਮੇਟਿਡ ਅਤੇ ਡਾਕੂਮੈਂਟਰੀ ਫਿਲਮਾਂ ਹਨ। ਇਹ ਦੋਵੇਂ ਫਿਲਮਾਂ ਪਰਿਵਾਰਿਕ ਆਧਾਰਿਤ ਹਨ। 

ਸਿਨੇਮਾ ਦੀ ਦੁਨੀਆ 'ਚ ਕੰਜ਼ਿਊੂਮਰ ਇਲੈਕਟ੍ਰੋਨਿਕ ਕੰਪਨੀ ਐਪਲ ਨੂੰ ਹੁਣ ਕਾਰਟੂਨ ਸੈਲੂਨ ਤੋਂ ਐਨੀਮੇਟਿਡ ਫਿਲਮ ਵੁਲਫਵਾਕਰਜ਼ (Wolfwalkers) ਦਾ ਅਧਿਕਾਰ ਮਿਲਦੇ ਹੀ ਫਿਲਮ ਦੇ ਡਾਇਰੈਕਟਰ ਮੇਲੁਸਾਈਨ ( Melusine) ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ '' ਐਪਲ ਨੇ ਕਾਰਟੂਨ ਸੈਲੂਨ ਦੇ ਵੁਲਫਵਾਲਕਰ ਦਾ ਅਧਿਕਾਰ ਪ੍ਰਾਪਤ ਕਰ ਲਿਆ ਹੈ।''

ਇਸ ਫਿਲਮ 'ਚ ਰਾਬਿਨ (Robyn) ਨਾਮਕ ਇਕ ਨੌਜਵਾਨ ਸ਼ਿਕਾਰੀ ਦੀ ਕਹਾਣੀ ਦੱਸਦੀ ਹੈ ਕਿ ਜੋ ਭੇੜੀਏ ਦੇ ਆਖਿਰੀ ਪੈਕ ਨੂੰ ਖਤਮ ਕਰਨ ਦੇ ਲਈ ਆਪਣੇ ਪਿਤਾ ਦੇ ਨਾਲ ਆਇਰਲੈਂਡ ਜਾਂਦਾ ਹੈ ਪਰ ਰਾਬਿਨ ਨੂੰ ਮੇਬ (Mebh)  ਨਾਂ ਦੀ ਇਕ ਜੰਗਲੀ ਮੂਲ ਲੜਕੀ ਨੂੰ ਬਚਾਉਂਦਾ ਹੈ। ਉਸਨੂੰ Wolves ਦੀ ਖੋਜ ਕੀਤੀ ਹੈ ਅਤੇ ਹੁਣ ਉਸ ਨੂੰ ਬਰਬਾਦ ਕਰਨ 'ਚ ਲੱਗੀ ਹੈ। ਇਸ ਤਰ੍ਹਾਂ ਫਿਲਮ ਇਕ ਵਿਸ਼ਿਟ ਗ੍ਰਾਫਿਕ ਰੂਪ ਪੇਸ਼ ਹੋਵੇਗੀ ਜੋ ਇਸ ਦੀ ਕਹਾਣੀ ਦੇ ਵਿਸ਼ਿਆ ਅਤੇ ਮੁੱਲਾਂ ਨੂੰ ਮਜ਼ਬੂਤ ਕਰਦੀ ਹੈ। 

ਲੇਟੈਸਟ ਤਕਨਾਲੋਜੀ ਕੰਪਨੀ ਨੇ ਦਸਤਾਵੇਜੀ ਫੀਚਰ ''ਦ ਐਲੀਫੈਂਟ ਕੁਵੀਨ'' (The Elephant Queen) ਦੇ ਲਈ ਗਲੋਬਲੀ ਡਿਸਟਰੀਬਿਊਸ਼ਨ ਦਾ ਅਧਿਕਾਰ ਵੀ ਹਾਸਿਲ ਕੀਤਾ ਹੈ, ਜਿਸ ਦਾ ਪ੍ਰੀਮੀਅਰ ਹਾਲ ਹੀ 'ਚ ਟੋਰਟੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਦਿਖਾਇਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਕ Victora Stone and Mark Deeble ਹਨ। ਇਸ ਫਿਲਮ 'ਚ  Athena ਨਾਂ ਦੀ ਐਲੀਫੈਂਟ ਮਦਰ (ਹੱਥਣੀ) ਭੂਮਿਕਾ ਨਿਭਾਉਂਦੀ ਹੈ, ਜੋ ਆਪਣੇ ਪਰਿਵਾਰ ਨੂੰ ਬਚਾਉਣ ਲਈ ਨਵਾਂ ਰਸਤਾ ਲੱਭਿਆ ਸੀ ਅਤੇ ਉਨ੍ਹਾਂ ਨੂੰ ਵਾਟਰਹੋਲ ਛੱਡਣਾ ਪਿਆ ਸੀ। 
 


Related News