ਕੋਈ ਵੀ ਪੜ੍ਹ ਸਕਦਾ ਹੈ ਵਟਸਐਪ ਦੀ ਡਿਲੀਟ ਕੀਤੀ ਗਈ ਚੈਟ
Friday, Jul 29, 2016 - 03:35 PM (IST)
ਜਲੰਧਰ-ਸੋਸ਼ਲ ਮੈਸੇਜਿੰਗ ਐਪ ਜਿੱਥੇ ਯੂਜ਼ਰਜ਼ ਨੂੰ ਆਪਣੀਆਂ ਭਾਵਨਾਵਾਂ ਸ਼ੇਅਰ ਕਰਨ ਅਤੇ ਲਿੰਕਸ ਬਣਾਉਣ ਦਾ ਮੌਕਾ ਦਿੰਦੀ ਹੈ ਉੱਥੇ ਹੀ ਇਸ ''ਚ ਕੁੱਝ ਕਮੀਆਂ ਵੀ ਹੁੰਦੀਆਂ ਹਨ ਜੋ ਯੂਜ਼ਰਜ਼ ਦੀ ਨਿਜ਼ੀ ਜਾਣਕਾਰੀ ਲਈ ਖਤਰਾ ਬਣ ਸਕਦੀਆਂ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਦੌਰਾਨ ਪਤਾ ਲੱਗਾ ਹੈ ਕਿ ਮਸ਼ਹੂਰ ਸੋਸ਼ਲ ਮੈਸੇਜਿੰਗ ਐਪ ਵਟਸਐਪ ''ਚ ਕੀਤੀ ਗਈ ਚੈਟ ਤੁਹਾਡੇ ਵੱਲੋਂ ਡਿਲੀਟ ਕਰਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਡਿਲੀਟ ਨਹੀਂ ਹੁੰਦੀ। ਜੀ ਹਾਂ ਆਈ.ਓ.ਐੱਸ. ਰਿਸਰਚਰ ਜੋਨਥਨ ਜ਼ੀਜ਼ੈਰਿਸਕੀ ਦੀ ਇਕ ਪੋਸਟ ਅਨੁਸਾਰ ਉਨ੍ਹਾਂ ਵੱਲੋਂ ਵਟਸਐਪ ਦੇ ਲੇਟੈਸਟ ਵਰਜਨ ਤੋਂ ਪ੍ਰੀਖਣ ਕੀਤੀ ਜਾ ਰਹੀ ਈਮੇਜ ਡਿਸਕ ਦੌਰਾਨ ਦੇਖਿਆ ਕਿ ਸਾਫਟਵੇਅਰ ਡਿਲੀਟ ਕਰਨ ਤੋਂ ਬਾਅਦ ਵੀ ਤੁਹਾਡੇ ਚੈਟ ਲਾਗਜ਼ ਦਾ ਇਕ ਫੋਰੈਂਸਿਕ ਟ੍ਰੇਸ ਸਟੋਰ ਕਰ ਕੇ ਰੱਖਦਾ ਹੈ।
ਉਨ੍ਹਾਂ ਅਨੁਸਾਰ ਡਾਟਾ ਨੂੰ ਰਿਕਵਰ ਕਰਨ ਲਈ ਸਿਰਫ ਇਕ ਫਿਜ਼ਿਕਲ ਐਕਸੈਸ ਦੀ ਲੋੜ ਹੈ। ਇਸੇ ਡਾਟਾ ਨੂੰ ਰਿਮੋਟ ਬੈਕਅਪ ਸਿਸਟਮ ਦੀ ਵਰਤੋਂ ਨਾਲ ਵੀ ਰਿਕਵਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਡਾਟਾ ਤੁਹਾਡੇ ਫੋਨ ਦੀ ਲੋਕਲ ਡਿਸਕ ਜਾਂ ਰਿਮੋਟ ਆਈਕਲਾਊਡ ਸਟੋਰੇਜ ''ਚ ਸਟੋਰ ਹੋ ਜਾਂਦਾ ਹੈ। ਵਟਸਐਪ ਤੁਹਾਡੇ ਡਾਟਾ ਨੂੰ ਬੈਕਅਪ ਦੇ ਤੌਰ ''ਤੇ ਬਿਨਾਂ ਇੰਕ੍ਰਿਪਸ਼ਨ ਆਈਕਲਾਊਡ ''ਚ ਰੱਖਦੀ ਹੈ ਜਿਸ ਨੂੰ ਪੁਲਿਸ ਵੱਲੋਂ ਆਸਾਨੀ ਨਾਲ ਟ੍ਰੇਸ ਕੀਤਾ ਜਾ ਸਕਦਾ ਹੈ ਫਿਰ ਚਾਹੇ ਤੁਸੀਂ ਸਾਰੇ ਮੈਸੇਜ ਡਿਲੀਟ ਕਰ ਦਿੱਤੇ ਹੋਣ। ਉਨ੍ਹਾਂ ਵਟਸਐਪ ਯੂਜ਼ਰਜ਼ ਲਈ ਇਹ ਖਬਰ ਇਕ ਚੇਤਾਵਨੀ ਹੈ ਜੋ ਵਟਸਐਪ ਦੀ ਇੰਕ੍ਰਿਪਸ਼ਨ ਸਿਕਿਓਰਿਟੀ ਨੂੰ ਲੈ ਕੇ ਵਿਰੋਧ ਕਰਦੇ ਹਨ।
