iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

Wednesday, Sep 13, 2023 - 07:17 PM (IST)

iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

ਗੈਜੇਟ ਡੈਸਕ- ਆਈਫੋਨ 15 ਸੀਰੀਜ਼ ਦੀ ਲਾਂਚਿੰਗ ਦੇ ਨਾਲ ਹੀ ਆਈਫੋਨ 14 ਅਤੇ ਆਈਫੋਨ 14 ਪਲੱਸ ਦੀ ਕੀਮਤ 'ਚ ਹੁਣ ਤਕ ਦੀ ਸਭ ਤੋਂ ਵੱਡੀ ਕਟੌਤੀ ਹੋਈ ਹੈ। ਐਪਲ ਨੇ 12 ਸਤੰਬਰ ਨੂੰ ਚਾਰ ਨਵੇਂ ਆਈਫੋਨ ਲਾਂਚ ਕੀਤੇ ਹਨ ਜਿਨ੍ਹਾਂ 'ਚ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਸ਼ਾਮਲ ਹਨ। ਇਨ੍ਹਾਂ ਸਾਰੇ ਆਈਫੋਨ ਮਾਡਲਾਂ ਨੂੰ ਐਪਲ ਨੇ 12 ਸਤੰਬਰ ਨੂੰ ਆਯੋਜਿਤ ਆਪਣੇ 'ਵੰਡਰਲਸਟ' ਈਵੈਂਟ 'ਚ ਪੇਸ਼ ਕੀਤਾ ਹੈ। ਨਵੇਂ ਆਈਫੋਨ ਦੇ ਨਾਲ ਕਈ ਬਦਲਾਅ ਕੀਤੇ ਗਏ ਹਨ। ਇਸ ਵਾਰ ਸਾਰੇ ਆਈਫੋਨਾਂ ਨੂੰ ਡਾਈਨੈਮਿਕ ਆਈਲੈਂਡ ਫੀਚਰ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਵਾਰ ਡਿਫਾਲਟ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। 

ਇਹ ਵੀ ਪੜ੍ਹੋ- Apple Event 2023 : ਡਾਈਨੈਮਿਕ ਆਈਲੈਂਡ ਤਕਨੀਕ ਨਾਲ ਲਾਂਚ ਹੋਏ iPhone 15 ਤੇ iPhone 15 Plus

iPhone 14 ਅਤੇ iPhone Plus ਦੀ ਨਵੀਂ ਕੀਮਤ

ਐਪਲ ਨੇ ਪਿਛਲੇ ਸਾਲ ਸਤੰਬਰ 'ਚ ਆਈਫੋਨ 14 ਨੂੰ 79,900 ਰੁਪਏ ਅਤੇ ਆਈਫੋਨ 14 ਪਲੱਸ ਨੂੰ 89,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹੁਣ ਐਪਲ ਨੇ ਇਨ੍ਹਾਂ ਦੋਵਾਂ ਫੋਨ ਦੀਆਂ ਕੀਮਤਾਂ 'ਚ 10,000 ਰੁਪਏ ਤਕ ਦੀ ਕਟੌਤੀ ਕੀਤੀ ਹੈ। 

ਆਈਫੋਨ 14 ਨੂੰ ਐਪਲ ਦੀ ਸਾਈਟ 'ਤੇ ਹੁਣ 69,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਇਸਦੇ 256 ਜੀ.ਬੀ. ਮਾਡਲ ਨੂੰ 79,900 ਰੁਪਏ ਅਤੇ 512 ਜੀ.ਬੀ. ਮਾਡਲ ਨੂੰ 99,900 ਰੁਪਏ ਦੀ ਕੀਮਤ 'ਚ ਖ਼ਰੀਦਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- A17 Bionic ਚਿੱਪਸੈੱਟ ਨਾਲ iPhone 15 Pro, Pro Max ਭਾਰਤ 'ਚ ਲਾਂਚ, ਕੀਮਤ 1,34,900 ਰੁਪਏ ਤੋਂ ਸ਼ੁਰੂ

ਆਈਫੋਨ 14 ਪਲੱਸ ਦੇ 128 ਜੀ.ਬੀ. ਮਾਡਲ ਦੀ ਕੀਮਤ ਹੁਣ 79,990 ਰੁਪਏ, 256 ਜੀ.ਬੀ. ਦੀ 89,990 ਰੁਪਏ ਅਤੇ 512 ਜੀ.ਬੀ. ਦੀ 1,09,990 ਰੁਪਏ ਹੋ ਗਈ ਹੈ। ਇਸਤੋਂ ਇਲਾਵਾ ਜੇਕਰ ਤੁਸੀਂ HDFC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋਏ ਤਾਂ 8,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। 

ਆਈਫੋਨ 14 'ਚ ਵੀ 6.1 ਇੰਚ ਦੀ ਡਿਸਪਲੇਅ ਮਿਲਦੀ ਹੈ ਜੋ ਸੁਪਰ ਰੇਟਿਨਾ ਐਕਸ.ਡੀ.ਆਰ. ਹੈ। ਡਿਸਪਲੇਅ ਦੀ ਬ੍ਰਾਈਟਨੈੱਸ 1200 ਨਿਟਸ ਹੈ ਅਤੇ ਇਸਦੇ ਨਾਲ ਐੱਚ.ਡੀ.ਆਰ. ਦਾ ਵੀ ਸਪੋਰਟ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 60Hz ਹੈ, ਹਾਲਾਂਕਿ ਪ੍ਰੋ ਮਾਡਲ ਦੇ ਨਾਲ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲਦੀ ਹੈ। ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਦੋਵੇਂ ਲੈੱਨਜ਼ 13 ਮੈਗਾਪਿਕਸਲ ਦੇ ਹਨ। ਸੈਲਫੀ ਲਈ ਵੀ 12 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।

ਇਹ ਵੀ ਪੜ੍ਹੋ- 11 ਸਾਲਾਂ ਬਾਅਦ ਐਪਲ ਨੇ ਬਦਲਿਆ ਚਾਰਜਿੰਗ ਪੋਰਟ, ਹੁਣ ਲਾਈਟਨਿੰਗ ਪੋਰਟ ਦੀ ਥਾਂ ਮਿਲੇਗਾ Type-C

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News