ਭਾਰਤ ’ਚ ਐਪਲ ਦੇ ਆਨਲਾਈਨ ਸਟੋਰ ਦੀ ਧਮਾਕੇਦਾਰ ਸ਼ੁਰੂਆਤ

09/25/2020 11:32:37 AM

ਨਵੀਂ ਦਿੱਲੀ– ਭਾਰਤ ’ਚ ਐਪਲ ਇੰਡੀਆ ਨੇ ਆਨਲਾਈਨ ਸਟੋਰ ਦਾ ਇੰਤਜ਼ਾਰ ਮੰਗਲਵਾਰ ਦੀ ਅੱਧੀ ਰਾਤ ਨੂੰ ਖਤਮ ਹੋਇਆ ਅਤੇ ਉਸੇ ਸਮੇਂ ਤੋਂ ਇਸ ਸਟੋਰ ਨੂੰ ਦੇਸੀ ਗਾਹਕਾਂ ਦਾ ਜਬਰਦਸਤ ਦੁਲਾਰ ਮਿਲ ਰਿਹਾ ਹੈ। ਐਪਲ ਦੇ ਉਤਪਾਦ ਖਰੀਦਣ ਦੀ ਇੱਛਾ ਰੱਖਣ ਵਾਲੇ ਗਾਹਕ ਵੱਡੀ ਗਿਣਤੀ ’ਚ ਆਨਲਾਈਨ ਸਟੋਰ ’ਤੇ ਉਮੜ ਪਏ। ਨਤੀਜਾ ਇਹ ਹੋਇਆ ਕਿ ਦਿਨ ਸ਼ੁਰੂ ਹੁੰਦੇ ਹੀ ਸਟੋਰ ਗੂਗਲ ਟ੍ਰੈਂਡਸ ’ਚ ਚੋਟੀ ’ਤੇ ਪਹੁੰਚ ਗਿਆ।

ਅੱਜ ਵੀਰਵਾਰ ਦੇਰ ਸ਼ਾਮ ਤੱਕ ਐਪਲ ਦੇ ਆਨਲਾਈਨ ਸਟੋਰ ’ਤੇ ਕੰਪਨੀ ਦੀ ਉਮੀਦ ਤੋਂ ਬਹੁਤ ਵੱਧ ਗਿਣਤੀ ’ਚ ਗਾਹਕ ਪਹੁੰਚਦੇ ਰਹੇ। ਇਸ ਸਟੋਰ ਨਾਲ ਨੇੜੇ ਤੋਂ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ਸੰਭਾਵਿਤ ਖਰੀਦਦਾਰਾਂ ਦੀ ਪ੍ਰਤੀਕਿਰਿਆ ਜਬਰਦਸਤ ਰਹੀ ਹੈ। ਹੁਣ ਤੱਕ ਇਸ ਸਟੋਰ ’ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਸਾਡੇ ਅਨੁਮਾਨ ਤੋਂ ਵੀ ਵੱਧ ਰਹੀ ਹੈ ਪਰ ਐਪਲ ਇੰਡੀਆ ਨੇ ਆਨਲਾਈਨ ਸਟੋਰ ’ਤੇ ਪਹੁੰਚੇ ਗਾਹਕਾਂ ਦਾ ਅੰਕੜਾ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ।

ਹਾਲਾਂਕਿ ਸਟੋਰ ਦੀ ਸ਼ੁਰੂਆਤ ਤੋਂ ਭਾਰਤੀ ਕਿੰਨੇ ਉਤਸ਼ਾਹਿਤ ਸਨ, ਇਸ ਦਾ ਅੰਦਾਜ਼ਾ ਸਰਚ ਇੰਜਣ ਗੂਗਲ ਦੇ ਟ੍ਰੈਂਡਸ ਅੰਕੜਿਆਂ ਤੋਂ ਲਗ ਜਾਂਦਾ ਹੈ। ਮੰਗਲਵਾਰ ਦੀ ਅੱਧੀ ਰਾਤ ਨੂੰ ਯਾਨੀ 12 ਵਜਦੇ ਹੀ ‘ਐਪਲ ਇੰਡੀਆ’ ਅਤੇ ‘ਐਪਲ ਆਨਲਾਈਨ ਸਟੋਰ ਇੰਡੀਆ’ ਤੋਂ ਲੈ ਕੇ ‘ਯੂਨੀਡੇਜ’ ਅਤੇ ‘ਐਪਲ ਆਈ. ਡੀ.’ ਵਰਗੇ ਸ਼ਬਦ ਗੂਗਲ ਦੇ ਟ੍ਰੈਂਡ ਚਾਰਟ ਤੋਂ ਉੱਪਰ ਚੜ੍ਹਨ ਲੱਗੇ।

ਚੰਡੀਗੜ੍ਹ ਵਾਸੀਆਂ ’ਚ ਖਾਸ ਉਤਸੁਕਤਾ
ਐਪਲ ਦੇ ਦੀਵਾਨੇ ਮੰਗਲਵਾਰ ਸ਼ਾਮ ਤੋਂ ਹੀ ਇੰਟਰਨੈੱਟ ’ਤੇ ਇਸ ਸਟੋਰ ਦੇ ਖੁੱਲ੍ਹਣ ਅਤੇ ਉਸ ’ਤੇ ਮਿਲਣ ਵਾਲੇ ਉਤਪਾਦਾਂ ਬਾਰੇ ਜਾਣਕਾਰੀ ਲੈਣ ’ਚ ਜੁਟ ਗਏ ਸਨ। ਵਿਦਿਆਰਥੀਆਂ ਲਈ ਛੋਟ ਦੀ ਪੇਸ਼ਕਸ਼ ਕਰਨ ਵਾਲੀ ਸਾਂਝੇਦਾਰ ਵੈੱਬਸਾਈਟ ਯੂਨੀਡੇਜ ਬਾਰੇ ਵੀ ਆਨਲਾਈਨ ਸਰਚ 1450 ਫੀਸਦੀ ਵਧ ਗਈ।
ਚੰਡੀਗੜ੍ਹ ਵਾਸੀਆਂ ’ਚ ਐਪਲ ਸਟੋਰ ਨੂੰ ਲੈ ਕੇ ਖਾਸ ਉਤਸੁਕਤਾ ਦੇਖੀ ਗਈ। ਵੱਡੇ ਮਹਾਨਗਰਾਂ ਦੀ ਤੁਲਨਾ ’ਚ ਘੱਟ ਆਬਾਦੀ ਹੋਣ ਦੇ ਬਾਵਜੂਦ ਚੰਡੀਗੜ੍ਹ ’ਚ ਐਪਲ ਉਤਪਾਦਾਂ ਨੂੰ ਲੈ ਕੇ ਵੱਧ ਰੋਮਾਂਚ ਰਿਹਾ। ਉਸ ਤੋਂ ਬਾਅਦ ਦਿੱਲੀ, ਪੁੱਡੂਚੇਰੀ, ਹਰਿਆਣਾ ਅਤੇ ਸਿੱਕਮ ਦਾ ਸਥਾਨ ਰਿਹਾ।
ਹਾਲਾਂਕਿ ਐਪਲ ਦੇ ਇਸ ਸਟੋਰ ’ਤੇ ਦਰਜ ਕੀਮਤਾਂ ਐਮਾਜ਼ੋਨ ਅਤੇ ਫਲਿਪਕਾਰਟ ’ਤੇ ਸੂਚੀਬੱਧ ਕੀਮਤਾਂ ਤੋਂ ਵੱਧ ਹਨ। ਆਈ. ਡੀ. ਸੀ. ਦੇ ਖੋਜ ਡਾਇਰੈਕਟਰ ਨਵਕੇਂਦਰ ਸਿੰਘ ਕਹਿੰਦੇ ਹਨ ਕਿ ਈ-ਕਾਮਰਸ ਸਾਈਟਾਂ ’ਤੇ ਹੁਣ ਵੀ ਐਪਲ ਦੇ ਉਤਪਾਦ ਸਸਤੇ ਮਿਲ ਰਹੇ ਹਨ। ਐਮਾਜ਼ੋਨ ਅਤੇ ਫਲਿਪਕਾਰਟ ਦੇ ਉਲਟ ਐਪਲ ਦੇ ਆਨਲਾਈਨ ਸਟੋਰ ’ਤੇ ਉਤਪਾਦ ਵੱਧ ਤੋਂ ਵੱਧ ਪ੍ਰਚੂਨ ਮੁੱਲ ’ਤੇ ਵਿਕ ਰਹੇ ਹਨ। ਹਾਂ ਨਾਲ ਹੀ ਉਹ ਕੈਸ਼ਬੈਕ ਦੀ ਪੇਸ਼ਕਸ਼ ਜ਼ਰੂਰ ਕਰ ਰਿਹਾ ਹੈ।


Rakesh

Content Editor

Related News