iPhone ਯੂਜ਼ਰਸ ਲਈ ਬੁਰੀ ਖ਼ਬਰ! ਜਲਦ ਬੰਦ ਹੋ ਸਕਦੈ ਇਹ ਮਾਡਲ

Wednesday, Jun 23, 2021 - 06:25 PM (IST)

ਗੈਜੇਟ ਡੈਸਕ– ਪਿਛਲੇ ਕੁਝ ਮਹੀਨਿਆਂ ਤੋਂ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ’ਚ ਇਹ ਕਿਹਾ ਜਾ ਰਿਹਾ ਸੀ ਕਿ ਐਪਲ 2020 ਦੇ ਆਈਫੋਨ ਮਾਡਲਾਂ ’ਚੋਂ ਇਕ ਨੂੰ ਬੰਦ ਕਰ ਸਕਦੀ ਹੈ। ਉਥੇ ਹੀ ਇਕ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ iPhone 12 Mini ਦਾ ਸਫ਼ਰ ਜਲਦ ਹੀ ਖ਼ਤਮ ਹੋ ਸਕਦਾ ਹੈ। TrendForce ਦੀ ਇਕ ਰਿਪੋਰਟ ਮੁਤਾਬਕ, ਆਈਫੋਨ 12 ਮਿਨੀ ਬਾਜ਼ਾਰ ’ਚ ਕੁਝ ਦਿਨਾਂ ਦਾ ਹੀ ਮਹਿਮਾਨ ਹੈ। ਇਸ ਦਾ ਮਤਲਬ ਇਹ ਹੈ ਕਿ ਐਪਲ ਆਪਣੇ ਸਭ ਤੋਂ ਛੋਟੇ ਆਈਫੋਨ ਮਾਡਲ ਦਾ ਪ੍ਰੋਡਕਸ਼ਨ ਬੰਦ ਕਰ ਸਕਦੀ ਹੈ। ਆਈਫੋਨ 12 ਮਿਨੀ ਨੇ ਆਈਫੋਨ 12 ਸੀਰੀਜ਼ ਦੇ ਹੋਰ ਮਾਡਲਾਂ ਦੇ ਮੁਕਾਬਲੇ ਨਿਰਾਸ਼ਾਜਨਕ ਵਿਕਰੀ ਪ੍ਰਦਰਸ਼ਨ ਕੀਤਾ ਹੈ। 

ਇਹ ਵੀ ਪੜ੍ਹੋ– ਐਪਲ TV+ ਦਾ ਇਕ ਸਾਲ ਵਾਲਾ ਫ੍ਰੀ ਸਬਸਕ੍ਰਿਪਸ਼ਨ ਖ਼ਤਮ, 30 ਜੂਨ ਤੋਂ ਬਦਲ ਰਿਹਾ ਆਫਰ

ਇਸ ਤੋਂ ਇਲਾਵਾ ਐਪਲ ਦੀ ਆਈਫੋਨ 12 ਸੀਰੀਜ਼ ਦੇ ਜੋ ਤਿੰਨ ਮਾਡਲ ਹਨ, ਉਨ੍ਹਾਂ ਦੀ ਵਿਕਰੀ ’ਤੇ ਕੰਪਨੀ ਜ਼ਿਆਦਾ ਧਿਆਨ ਦੇ ਸਕਦੀ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਆਈਫੋਨ 2021 ਮਾਡਲ ਲਈ ਕੰਪਨੀ ਕੁਲ ਸਾਲਾਨਾ ਪ੍ਰੋਡਕਸ਼ਨ ਦਾ ਲਗਭਗ 39 ਫੀਸਦੀ ਹਿੱਸਾ ਕੈਪਚਰ ਕਰੇਗੀ। ਆਈਫੋਨ 12 ਡਿਵਾਈਸਿਜ਼ ਦੀ ਤਰ੍ਹਾਂ ਇਸ ਹੈਂਡਸੈੱਟ ’ਚ 5ਜੀ ਮਾਡਲ ਹੋਣਗੇ। ਇਨ੍ਹਾਂ ਦੀ ਹਿੱਸੇਦਾਰੀ ਕੁਲ ਆਈਫੋਨ ਪ੍ਰੋਡਕਸ਼ਨ ’ਚ 2020 ’ਚ 39 ਫੀਸਦੀ ਤੋਂ 2021 ’ਚ 75 ਫੀਸਦੀ ਤਕ ਹੋਣ ਦਾ ਅਨੁਮਾਨ ਹੈ। 

ਇਹ ਵੀ ਪੜ੍ਹੋ– iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ

ਇਸ ਸਾਲ ਫਰਵਰੀ ’ਚ ਜੇ.ਪੀ. ਮਾਰਗਨ ਸਪਲਾਈ ਚੇਨ ਵਿਸ਼ਲੇਸ਼ਕ ਵਿਲਿਅਮ ਯਾਂਗ ਨੇ ਆਪਣਾ ਸਾਲ 2021 ਦਾ ਬਿਲਡ ਪਲਾਨ ਆਈਫੋਨ 12 ਮਿਨੀ ਦੀ ਕਮਜ਼ੋਰ ਮੰਗ ਦੇ ਚਲਦੇ ਬਦਲ ਲਿਆ ਸੀ। ਯਾਂਗ ਨੇ ਦੱਸਿਆ ਸੀ ਕਿ ਆਈਫੋਨ 12 ਮਿਨੀ ਦੀ ਕਮਜ਼ੋਰ ਮੰਗ ਨੂੰ ਵੇਖਦੇ ਹੋਏ ਸਪਲਾਈ ਚੇਨ 2021 ਦੀ ਦੂਜੀ ਤਿਮਾਹੀ ’ਚ ਇਸ ਦਾ ਪ੍ਰੋਡਕਸ਼ਨ ਕਰ ਸਕਦੀ ਹੈ। 

ਇਹ ਵੀ ਪੜ੍ਹੋ– 24 ਜੂਨ ਨੂੰ ਲਾਂਚ ਹੋ ਸਕਦੈ ਜੀਓ ਦਾ ਸਸਤਾ 5ਜੀ ਫੋਨ, ਇੰਨੀ ਹੋ ਸਕਦੀ ਹੈ ਕੀਮਤ

ਜਿੱਥੇ ਅੱਜ-ਕੱਲ੍ਹ ਸਮਾਰਟਫੋਨ ਹਰ ਚੀਜ਼ ਲਈ ਵਨ-ਸਟਾਪ-ਸ਼ਾਪ ਬਣ ਗਏ ਹਨ, ਚਾਹੇ ਸ਼ਾਪਿੰਗ ਹੋਵੇ, ਫੋਟੋ-ਡਾਕਸ ਐਡਿਟ ਕਰਨਾ ਹੋਵੇ ਜਾਂ ਫਿਰ ਹੋਰ ਕੋਈ ਵੀ ਆਨਲਾਈਨ ਕੰਮ ਹੋਵੇ, ਆਈਫੋਨ 12 ਮਿਨੀ ਦਾ ਆਕਾਰ ਵੱਡੀ ਕਮਜ਼ੋਰੀ ਹੋ ਸਕਦੀ ਹੈ। ਉਥੇ ਹੀ ਫੋਨ ਦੀ ਦੂਜੀ ਕਮਜ਼ੋਰੀ ਇਸ ਦੀ ਬੈਟਰੀ ਪਰਫਾਰਮੈਂਸ ਹੋ ਸਕਦਾ ਹੈ ਕਿਉਂਕਿ ਇਹ ਸਾਈਜ਼ ’ਚ ਛੋਟਾ ਹੈ ਅਤੇ ਇਸ ਦੇ ਚਲਦੇ ਫੋਨ ’ਚ ਬੈਟਰੀ ਵੀ ਛੋਟੀ ਦਿੱਤੀ ਗਈ ਹੈ ਜੋ ਜ਼ਿਆਦਾ ਦੇਰ ਤਕ ਸਾਥ ਨਹੀਂ ਨਿਭਾਉਂਦੀ। 

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum


Rakesh

Content Editor

Related News