ਐਪਲ ਤੇ ਸੈਮਸੰਗ ਭਾਰਤ 'ਚ ਵਧਾਉਣਾ ਚਾਹੁੰਦੇ ਹਨ ਆਪਣਾ ਪ੍ਰੋਡਕਸ਼ਨ: ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ
Friday, May 19, 2023 - 05:38 PM (IST)
ਗੈਜੇਟ ਡੈਸਕ- ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਐਪਲ ਅਤੇ ਸੈਮਸੰਗ ਇਲੈਕਟ੍ਰੋਨਿਕਸ ਵਰਗੀਆਂ ਵੱਡੀਆਂ ਕੰਪਨੀਆਂ ਭਾਰਤ 'ਚ ਆਪਣਾ ਇਲੈਕਟ੍ਰੋਨਿਕਸ ਪ੍ਰੋਡਕਸ਼ਨ ਵਧਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੁਆਂਢੀ ਦੇਸ਼ ਚੀਨ ਨੂੰ ਮੈਨਿਊਫੈਕਚਰਿੰਗ ਹਬ ਦੇ ਰੂਪ 'ਚ ਚੁਣੌਤੀ ਦੇਣ ਲਈ ਇਕ ਵਰਦਾਨ ਹੈ।
ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦੱਸਿਆ ਕਿ ਦੱਖਮ ਏਸ਼ੀਆਈ ਰਾਸ਼ਟਰ ਸਮਾਰਟਫੋਨ 'ਚ ਆਪਣੀ ਸ਼ੁਰੂਆਤੀ ਸਫਲਤਾ ਨੂੰ ਹੋਰ ਡਿਵਾਈਸ ਸ਼੍ਰੇਣੀਆਂ 'ਚ ਵਿਸਤਾਰ ਕਰਨ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਲੈਪਟਾਪ, ਸਰਵਰ ਅਤੇ ਹੋਰ ਇਲੈਕਟ੍ਰੋਨਿਕਸ ਨੂੰ ਲੋਕਲ ਪ੍ਰੋਡਕਸ਼ਨ ਨੂੰ ਉਤਸ਼ਾਹ ਦੇਣ ਲਈ 2 ਅਰਬ ਡਾਲਰ ਦੀ ਯੋਜਨਾ ਸ਼ੁਰੂ ਕਰ ਰਿਹਾ ਹੈ।
ਚੰਦਰਸ਼ੇਖਰ ਨੇ ਕਿਹਾ ਕਿ ਸਮਾਰਟਫੋਨ ਸੈਗਮੈਂਟ 'ਚ ਸਾਨੂੰ ਕਾਫੀ ਅਨੁਕੂਲ ਪ੍ਰਭਾਵ ਅਤੇ ਸਫਲਤਾ ਮਿਲੀ ਹੈ ਅਤੇ ਅਸੀਂ ਇਥੇ ਵਿਸਤਾਰ ਅਤੇ ਵਿਕਾਸ 'ਚ ਐਪਲ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨੇ ਆਪਣੀ ਰੂਚੀ ਵਧਾਈ ਹੈ। ਅਸੀਂ ਜ਼ਰੂਰੀ ਤੌਰ 'ਤੇ ਇਸਨੂੰ ਜਾਰੀ ਰੱਖਣਾ ਚਾਹੁੰਦੇ ਹਾਂ।