Apple Event: 28 ਅਕਤੂਬਰ ਨੂੰ ਹੋਵੇਗਾ ਮੈਗਾ ਈਵੈਂਟ, M4 ਚਿੱਪਸੈੱਟ ਨਾਲ ਲਾਂਚ ਹੋਵੇਗੀ ਨਵੀਂ ਮੈਕਬੁੱਕ

Saturday, Oct 26, 2024 - 07:20 PM (IST)

Apple Event: 28 ਅਕਤੂਬਰ ਨੂੰ ਹੋਵੇਗਾ ਮੈਗਾ ਈਵੈਂਟ, M4 ਚਿੱਪਸੈੱਟ ਨਾਲ ਲਾਂਚ ਹੋਵੇਗੀ ਨਵੀਂ ਮੈਕਬੁੱਕ

ਗੈਜੇਟ ਡੈਸਕ- ਐਪਲ ਨੇ ਐਲਾਨ ਕੀਤਾ ਹੈ ਕਿ ਮੈਕਬੁੱਕ ਦੀ ਇਕ ਨਵੀਂ ਸੀਰੀਜ਼ ਦਾ ਐਲਾਨ ਕੀਤਾ ਜਾਵੇਗਾ। ਕੰਪਨੀ ਦੇ ਇਕ ਅਧਿਕਾਰੀ ਨੇ ਸੋਸ਼ਲ ਮੀਡੀਆ 'ਤੇ ਟੀਜ਼ਰ ਸਾਂਝਾ ਕੀਤਾ ਹੈ, ਜਿਸ ਵਿਚ ਇਸ ਦੀ ਟਾਈਮਲਾਈਨ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ, ਸਹੀ ਵੇਰਵਾ ਅਜੇ ਤਕ ਸਾਹਮਣੇ ਨਹੀਂ ਆਇਆ ਪਰ ਅਧਿਕਾਰੀ ਨੇ ਮੈਕ ਲਾਈਨਅਪ 'ਚ ਅਪਡੇਟਸ ਦੇ ਸੰਕੇਤ ਦਿੱਤੇ ਹਨ। ਅਫਵਾਹਾਂ ਹਨ ਕਿ Apple iMac, MacBook Pro ਅਤੇ  Mac mini 'ਚ ਆਖਿਰਕਾਰ ਨਵੇਂ M4 ਚਿੱਪ ਦਾ ਇਸਤੇਮਾਲ ਕਰ ਸਕਦਾ ਹੈ। ਇਹ ਐਲਾਨ ਉਸ ਸਮੇਂ ਆ ਰਿਹਾ ਹੈ ਜਦੋਂ ਕੰਪਨੀ ਨੇ ਇਕ ਮਹੀਨਾ ਪਹਿਲਾਂ ਆਈਫੋਨ 16 ਸੀਰੀਜ਼, ਏਅਰਪੌਡਸ ਅਤੇ ਐਪਲ ਵਾਚ ਵਰਗੇ ਨਵੇਂ ਪ੍ਰੋਡਕਟਸ ਲਾਂਚ ਕੀਤੇ ਹਨ। 

ਈਵੈਂਟ 'ਚ ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ
 
'ਐਕਸ' 'ਤੇ ਪੋਸਟ 'ਚ ਐਪਲ ਦੇ ਮਾਰਕੀਟਿੰਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗ੍ਰੇਗ ਜੋਸਵਿਏਕ ਨੇ ਕਿਹਾ ਕਿ ਕੂਪਰਟਿਨੋ ਸਥਿਤ ਟੈੱਕ ਦਿੱਗਜ 28 ਅਕਤੂਬਰ ਤੋਂ ਹਾਰਡਵੇਅਰ ਨਾਲ ਜੁੜੇ ਕਈ ਐਲਾਨ ਕਰੇਗੀ। ਇਸ ਵਾਰ ਐਲਾਨ ਇਕ ਦਿਨ ਦੇ ਪ੍ਰੋਗਰਾਮ ਦੀ ਬਜਾਏ ਪੂਰਾ ਹਫਤਾ ਚੱਲਣ ਦੀ ਸੰਭਾਵਨਾ ਹੈ। ਇਸ ਵਿਚ ਮੈਕ ਨਾਲ ਜੁੜੇ ਅਪਡੇਟਸ ਸ਼ਾਮਲ ਹੋ ਸਕਦੇ ਹਨ, ਜੋ ਪਿਛਲੇ ਸਾਲ ਅਕਤੂਬਰ ਦੇ ਈਵੈਂਟ ਦੀ ਰਣਨੀਤੀ ਦੇ ਅਨੁਰੂਪ ਹਨ। 

ਐਪਲ ਨੇ ਇਸ ਸਾਲ ਗਰਮੀਆਂ 'ਚ ਨਵੇਂ ਆਈਪੈਡ ਪ੍ਰੋ ਮਾਡਲਾਂ ਦੇ ਨਾਲ ਆਪਣੇ ਨਵੇਂ ਸਿਲੀਕਾਨ ਚਿੱਪਸੈੱਟ m4 ਨੂੰ ਪੇਸ਼ ਕੀਤਾ ਸੀ, ਜਿਸ ਨੂੰ ਹੁਣ 14 ਅਤੇ 16-ਇੰਚ MacBook Pro ਮਾਡਲਾਂ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲ ਦੇ ਹਫਤਿਆਂ 'ਚ m4 ਚਿੱਪਸੈੱਟ ਵਾਲੇ ਮੈਕਬੁੱਕ ਪ੍ਰੋ ਦੇ ਰਿਟੇਲ ਬਾਕਸ ਯੂਟਿਊਬ 'ਤੇ ਲੀਕ ਹੋਏ ਹਨ, ਜਿਸ ਨੂੰ ਹੁਣ ਤਕ ਦੇ ਸਭ ਤੋਂ ਵੱਡੇ ਐਪਲ ਲੀਕ 'ਚੋਂ ਇਕ ਮੰਨਿਆ ਜਾ ਰਿਹਾ ਹੈ। 

ਨਾਲ ਹੀ ਐਪਲ ਇੰਟੈਲੀਜੈਂਸ, ਜੋ ਆਈਫੋਨ ਅਤੇ ਹੋਰ ਉਪਕਰਣਾਂ ਲਈ ਏ.ਆਈ. ਫੀਚਰਜ਼ ਦਾ ਸੂਟ ਹੈ, ਨੂੰ ਵੀ iOS 18.1 ਅਪਡੇਟ ਦੇ ਨਾਲ ਪਬਲਿਕ ਲਈ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਨ੍ਹਾਂ ਫੀਚਰਜ਼ ਦਾ ਪਹਿਲੀ ਵਾਰ ਜੂਨ WWDC 2024 ਈਵੈਂਟ 'ਚ ਪ੍ਰੀਵਿਊ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਆਈਫੋਨ 16 ਸੀਰੀਜ਼ 'ਚ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਾਣਾ ਸੀ ਪਰ ਦੇਰੀ ਹੋ ਗਈ। ਕੰਪਨੀ ਨੇ ਅਕਤੂਬਰ 'ਚ ਐਪਲ ਇੰਟੈਲੀਜੈਂਸ ਦੀ ਰਿਲੀਜ਼ ਦਾ ਦਾਅਵਾ ਕੀਤਾ ਸੀ ਅਤੇ ਬਲੂਮਬਰਗ ਦੇ ਮਾਰਕ ਗੁਰਮਨ ਨੇ 28 ਅਕਤੂਬਰ ਨੂੰ ਇਸ ਦੇ ਲਾਂਚ ਦੀ ਸੰਭਾਵਨਾ ਜਤਾਈ ਹੈ, ਜੋ ਐਪਲ ਦੇ ਅਗਾਮੀ ਐਲਾਨਾਂ ਨਾਲ ਮੇਲ ਖਾਂਦਾ ਹੈ।


author

Rakesh

Content Editor

Related News