ਐਂਡ੍ਰਾਇਡ ਯੂਜ਼ਰਸ ਨੂੰ ਵਟਸਐਪ ਬੀਟਾ ਅਪਡੇਟ ''ਚ ਮਿਲਿਆ ਇਹ ਫੀਚਰ
Tuesday, Nov 05, 2019 - 07:19 PM (IST)

ਗੈਜੇਟ ਡੈਸਕ—ਮਸ਼ਹੂਰ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਐਂਡ੍ਰਾਇਡ ਓ.ਐੱਸ. ਲਈ ਆਪਣੇ ਲੇਟੈਸਟ ਬੀਟਾ ਅਪਡੇਟ 'ਚ ਕਈ ਅਪਗ੍ਰੇਡ ਯੂਜ਼ਰਸ ਨੂੰ ਦਿੱਤੇ ਹਨ। ਨਵੇਂ ਬੀਟਾ ਵਰਜ਼ਨ 2.19.315 ਅਪਡੇਟ 'ਚ ਯੂਜ਼ਰਸ ਨੂੰ ਕਈ ਨਵੇਂ ਇਮੋਜੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਈ ਮੌਜੂਦਾ ਇਮੋਜੀ ਵੀ ਯੂਜ਼ਰਸ ਲਈ ਅਪਡੇਟ ਕੀਤੇ ਗਏ ਹਨ।
ਨਵੇਂ ਐਂਡ੍ਰਾਇਡ ਬੀਟਾ ਅਪਡੇਟ ਨੂੰ ਸਭ ਤੋਂ ਪਹਿਲਾਂ ਵਟਸਐਪ ਬੀਟਾ ਟੈਸਟਰ WABetaInfo ਵੱਲੋਂ ਦੇਖਿਆ ਗਿਆ ਜਿਸ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਐਪ ਦਾ ਬੀਟਾ ਵਰਜ਼ਨ ਲੇਟੈਸਟ ਯੂਨੀਕੋਡ ਸਪੋਰਟ ਨਾਲ ਆਉਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਵੀ ਐਡ੍ਰਾਇਡ ਡਿਵਾਈਸ 'ਤੇ ਵਟਸਐਪ ਬੀਟਾ ਪ੍ਰੋਗਰਾਮ ਦਾ ਹਿੱਸਾ ਹੈ ਤਾਂ ਤੁਹਾਨੂੰ ਇਮੋਜੀ ਪਿਕਰ 'ਚ ਜਾਣ 'ਤੇ ਕਈ ਨਵੇਂ ਇਮੋਜੀ ਦਾ ਐਕਸੈੱਸ ਮਿਲੇਗਾ।
ਯੂਜ਼ਰਸ ਨੂੰ ਮਿਲੇ ਹਨ ਇਹ ਨਵੇਂ ਇਮੋਜੀ
ਬਲਾਗ 'ਚ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਦੀ ਮੰਨੀਏ ਤਾਂ ਨਵੇਂ ਇਮੋਜੀ 'ਚ ਵੈਫਲਸ, ਕੇਕ ਸਲਾਈਸ, ਆਈਕਿਊਸ ਸਮੇਤ ਕਈ ਇਮੋਜੀ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਵੀ ਕਈ ਇਮੋਜੀ ਯੂਜ਼ਰਸ ਨੂੰ ਲੇਟੈਸਟ ਅਪਡੇਟ 'ਚ ਮਿਲਣਗੇ। ਜਲਦ ਹੀ ਕਈ ਇਮੋਜੀ ਸਟੇਬਲ ਅਪਡੇਟ 'ਚ ਯੂਜ਼ਰਸ ਨੂੰ ਦਿੱਤੇ ਜਾ ਸਕਦੇ ਹਨ।
ਆਈ.ਓ.ਐੱਸ. ਬੀਟਾ ਅਪਡੇਟ 'ਚ ਨਵਾਂ ਫੀਚਰ
ਨਾਲ ਹੀ ਪਿਛਲੇ ਹਫਤੇ ਆਈ.ਓ.ਐੱਸ. ਲਈ ਵਟਸਐਪ ਬੀਟਾ 'ਤੇ ਇਕ ਨਵਾਂ ਫੀਚਰ ਟੈਸਟਿੰਗ ਫੇਜ 'ਚ ਦੇਖਿਆ ਸੀ ਜਿਸ ਦੀ ਮਦਦ ਨਾਲ ਸਿੱਧੇ ਐਪ 'ਤੇ ਨੈੱਟਫਲਿਕਸ ਵਰਗੀ ਸਟਰੀਮਿੰਗ ਸਰਵਿਸ ਦੇ ਟਰੇਲਰ ਦਿਖਾਏ ਜਾ ਸਕਦੇ ਸਨ। ਇਸ ਫੀਚਰ 'ਚ ਕਿਸੇ ਸ਼ੋਅ ਜਾਂ ਮੂਵੀ ਦਾ ਟਰੇਲਰ ਆਈ.ਓ.ਐੱਸ. ਯੂਜ਼ਰਸ ਨੂੰ ਵਟਸਐਪ 'ਤੇ ਥੰਬਨੇਲ 'ਚ ਦਿਖਦਾ ਹੈ ਅਤੇ ਇਸ 'ਤੇ ਵੱਡਾ ਪਲੇਅ ਆਈਕਾਨ ਬਣਿਆ ਦਿਖ ਰਿਹਾ ਸੀ। ਇਸ ਤਰ੍ਹਾਂ ਪਿਕਚਰ-ਇਨ- ਪਿਕਚਰ ਮੋਡ 'ਚ ਯੂਜ਼ਰਸ ਨੂੰ ਟਰੇਲਰ ਦੇਖਣ ਨੂੰ ਮਿਲ ਸਕਦਾ ਹੈ।