ਸਿਰਫ 30 ਸੈਕਿੰਡ ''ਚ ਹੈਕ ਹੋ ਸਕਦੈ ਤੁਹਾਡਾ ਵਟਸਐਪ ਅਕਾਊਂਟ, ਜਾਣੋ ਕਿਵੇਂ

06/27/2017 11:57:08 AM

ਜਲੰਧਰ- ਇੰਸਟੈਂਸ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰ ਲਈ ਦਿਨ ਨਵੇਂ-ਨਵੇਂ ਅਪਡੇਟ ਜਾਰੀ ਕਰ ਰਹੀ ਹੈ। ਐਪ ਨੇ ਕਈ ਅਜਿਹੇ ਫੀਚਰਜ਼ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਨਾਲ ਯੂਜ਼ਰਜ਼ ਦਾ ਅਕਾਊਂਟ ਸਕਿਓਰ ਰਹੇ। ਪਰ ਹਾਲਹੀ 'ਚ ਯੂ.ਐੱਸ.ਏ. ਬੇਸਡ ਐੱਨ.ਜੀ.ਓ. ਨੇ ਇਕ ਖਬਰ 'ਚ ਦੱਸਿਆ ਹੈ ਕਿ ਸਿਰਫ 30 ਸੈਕਿੰਡ 'ਚ ਕੋਈ ਵੀ ਤੁਹਾਡੇ ਵਟਸਐਪ ਅਕਾਊਂਟ ਨੂੰ ਹੈਕ ਕਰ ਸਕਦਾ ਹੈ। ਇਸ ਲਈ ਹੈਕਰ ਤੁਹਾਡੇ ਫੋਨ ਨੂੰ ਸਿਰਫ ਇਕ ਵਾਰ ਐਕਸੈੱਸ ਕਰੇਗਾ। 
ਕਿਸੇ ਫਰਮ ਨੇ ਇਕ ਵੀਡੀਓ ਜਾਰੀ ਕੀਤੀ ਸੀ ਜਿਸ ਵਿਚ ਵਟਸਐਪ ਨੂੰ ਹੈਕ ਹੁੰਦੇ ਦਿਖਾਇਆ ਗਿਆ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਹੈਕਰ ਨੇ ਯੂਜ਼ਰ ਦਾ ਫੋਨ ਇਕ ਵਾਰ ਲੈ ਕੇ ਉਸ ਨੂੰ ਵਟਸਐਪ ਵੈੱਬ ਰਾਹੀਂ ਆਪਣੇ ਕੰਪਿਊਟਰ 'ਚ ਸਾਹਮਣੇ ਵਾਲੇ ਦੇ ਵਟਸਐਪ ਨੂੰ ਆਨ ਕਰ ਦਿੱਤਾ। ਕੰਪਿਊਟਰ 'ਚ ਵਟਸਐਪ ਨੂੰ ਓਪਨ ਕਰਦੇ ਹੀ ਸਿਰਫ 30 ਸੈਕਿੰਡ 'ਚ ਸਾਰੀਆਂ ਤਸਵੀਰਾਂ, ਵੀਡੀਓਜ਼ ਅਤੇ ਚੈਟ ਸਾਹਮਣੇ ਵਾਲੇ ਦੇ ਸਿਸਟਮ 'ਚ ਆ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇਹ ਵੀਡੀਓ ਸਿਰਫ ਯੂਜ਼ਰਜ਼ ਨੂੰ ਜਾਗਰੂਕ ਕਰਨ ਲਈ ਜਾਰੀ ਕੀਤੀ ਗਈ ਸੀ। ਕਿਤੇ ਨਾ ਕਿਤੇ ਇਹ ਇਕ ਵਾਡਾ ਸਵਾਲ ਹੈ ਜੋ ਕਿ ਵਟਸਐਪ ਦੀ ਸਕਿਓਰਿਟੀ 'ਤੇ ਚੁੱਕਿਆ ਗਿਆ ਹੈ। 

ਇਸ ਤਰ੍ਹਾਂ ਬਚਾਅ 

1. ਆਪਣੇ ਵਟਸਐਪ ਨੂੰ ਪਾਸਵਰਡ ਦੇ ਕੇ ਸੇਵ ਕਰਕੇ ਰੱਖੋ।

2. ਆਪਣੇ ਅਕਾਊਂਟ 'ਚ ਜਾ ਕੇ ਵਟਸਐਪ ਵੈੱਬ ਸੈਟਿੰਗ 'ਚ ਜਾ ਕੇ ਦੇਖ ਲਓ ਕਿ ਕੋਈ ਦੂਜੀ ਡਿਵਾਇਸ ਤੁਹਾਡੇ ਫੋਨ ਨਾਲ ਕੁਨੈਕਟ ਹੈ ਜਾਂ ਨਹੀਂ। 

3. ਇਸ ਤੋਂ ਇਲਾਵਾ ਅਕਾਊਂਟ ਦੀ ਸੈਟਿੰਗ 'ਚ ਚੈਟਸ ਐਂਡ ਕਾਲਸ 'ਚ ਇਕ ਆਪਸ਼ਨ ਦਿਖਾਈ ਦਿੰਦਾ ਹੈ ਜਿਸ ਵਿਚ ਤੁਸੀਂ ਆਪਣੀ ਪੂਰੀ ਚੈਟ ਨੂੰ ਈ-ਮੇਲ 'ਚ ਭੇਜ ਸਕਦੇ ਹੋ। 

4. ਇਸ ਲਈ ਆਪਣੀ ਈ-ਮੇਲ 'ਚ ਜਾ ਕੇ ਚੈੱਕ ਕਰੋ ਕਿ ਕੋਈ ਅਜਿਹੀ ਮੇਲ ਤੁਹਾਡੀ ਆਈ.ਡੀ. 'ਚ ਆਇਆ ਹੈ ਜਾਂ ਨਹੀਂ। 

5. ਇਸ ਦੇ ਨਾਲ ਹੀ ਤੁਸੀਂ ਆਪਣੀ ਜੀ-ਮੇਲ ਨੂੰ ਵੀ ਪਾਸਵਰਡ ਨਾਲ ਲਾਕ ਕਰਕੇ ਰੱਖੋ।


Related News