ਐਂਡਰਾਇਡ P ਆਧਿਕਾਰਤ ਤੌਰ 'ਤੇ ਇਸ ਦਿਨ ਹੋਵੇਗਾ ਲਾਂਚ

Saturday, Aug 04, 2018 - 12:46 PM (IST)

ਐਂਡਰਾਇਡ P ਆਧਿਕਾਰਤ ਤੌਰ 'ਤੇ ਇਸ ਦਿਨ ਹੋਵੇਗਾ ਲਾਂਚ

ਜਲੰਧਰ-ਐਂਡਰਾਇਡ ਪੀ (P) ਦੀ ਪਹਿਲਾਂ ਕਈ ਸਮਾਰਟਫੋਨਜ਼ 'ਚ ਵਰਤੋਂ ਹੋ ਰਹੀਂ ਹੈ, ਉਨ੍ਹਾਂ 'ਚ ਕੁਝ ਸਮਾਰਟਫੋਨਜ਼ ਦੇ ਨਾਂ ਪਿਕਸਲ ਸੀਰੀਜ਼ , ਵਨਪਲੱਸ 6 ਅਤੇ ਨੋਕੀਆ 7 ਪਲੱਸ ਹਨ ਪਰ ਐਂਡਰਾਇਡ P ਦਾ ਵੱਖਰਾ-ਵੱਖਰਾ ਬੀਟਾ ਵਰਜ਼ਨ ਵੀ ਆ ਚੁੱਕੇ ਹਨ ਅਤੇ ਗੂਗਲ ਦੇ ਇਸ ਮੋਬਾਇਲ ਆਪਰੇਟਿੰਗ ਸਿਸਟਮ ਦਾ ਅਗਲਾ ਵਰਜ਼ਨ ਹੁਣ ਵੀ ਡਿਵੈਲਪਮੈਂਟ 'ਚ ਹੈ। 

 

ਇਹ ਬੀਟਾ ਵਰਜਨ ਕਾਫੀ ਹੱਦ ਤੱਕ ਅਸਥਿਰ ਹੈ ਅਤੇ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਕਿ 'ਪੀ' ਕਿਸ ਨਾਂ ਨਾਲ ਲਾਂਚ ਕੀਤਾ ਜਾਵੇਗਾ। ਹੁਣ ਇਕ ਨਵੀਂ ਰਿਪੋਰਟ ਦੀ ਗੱਲ ਕਰੀਏ ਤਾਂ ਜਿਸ ਤੋਂ ਪਤਾ ਲੱਗਦਾ ਹੈ ਕਿ 20 ਅਗਸਤ ਨੂੰ ਇਸ ਬਾਰੇ ਪਤਾ ਚੱਲ ਸਕਦਾ ਹੈ।

 

ਰਿਪੋਰਟ ਮੁਤਾਬਕ ਮਸ਼ਹੂਰ ਲੀਕਸਟਰ ਈਵਨ ਬਲਾਸ ਦੇ ਟਵੀਟ ਮੁਤਾਬਕ ਗੂਗਲ ਐਂਡਰਾਇਡ P ਨੂੰ ਆਫਿਸ਼ੀਅਲੀ ਤੌਰ 'ਤੇ 20 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਉਨ੍ਹਾਂ ਨੇ ਟਵੀਟ 'ਚ ਇਕ ਕੈਲੰਡਰ ਨੂੰ ਦਿਖਾਇਆ ਹੈ, ਜਿਸ 'ਚ 20 ਅਗਸਤ ਦੀ ਤਾਰੀਖ 'ਤੇ 'ਪੀ ਅੱਖਰ' (P Letter) ਲਿਖਿਆ ਹੋਇਆ ਹੈ।


ਐਂਡਰਾਇਡ P ਦੇ ਸਭ ਤੋਂ ਪਹਿਲਾਂ ਪਿਕਸਲ ਸੀਰੀਜ਼ 'ਚ ਆਉਣ ਦੀ ਸੰਭਾਵਨਾ ਹੈ, ਜਿਸ 'ਚ ਗੂਗਲ ਪਿਕਸਲ 2 ਅਤੇ ਪਿਕਸਲ 2 XL ਨੂੰ ਇਹ ਆਪਰੇਟਿੰਗ ਸਿਸਟਮ ਸਭ ਤੋਂ ਪਹਿਲਾਂ ਮਿਲੇਗਾ। ਇਸ ਦੇ ਲਾਂਚ ਨਾਲ ਹੀ ਨਾਂ ਬਾਰੇ ਪਤਾ ਲੱਗੇਗਾ। 

PunjabKesari


Related News