Android O ਬੀਟਾ ਵਰਜਨ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ ਤੇ ਇੰਸਟਾਲ

05/19/2017 2:25:46 PM

ਜਲੰਧਰ- ਗੂਗਲ ਦੀ ਡਿਵੈੱਲਪਰ ਕਾਨਫਰੰਸ I/O 2017 ''ਚ ਸਭ ਦੀ ਨਜ਼ਰ ਨਵੇਂ ਐਂਡਰਾਇਡ ਵਰਜਨ ''ਤੇ ਹੈ ਕਿ ਕੰਪਨੀ ਇਸ ਨੂੰ ਕਿਹੜੇ ਨਵੇਂ ਅਤੇ ਖਾਸ ਫੀਚਰਜ਼ ਦੇ ਨਾਲ ਪੇਸ਼ ਕਰੇਗੀ। ਉਥੇ ਹੀ ਕੰਪਨੀ ਨੇ ਐਂਡਰਾਇਡ ਓ ਦਾ ਪਬਲਿਕ ਬੀਟਾ ਵਰਜ਼ਨ ਅਪਡੇਟ ਲਾਂਚ ਕਰ ਦਿੱਤਾ ਹੈ। ਹਾਲਾਂਕਿ ਐਂਡਰਾਇਡ ਓ ਦਾ ਪਹਿਲਾ ਡਿਵੈੱਲਪਰ ਪ੍ਰਿਵਿਊ 21 ਮਾਰਚ ਨੂੰ ਪੇਸ਼ ਕੀਤਾ ਗਿਆ ਸੀ ਪਰ ਉਹ ਆਮ ਪਲਬਲਿਕ ਲਈ ਉਪਲੱਬਧ ਨਹੀਂ ਸੀ। ਉਥੇ ਹੀ ਹੁਣ ਪਿਕਸਲ ਅਤੇ ਨੈਕਸਸ ਡਿਵਾਇਸ ਯੂਜ਼ਰਸ ਐਂਡਰਾਇਡ ਓ ਦੇ ਪਬਲਿਕ ਬੀਟਾ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹਨ। 
ਐਂਡਰਾਇਡ ਓ ਪਬਲਿਕ ਬੀਟਾ ਵਰਜ਼ਨ ਫਿਲਹਾਲ ਕੁਝ ਹੀ ਨੈਕਸਸ ਅਤੇ ਪਿਕਸਲ ਡਿਵਾਇਸ ਨੂੰ ਸਪੋਰਟ ਕਰੇਗਾ ਜਿਨ੍ਹਾਂ ''ਚ Nexus 5X, Nexus 6P, Nexus Player, Pixel, Pixel C ਅਤੇ Pixel XL ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਸਮਰਾਟਫੋਨ ''ਚ ਇਹ ਉਪਲੱਬਧ ਨਹੀਂ ਹੈ। 
 
ਇਸ ਤਰ੍ਹਾਂ ਕਰੋ ਡਾਊਨਲੋਡ ਤੇ ਇੰਸਟਾਲ
ਐਂਡਰਾਇਡ ਓ ਦਾ ਪਬਲਿਕ ਬੀਟਾ ਵਰਜਨ ਹੁਣ ਡਾਊਨਲੋਡ ਅਤੇ ਇੰਸਟਾਲ ਲਈ ਉਪਲੱਬਧ ਹੈ ਅਤੇ ਐਂਡਰਾਇਡ ਓ ਨੂੰ ਗੂਗਲ ਦੇ ਐਂਡਰਾਇਡ ਬੀਟਾ ਪ੍ਰੋਗਰਾਮ ਦੇ ਨਾਲ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ''ਚ ਇਨਰੋਲ ਡਿਵਾਇਸ ''ਚ ਨਵਾਂ ਐਂਡਰਾਇਡ ਆਪਰੇਟਿੰਗ ਸਿਸਟਮ ਓ.ਟੀ.ਓ. ਅਪਡੇਟ ਪ੍ਰਾਪਤ ਹੋਵੇਗਾ। ਇਸ ਲਈ ਸਭ ਤੋਂ ਪਹਿਲਾਂ :
 
1. ਯੂਜ਼ਰਸ ਨੂੰ ਐਂਡਰਾਇਡ ਬੀਟਾ ਪ੍ਰੋਗਰਾਮ ਨੂੰ ਇਨਰੋਲ ਕਰਨਾ ਹੋਵੇਗਾ। ਨੈਕਸਸ ਅਤੇ ਪਿਕਸਲ ਡਿਵਾਇਸ ''ਚ ਬ੍ਰਾਊਜ਼ਰ ''ਤੇ  g.co/androidbeta ਇਸ ਲਿੰਕ ਨੂੰ ਓਪਨ ਕਰੋ। 
 
2. ਜਿਸ ਤੋਂ ਬਾਅਦ ਜੇਕਰ ਤੁਹਾਡਾ ਡਿਵਾਇਸ ਐਂਡਰਾਇਡ ਓ ਪਬਲਿਕ ਵਰਜਨ ਨੂੰ ਸਪੋਰਟ ਕਰਨ ''ਚ ਸਮਰਥ ਹੈ ਤਾਂ ਉਥੇ ਇਨਰੋਲ ਡਿਵਾਇਸ ਦਾ ਲਿੰਕ ਦਿਸੇਗਾ ਉਸ ''ਤੇ ਕਲਿਕ ਕਰੋ। 
 
3. ਉਸ ਪੇਜ ''ਤੇ ਬਿਲਕੁਲ ਹੇਠਾਂ ਦਿੱਤੇ ਗਏ ਇਕ ਲਿੰਕ ''ਤੇ ਓ.ਕੇ. ਕਰਨ ਤੋਂ ਬਾਅਦ ਜਵਾਇਨ ਬੀਟਾ ਬਟਨ ''ਤੇ ਕਲਿਕ ਕਰ ਦਿਓ। 
 
4. ਇਸ ਤੋਂ ਬਾਅਦ ਤੁਹਾਨੂੰ ਇਕ ਮੈਸੇਜ ਪਾਪ-ਅਪ ਮਿਲੇਗਾ ਜਿਸ ਵਿਚ ਦੱਸਿਆ ਜਾਵੇਗਾ ਕਿ ਤੁਹਾਡਾ ਡਿਵਾਇਸ ਇਨਰੋਲ ਹੋ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਐਂਡਰਾਇਡ ਬੀਟਾ ਵਰਜਨ ਦਾ ਓ.ਟੀ.ਏ. ਅਪਡੇਟ ਪ੍ਰਾਪਤ ਹੋਵੇਗਾ। ਉਸ ''ਤੇ ਓ.ਕੇ. ਬਟਨ ''ਤੇ ਕਲਿਕ ਕਰੋ। 
 
5. ਇਹ ਅਪਡੇਟ ਨੋਟੀਫਿਕੇਸ਼ਨ ਤੁਹਾਨੂੰ ਲਗਭਗ 24 ਘੰਟਿਆਂ ''ਚ ਪ੍ਰਾਪਤ ਹੋ ਜਾਵੇਗਾ। ਜੇਕਰ ਨਹੀਂ ਹੋਈ ਹੈ ਤਾਂ ਤੁਸੀਂ ਇਸ ਨੂੰ ਮੈਨੁਅਲੀ ਵੀ ਚੈਕ ਕਰ ਸਕਦੇ ਹੋ। 
 
6. ਓ.ਟੀ.ਏ. ਅਪਡੇਟ ਨੂੰ ਮੈਨੁਅਲੀ ਚੈੱਕ ਕਰਨ ਲਈ ਡਿਵਾਇਸ ਨੂੰ ਇੰਟਰਨੈੱਟ ਨਾਲ ਕੁਨੈਕਟ ਕਰੋ ਅਤੇ ਫਿਰ ਪੋਨ ਦੀ ਸੈਟਿੰਗਸ ''ਚ ਅਬਾਊਟ ''ਚ ਜਾ ਕੇ ਉਤੇ ਦਿੱਤੇ ਗਏ ਸਿਸਟਮ ਅਪਡੇਟਸ ''ਚ ਚੈੱਕ ਫਾਰ ਅਪਡੇਟ ''ਤੇ ਕਲਿਕ ਕਰੋ। 
 
7. ਫੋਨ ''ਚ ਮੈਨੁਅਲੀ ਨੋਟੀਫਿਕੇਸ਼ਨ ਚੈੱਕ ਕਰਨ ਤੋਂ ਬਾਅਦ ਜੇਕਰ ਅਪਡੇਟ ਪ੍ਰਾਪਤ ਹੋ ਗਿਆ ਹੈ ਤਾਂ ਉਥੇ ਦੋ ਆਪਸ਼ਨ ਲੇਟਰ ਅਤੇ ਡਾਊਨਲੋਡ ਦਿਖਾਈ ਦੇਣਗੇ। ਇਨ੍ਹਾਂ ''ਚੋਂ ਡਾਊਨਲੋਡ ''ਤੇ ਕਲਿਕ ਕਰ ਦਿਓ। 
 
8. ਇਸ ਤੋਂ ਬਾਅਦ ਅਗਲੀ ਵਿੰਡੋ ''ਚ ਐਂਡਰਾਇਡ ਓ ਦਾ ਪ੍ਰਿਵਿਊ ਵਰਜ਼ਨ ਇੰਸਟਾਲ ਕਰਨ ਲਈ ਪੁੱਛੇਗਾ ਜਿਸ ਦਾ ਸਾਈਜ਼ 850.6 ਐੱਮ.ਬੀ. ਹੈ। ਇਸ ਲਈ ਡਿਵਾਇਸ ਨੂੰ ਵਾਈ-ਫਾਈ ਨਾਲ ਕੁਨੈਕਟ ਕਰਕੇ ਡਾਊਨਲੋਡ ਬਟਨ ''ਤੇ ਟੈਪ ਕਰੋ। 
 
9. ਇੰਸਟਾਲ ਅਤੇ ਡਾਊਨਲੋਡ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡਾ ਸਮਾਰਟਫੋਨ ਆਪਣੇ-ਆਪ ਰਿਸਟਾਰਟ ਹੋ ਜਾਵੇਗਾ। 
 
10. ਉਥੇ ਹੀ ਯੂਜ਼ਰਸ ਚਾਹੁਣ ਤਾਂ ਐਂਡਰਾਇਡ ਓ ਪਲਬਲਿਕ ਬੀਟਾ ਨੂੰ ਅਨਇੰਸਟਾਲ ਵੀ ਕਰ ਸਕਦੇ ਹਨ। ਜਿਸ ਲਈ ਫੋਨ g.co/androidbeta ਲਿੰਕ ਨੂੰ ਓਪਨ ਕਰਕੇ ਸਿਰਫ ਉਥੇ ਦਿੱਤੇ ਗਏ ਅਨਇੰਸਟਾਲ ਡਿਵਾਇਸ ਬਟਨ ''ਤੇ ਟੈਪ ਕਰਨਾ ਹੋਵੇਗਾ।

Related News