ਜੇਕਰ ਤੁਹਾਡੇ ਕੋਲ ਵੀ ਹੈ ਸੈਮਸੰਗ ਦਾ ਇਹ ਸਮਾਰਟਫੋਨ ਤਾਂ ਤੁਹਾਡੇ ਲਈ ਹੈ ਖੁਸ਼ਖਬਰੀ
Monday, Jun 06, 2016 - 05:26 PM (IST)

ਜਲੰਧਰ— ਕੁਝ ਮਹੀਨੇ ਪਹਿਲਾਂ ਸੈਮਸੰਗ ਨੇ ਗਲੈਕਸੀ ਐੱਸ5 ਦੇ ਸਨੈਪਡ੍ਰੈਗਨ ਵੇਰੀਅੰਟ ਲਈ ਅਪਡੇਟ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਨੇ ਭਾਰਤ ''ਚ ਗਲੈਕਸੀ ਐੱਸ5 ਦੇ ਐਕਸੀਨਾਸ (ਐੱਸ.ਐੱਮ.ਜੀ900ਐੱਚ) ਵੇਰੀਅੰਟ ਲਈ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ ਜਾਰੀ ਕਰ ਦਿੱਤਾ ਹੈ।
ਸੈਮਸੰਗ ਨੇ ਗਲੈਕਸੀ ਐੱਸ5 ਦੇ ਐਂਡ੍ਰਾਇਡ 6.0.1 ਅਪਡੇਟ ਨੂੰ ਓਵਰ ਦਿ ਏਅਰ ਰਾਹੀਂ ਅਤੇ ਪੀ.ਸੀ. ਦੇ ਸਮਾਰਟ ਸਵਿੱਚ ਸਾਫਟਵੇਅਰ ਰਾਹੀਂ ਪੇਸ਼ ਕੀਤਾ ਹੈ। ਜੇਕਰ ਤੁਹਾਡੇ ਕੋਲ ਵੀ ਗਲੈਕਸੀ ਐੱਸ5 ਸਮਾਰਟਫੋਨ ਹੈ ਤਾਂ ਤੁਸੀਂ ਸੈਟਿੰਗਸ-ਅਬਾਊਟ ਫੋਨ ''ਚ ਜਾ ਕੇ ਅਪਡੇਟ ਨੂੰ ਚੈੱਕ ਕਰ ਸਕਦੇ ਹੋ।
ਜ਼ਿਕਰਯੋਗ ਹੈ ਕਿ ਗਲੈਕਸੀ ਐੱਸ5 ''ਚ 5.1-ਇੰਚ ਦੀ ਡਿਸਪਲੇ, 2ਜੀ.ਬੀ. ਰੈਮ, 16ਜੀ.ਬੀ. ਇਨਬਿਲਟ ਸਟੋਰੇਜ਼, 16 ਮੈਗਾਪਿਕਸਲ ਦਾ ਰਿਅਰ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 2800 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ।