ਸਰਕਾਰ ਦੇ ਆਦੇਸ਼ ਤੋਂ ਬਾਅਦ ਐਪਲ ਤੇ ਗੂਗਲ ਨੇ ਸਟੋਰ ਤੋਂ ਹਟਾਏ ਇਹ 2 ਐਪਸ, ਫੋਨ ''ਚੋਂ ਵੀ ਤੁਰੰਤ ਕਰੋ ਡਿਲੀਟ

Tuesday, Jan 09, 2024 - 01:23 PM (IST)

ਸਰਕਾਰ ਦੇ ਆਦੇਸ਼ ਤੋਂ ਬਾਅਦ ਐਪਲ ਤੇ ਗੂਗਲ ਨੇ ਸਟੋਰ ਤੋਂ ਹਟਾਏ ਇਹ 2 ਐਪਸ, ਫੋਨ ''ਚੋਂ ਵੀ ਤੁਰੰਤ ਕਰੋ ਡਿਲੀਟ

ਗੈਜੇਟ ਡੈਸਕ- ਗੂਗਲ ਅਤੇ ਐਪਲ ਨੇ ਆਪਣੇ ਐਪ ਸਟੋਰ ਤੋਂ 2 ਮੋਬਾਇਲ ਐਪਸ ਨੂੰ ਹਟਾ ਦਿੱਤਾ ਹੈ। ਇਹ ਦੋਵੇਂ ਮੋਬਾਇਲ ਐਪਸ eSIM ਦੀ ਸੇਵਾ ਦੇ ਰਹੇ ਸਨ। ਇਨ੍ਹਾਂ ਦੋਵਾਂ ਐਪਸ ਦੇ ਨਾਂ Airalo ਅਤੇ Holafly ਹਨ। 

ਇਨ੍ਹਾਂ ਦੋਵਾਂ ਐਪਸ ਨੂੰ ਦੂਰਸੰਚਾਰ ਵਿਭਾਗ (DoT) ਦੇ ਇਕ ਆਦੇਸ਼ ਤੋਂ ਬਾਅਦ ਐਪਸ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਹਟਾਇਆ ਗਿਆ ਹੈ। ਦੂਰਸੰਚਾਰ ਵਿਭਾਗ ਨੇ ਦੇਸ਼ 'ਚ ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ (ISPs) ਨੂੰ ਇਨ੍ਹਾਂ ਐਪਸ ਅਤੇ ਇਨ੍ਹਾਂ ਦੀ ਸਾਈਟ ਦੇ ਐਕਸੈਸ ਨੂੰ ਬਲਾਕ ਕਰਨ ਲਈ ਕਿਹਾ ਸੀ। 

ਰਿਪੋਰਟ ਮੁਤਾਬਕ, ਇਨ੍ਹਾਂ ਕੰਪਨੀਆਂ ਨੂੰ ਭਾਰਤ 'ਚ eSIM ਦੀ ਵਿਕਰੀ ਸ਼ੁਰੂ ਕਰਨ ਅਤੇ ਸੇਵਾ ਦੇਣ ਲਈ DoT ਤੋਂ 'ਨੋ ਆਪਜੈਕਸ਼ਨ ਸਰਟੀਫਿਕੇਟ (NOC) ਲੈਣ ਦੀ ਲੋੜ ਹੈ ਪਰ ਇਨ੍ਹਾਂ 'ਚੋਂ ਕਿਸੇ ਨੇ ਵੀ ਇਸਨੂੰ ਲੈਣਾ ਜ਼ਰੂਰੀ ਨਹੀਂ ਸਮਝਿਆ। ਇਨ੍ਹਾਂ 'ਚੋਂ ਇਕ ਕੰਪਨੀ ਸਿੰਗਾਪੁਰ ਦੀ ਹੈ ਅਤੇ ਦੂਜੀ ਸਪੇਨ ਦੀ ਹੈ। ਇਨ੍ਹਾਂ ਦੋਵਾਂ ਕੋਲ ਐੱਨ.ਓ.ਸੀ. ਨਹੀਂ ਸੀ। 

ਕੀ ਹੁੰਦੇ ਹਨ e-SIMs?

ਈ-ਸਿਮ ਇਕ ਸਾਫਟਵੇਅਰ ਆਧਾਰਿਤ ਸਿਮ ਕਾਰਡ ਹੁੰਦੇ ਹਨ ਜਿਨ੍ਹਾਂ ਨੂੰ ਕਿਊਆਰ ਕੋਡ ਰਾਹੀਂ ਐਕਟਿਵ ਕੀਤਾ ਜਾਂਦਾ ਹੈ। e-SIMs ਨੂੰ ਸਿਰਫ ਸੰਬੰਧਿਤ ਟੈਲੀਕਾਮ ਕੰਪਨੀ ਹੀ ਐਕਟਿਵ ਕਰ ਸਕਦੀ ਹੈ। ਇਸ ਵਿਚ ਫਿਜੀਕਲ ਸਿਮ ਕਾਰਡ ਦੀ ਲੋੜ ਨਹੀਂ ਹੋਵੇਗੀ। ਫਿਲਹਾਲ ਇਕ ਆਈਫੋਨ 'ਚ 8 ਈ-ਸਿਮ ਇੰਸਟਾਲ ਕੀਤੇ ਜਾ ਸਕਦੇ ਹਨ। 


author

Rakesh

Content Editor

Related News