30 ਨਵੰਬਰ ਤੋਂ ਉਪਲੱਬਧ ਹੋਣਗੇ ਐਪਲ ਦੇ ਪਹਿਲੇ ਵਾਇਰਲੈੱਸ ਈਅਰਫੋਨ

Monday, Nov 21, 2016 - 10:54 AM (IST)

30 ਨਵੰਬਰ ਤੋਂ ਉਪਲੱਬਧ ਹੋਣਗੇ ਐਪਲ ਦੇ ਪਹਿਲੇ ਵਾਇਰਲੈੱਸ ਈਅਰਫੋਨ
ਜਲੰਧਰ— ਐਪਲ ਨੇ ਆਈਫੋਨ 7 ਅਤੇ 7 ਪਲੱਸ ਨਾਲ ਆਪਣੇ ਪਹਿਲੇ ਵਾਇਰਲੈੱਸ ਆਈਪੋਡਸ ਨੂੰ ਪੇਸ਼ ਕੀਤਾ ਸੀ ਜੋ ਹੁਣ ਤੱਕ ਬਾਜ਼ਾਰ ''ਚ ਉਪਲੱਬਧ ਨਹੀਂ ਹੈ। ਹੁਣ ਇਕ ਰਿਪੋਰਟ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਐਪਲ ਆਈਪੋਡਸ ਇਸ ਮਹੀਨੇ ਦੇ ਅੰਤ ਤੱਕ ਉਪਲੱਬਧ ਹੋਣਗੇ। 
ਮੈਕ4ਐਵਰ ਦੀ ਰਿਪੋਰਟ ਦੇ ਮੁਤਾਬਕ ਮੁੱਖ ਫਰੈਂਚ ਰਿਟੇਲਰ ਚੈਨ ਐੱਫ. ਐੱਨ. ਏ. ਸੀ. ਨੇ ਦਾਅਵਾ ਕੀਤਾ ਹੈ ਕਿ ਕੁਪਰਟੀਨੋ ਆਧਾਰਿਤ ਕੰਪਨੀ ਦੇ ਵਾਇਰਲੈੱਸ ਈਅਰਫੋਨਸ ਏਅਰਪੋਡਸ 30 ਨਵੰਬਰ ਨੂੰ ਉਪਲੱਬਧ ਹੋਣਗੇ। ਪੇਜ ''ਤੇ ਸਿਰਫ ਨਵੰਬਰ ''ਚ ਪ੍ਰੀ-ਆਰਡਰ ਦੇ ਬਾਰੇ ''ਚ ਲਿਖਿਆ ਗਿਆ ਹੈ ਪਰ ਆਰਡਰ ਨਾਲ ਡਿਲਵਰੀ ਦੀ ਤਰੀਕ ਦੇ ਬਾਰੇ ''ਚ ਪਤਾ ਚਲਦਾ ਹੈ ਜੋ 30 ਨਵੰਬਰ ਹੈ। 
ਜ਼ਿਕਰਯੋਗ ਹੈ ਕਿ ਏਅਰਪੋਡਸ ਦੀ ਸ਼ਿਪਿੰਗ ਅਕਤੂਬਰ ''ਚ ਸ਼ੁਰੂ ਹੋਣ ਦੇ ਅੰਦਾਜ਼ੇ ਲਾਏ ਜਾ ਰਹੇ ਸੀ ਪਰ ਅਜਿਹਾ ਹੋਇਆ ਨਹੀਂ। ਜਦ ਕਿ ਐਪਲ ਨੇ ਇਕ ਬਿਆਨ ''ਚ ਕਿਹਾ ਸੀ ਕਿ ਜਦੋਂ ਤੱਕ ਪ੍ਰੋਡਕਟ ਨੂੰ ਯੂਜ਼ਰ ਦੇ ਇਸਤੇਮਾਲ ਯੋਗ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਡਿਲਵਰੀ ਸ਼ੁਰੂ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਿਪਿੰਗ ਦੇ ਬਾਰੇ ''ਚ ਇਕ ਹੋਰ ਰਿਪੋਰਟ ''ਚ ਪਿਛਲੇ ਹਫਤੇ ਦਾਅਵਾ ਕੀਤਾ ਗਿਆ ਸੀ ਕਿ ਐਪਲ ਏਅਰਪੋਡਸ ਦੀ ਸ਼ਿਪਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ।

Related News