ਇਸ ਸਾਲ ਨਹੀਂ ਆਵੇਗਾ Android Wear 2.0
Friday, Sep 30, 2016 - 02:22 PM (IST)

ਜਲੰਧਰ : ਗੂਗਲ ਆਈ/ਓ ''ਚ ਅਨਾਊਂਸ ਕੀਤੇ ਗਏ ਐਂਡ੍ਰਾਇਡ ਵੇਅਰ ਦਾ ਨਵਾਂ ਵਰਜ਼ਨ, ਜਿਸ ਨੂੰ ਮੈਸੇਜਿੰਗ, ਕਸਟਮਾਈਜ਼ੇਸ਼ਨ ਤੇ ਫਿੱਟਨੈੱਸ ਨੂੰ ਧਿਆਨ ''ਚ ਰੱਖ ਕੇ ਬਣਾਇਆ ਹੈ, ਲਈ ਲੋਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਐਂਡ੍ਰਾਇਡ ਵੇਅਰ 2.0 ਨੂੰ ਰਿਲੀਜ਼ ਕਰਨ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਹੁਣ ਇਸ ਨੂੰ 2017 ''ਚ ਲਾਂਚ ਕੀਤਾ ਜਾਵੇਗਾ। ਗੂਗਲ ਇਸ ਸਮੇਂ ਵਾਚ ਦੇ ਆਪ੍ਰੇਟਿੰਗ ਸਿਸਟਮ ਨੂੰ ਹੋਰ ਇੰਪਰੂਵ ਕਰ ਰਹੀ ਹੈ। ਪਲੇਅ ਸਟੋਰ ਨੂੰ ਸਮਾਰਟਵਾਚ ''ਚੋਂ ਹੀ ਅਸੈੱਸ ਕਰਨ ਦੇ ਫੀਚਰ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਐਂਡ੍ਰਾਇਡ 2.0 ''ਚ ਐਡ ਕੀਤਾ ਜਾਵੇਗਾ।
ਇਸ ਖਾਸ ਫੀਚਰ ਤੋਂ ਇਲਾਵਾ ਕਵਿਕ ਰਿਪਲਾਈ ਵੀ ਐਂਡ੍ਰਾਇਡ ਵੇਅਰ 2.0 ਨੂੰ ਖਾਸ ਬਣਾਉਂੇਦਾ ਹੈ, ਇਸ ਫੀਚਰ ਦੀ ਮਦਦ ਨਾਲ ਤੁਸੀਂ ਸਮਾਰਟ ਵਾਚ ''ਚ ਆਈਆਂ ਨੋਟੀਫਿਕੇਸ਼ੰਜ਼ ''ਤੋਂ ਰਪਿਲਾਈ ਭੇਜ ਸਕੋਗੇ। ਗੂਗਲ ਦਾ ਕਹਿਣਾ ਹੈ ਕਿ ਜੋ ਡਿਵੈੱਲਪਰ ਐਂਡਰਾਇਡ 2.0 ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਤੋਂ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਣ ਕਰਕੇ ਇਸ ਦਾ ਪ੍ਰਿਵਿਊ ਪ੍ਰੋਗਰਾਮ ਜਾਰੀ ਰੱਖਿਆ ਹੈ ਤੇ 2017 ਦੀ ਸ਼ੁਰੂਆਤ ਤੱਕ ਇਸ ਨੂੰ ਜਾਰੀ ਰੱਖਿਆ ਜਾਵੇਗਾ। ਗੂਗਲ ਨੇ ਟੈੱਕ ਟਾਈਮ ਨੂੰ ਦਿੱਤੀ ਰਿਪੋਰਟ ''ਚ ਦੱਸਿਆ ਕਿ ਵਾਚ ਦਾ ਆਪ੍ਰੇਟਿੰਗ ਸਿਸਟਮ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਤੇ ਕਈ ਬੱਗਜ਼ ਫਿਕਸ ਕਰਨੇ ਬਾਕੀ ਹਨ ਇਸ ਲਈ ਐਂਡ੍ਰਾਇਡ 2.0 ਨੂੰ ਲਾਂਚ ਹੋਣ ''ਚ ਸਮਾਂ ਲੱਗ ਰਿਹਾ ਹੈ।