ਆਈਫੋਨ 13 ਸੀਰੀਜ਼ ’ਚ ਪਹਿਲੀ ਵਾਰ ਮਿਲੇਗੀ 1TB ਸਟੋਰੇਜ ਦੀ ਸੁਵਿਧਾ

Tuesday, Sep 14, 2021 - 01:16 PM (IST)

ਆਈਫੋਨ 13 ਸੀਰੀਜ਼ ’ਚ ਪਹਿਲੀ ਵਾਰ ਮਿਲੇਗੀ 1TB ਸਟੋਰੇਜ ਦੀ ਸੁਵਿਧਾ

ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਕੰਪਨੀ ਐਪਲ ਆਪਣੀ ਆਈਫੋਨ 13 ਸੀਰੀਜ਼ ਤੋਂ 14 ਸਤੰਬਰ ਨੂੰ ਯਾਨੀ ਅੱਜ ਪਰਦਾ ਚੁੱਕੇਗੀ। ‘ਕੈਲੀਫੋਰਨੀਆ ਸਟਰੀਮਿੰਗ’ ਨਾਂ ਨਾਲ ਇਹ ਈਵੈਂਟ ਪਿਛਲੇ ਸਾਲ ਦੀ ਤਰ੍ਹਾਂ ਹੀ ਵਰਚੁਅਲ ਹੋਵੇਗਾ। ਐਪਲ ਦੇ ਮੁੱਖ ਵਿਸ਼ਲੇਸ਼ਕ ਮਿੰਗ-ਚੀ ਕੁਓ ਨੇ ਆਈਫੋਨ 13 ਸੀਰੀਜ਼ ਬਾਰੇ ਕਈ ਜਾਣਕਾਰੀਆਂ ਦਿੱਤੀਆਂ ਹਨ। ਉਨ੍ਹਾਂ ਮੁਤਾਬਕ, ਆਈਫੋਨ 13 ਸੀਰੀਜ਼ ਦੇ ਮਾਡਲ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ’ਚ ਚਾਰ ਸਟੋਰੇਜ ਆਪਸ਼ਨ ਮਿਲਣਗੇ। ਇਸ ਵਿਚ 128 ਜੀ.ਬੀ., 256 ਜੀ.ਬੀ., 512 ਜੀ.ਬੀ. ਅਤੇ 1 ਟੀ.ਬੀ. ਤਕ ਸਟੋਰੇਜ ਦੀ ਸੁਵਿਧਾ ਮਿਲੇਗਾ। 

ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਆਈਫੋਨ ’ਚ ਇੰਨੀ ਜ਼ਿਆਦਾ ਸਟੋਰੇਜ ਸੁਵਿਧਾ ਦਿੱਤੀ ਜਾ ਰਹੀ ਹੈ। ਕੁਓ ਨੇ ਦੱਸਿਆ ਕਿ ਕੰਪਨੀ ਨਵੀਂ ਸੀਰੀਜ਼ ਦੇ ਨਾਲ 64 ਜੀ.ਬੀ. ਸਟੋਰੇਜ ਮਾਡਲ ਨੂੰ ਬੰਦ ਕਰ ਸਕਦੀ ਹੈ। ਹਾਲਾਂਕਿ, ਉਨ੍ਹਾਂ ਆਈਫੋਨ 13 ਸੀਰੀਜ਼ ਨਾਲ ਸਪਲਾਈ ਦੀ ਸਮੱਸਿਆ ’ਤੇ ਚਿੰਤਾ ਵੀ ਜਤਾਈ ਹੈ। 

ਆਈਫੋਨ ਸੀਰੀਜ਼ ਤੋਂ ਇਲਾਵਾ ਐਪਲ ਇਸ ਵਰਚੁਅਲ ਈਵੈਂਟ ’ਚ ਏਅਰਪੌਡਸ 3 ਤੋਂ ਵੀ ਪਰਦਾ ਚੁੱਕ ਸਕਦੀ ਹੈ। ਇਸ ਦੀ ਕੀਮਤ 149 ਡਾਲਰ ਰਹੇਗੀ। ਕੰਪਨੀ ਪੁਰਾਣੇ ਮਾਡਲ ਏਅਰਪੌਡਸ 3 ਨੂੰ ਅਜੇ ਬੰਦ ਨਹੀਂ ਕਰੇਗੀ। 


author

Rakesh

Content Editor

Related News