ਫੀਚਰ ਫੋਨ ''ਚ ਵੀ ਮਿਲੇਗੀ ਐਂਡਰਾਇਡ ਸਪੋਰਟ? ਤਸਵੀਰ ਲੀਕ

07/19/2019 4:17:38 PM

ਗੈਜੇਟ ਡੈਸਕ— ਜਿਓ ਫੋਨ 'ਚ KaiOS ਦਿੱਤਾ ਗਿਆ ਹੈ। ਜਿਓ ਫੋਨ ਤੋਂ ਇਲਾਵਾ ਦੂਜੇ ਫੀਚਰ ਫੋਨ 'ਚ ਵੀ KaiOS ਹੈ। ਫੀਚਰ ਫੋਨ ਲਈ ਹੁਣ ਤਕ ਗੂਗਲ ਦਾ ਕੋਈ ਪਲੇਟਫਾਰਮ ਨਹੀਂ ਸੀ ਪਰ ਹੁਣ KaiOS ਨੂੰ ਟੱਕਰ ਐਂਡਰਾਇਡ ਦੇਵੇਗਾ। ਫਿਲਹਾਲ ਐਂਡਰਾਇਡ ਸਿਰਫ ਸਮਾਰਟਫੋਨਜ਼ 'ਚ ਦਿੱਤਾ ਜਾਂਦਾ ਹੈ ਪਰ ਪਹਿਲੀ ਵਾਰ ਇਕ ਤਸਵੀਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, ਇਹ ਪਹਿਲਾ ਐਂਡਰਾਇਡ ਬੇਸਡ ਫੀਚਰ ਫੋਨ ਹੈ। 

9to5google ਦੀ ਇਕ ਰਿਪੋਰਟ ਮੁਤਾਬਕ, ਐਂਡਰਾਇਡ ਫੀਚਰ ਫੋਨ ਐਂਡਰਾਇਡ ਗੋਅ ਤੋਂ ਕਾਫੀ ਅਲੱਗ ਹੋਣਗੇ। ਦੱਸ ਦੇਈਏ ਕਿ ਐਂਡਰਾਇਡ ਗੋਅ ਨੂੰ ਕੰਪਨੀ ਨੇ ਐਂਟਰੀ ਲੈਵਲ ਸਮਾਰਟਫੋਨਜ਼ ਲਈ ਬਣਾਇਆ ਹੈ। ਆਮਤੌਰ 'ਤੇ 5,000 ਰੁਪਏ ਤਕ ਦੇ ਸਮਾਰਟਫੋਨਜ਼ 'ਚ ਐਂਡਰਾਇਡ ਗੋਅ ਮਿਲਦਾ ਹੈ ਪਰ ਐਂਡਰਾਇਡ 'ਤੇ ਚੱਲਣ ਵਾਲੇ ਇਸ ਫੀਚਰ ਫੋਨ 'ਚ ਟੱਚ-ਸਕਰੀਨ ਨਹੀਂ ਹੋਵੇਗੀ। ਯਾਨੀ ਜੇਕਰ ਐਂਡਰਾਇਡ ਦੇ ਨਾਲ ਫੀਚਰ ਫੋਨ ਆਉਂਦਾ ਹੈ ਤਾਂ ਇਸ ਦੀ ਕੀਮਤ 2 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ। 

PunjabKesari

ਐਂਡਰਾਇਡ 'ਤੇ ਚੱਲਣ ਵਾਲੇ ਇਸ ਫੀਚਰ ਫੋਨ 'ਚ ਟ੍ਰਡੀਸ਼ਨਲ ਬਟਨ ਹੋਵੇਗਾ ਯਾਨੀ ਨੈਵੀਗੇਸ਼ਨ ਕੀਅ ਹੋਵੇਗੀ। ਫਿਲਹਾਲ ਗੂਗਲ ਨੇ ਫੀਚਰ ਫੋਨ ਲਈ ਐਂਡਰਾਇਡ ਬਾਰੇ ਅਜੇ ਤਕ ਅਜਿਹਾ ਕੁਝ ਵੀ ਨਹੀਂ ਕਿਹਾ। ਦੱਸਿਆ ਜਾ ਰਿਹਾ ਹੈ ਕਿ ਐਂਡਰਾਇਡ 'ਤੇ ਚੱਲਣ ਵਾਲੇ ਇਸ ਫੀਚਰ ਫੋਨ 'ਚ ਟ੍ਰਡੀਸ਼ਨਲ ਐਂਡਰਾਇਡ ਐਪ ਸਵਿੱਚਰ ਦਿੱਤਾ ਜਾ ਸਕਦਾ ਹੈ। 

ਐਂਡਰਾਇਡ ਫੀਚਰ ਫੋਨ ਦੀ ਇਹ ਤਸਵੀਰ ਇਕ ਅਣਜਾਣ ਟਿੱਪਸਟਰ ਦੇ ਹਵਾਲੇ ਤੋਂ ਹੈ ਜਿਨ੍ਹਾਂ ਨੇ 9to5google ਨੂੰ ਜਾਣਕਾਰੀ ਦਿੱਤੀ ਹੈ। ਦਾਅਵਾ ਕਿਤਾ ਗਿਆ ਹੈ ਕਿ ਇਹ ਤਸਵੀਰ ਇਕ ਅਸਲ ਐਂਡਰਾਇਡ ਫੀਚਰ ਫੋਨ ਦੀ ਹੈ। ਇਸ ਫੋਨ 'ਤੇ ਕਿਸੇ ਕੰਪਨੀ ਦੀ ਬ੍ਰਾਂਡਿੰਗ ਨਹੀਂ ਹੈ ਜਿਸ ਤੋਂ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਿਹੜੀ ਕੰਪਨੀ ਬਣਾ ਰਹੀ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫੋਨ ਨੋਕੀਆ ਦਾ ਫੀਚਰ ਫੋਨ ਹੈ ਕਿਉਂਕਿ ਨੋਕੀਆ ਦੇ ਟ੍ਰਡੀਸ਼ਨਲ ਫੀਚਰ ਫੋਨ ਇਸੇ ਤਰ੍ਹਾਂ ਦੇ ਹੁੰਦੇ ਹਨ। 

ਇਸ ਕਥਿਤ ਐਂਡਰਾਇਡ ਫੀਚਰ ਫੋਨ ਦਾ ਯੂਜ਼ਰ ਇੰਟਰਫੇਸ, ਬੈਟਰੀ ਸਟੇਟਸ, ਸਗਿਨਲ ਦੇਖਿਆ ਜਾ ਸਕਦਾ ਹੈ। ਇਸ ਫੀਚਰ ਫੋਨ 'ਚ ਗੂਗਲ ਦੇ ਐਪਸ ਚਲਾਏ ਜਾ ਸਕਣਗੇ। ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਜੇਕਰ ਇਹ ਸੱਚ ਹੈ ਤਾਂ ਇਹ ਤਸਵੀਰ ਐਂਡਰਾਇਡ 'ਤੇ ਚੱਲਣ ਵਾਲੇ ਪਹਿਲੇ ਫੀਚਰ ਫੋਨ ਦੀ ਹੋ ਸਕਦੀ ਹੈ।


Related News