ਮਾਲਵੇਅਰ ਹਮਲੇ ਦੀ ਚਪੇਟ ’ਚ ਆਇਆ PayPal

12/13/2018 5:56:24 PM

ਗੈਜੇਟ ਡੈਸਕ– ਅਕਾਊਂਟ ’ਚੋਂ ਪੈਸੇ ਚੋਰੀ ਹੋਣ ਦੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਬਾਰੇ ਪੜ ਕੇ ਤੁਸੀਂ ਹੈਰਾਨ ਹੋ ਜਾਓਗੇ। ਇਕ ਅਜਿਹੇ ਖਤਰਨਾਕ ਮਾਲਵੇਅਰ ਦਾ ਪਤਾ ਲਗਾਇਆ ਗਿਆ ਹੈ ਜੋ ਯੂਜ਼ਰ ਦੇ PayPal ਅਕਾਊਂਟ ’ਚੋਂ ਪੈਸੇ ਚੋਰੀ ਕਰ ਰਿਹਾ ਹੈ ਅਤੇ ਇਹ ਪ੍ਰਕਿਰਿਆ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤਕ ਯੂਜ਼ਰ ਦਾ ਅਕਾਊਂਟ ਪੂਰੀ ਤਰ੍ਹਆੰ ਖਾਲ੍ਹੀ ਨਹੀਂ ਹੋ ਜਾਂਦਾ ਆਈ.ਟੀ. ਸਕਿਓਰਿਟੀ ਕੰਪਨੀ ESET ਨੇ ਦੱਸਿਆ ਹੈ ਕਿ ਆਪਟੀਮਾਈਜੇਸ਼ਨ ਬੈਟਰੀ ਨਾਂ ਦੀ ਇਕ ਸਮਾਰਟਫੋਨ ਐਪਲੀਕੇਸ਼ਨ ’ਚ ਇਹ ਮਾਲਵੇਅਰ ਪਾਇਆ ਗਿਆ ਹੈ। ਇਸ ਨੂੰ ਪਲੇਅ ਸਟੋਰ ਦੀ ਬਜਾਏ ਕਿਸੇ ਹੋਰ ਥਰਡ ਪਾਰਟੀ ਸਟੋਰ ’ਤੇ ਉਪਲੱਬਧ ਕੀਤਾ ਗਿਆ ਹੈ ਪਰ ਦੇਖੋ-ਦੇਖੀ ਲੋਕਾਂ ਨੇ ਇਸ ਨੂੰ ਡਾਊਨਲੋਡ ਕਰ ਲਿਆ ਹੈ ਅਤੇ ਇਸ ਦਾ ਇਸਤੇਮਾਲ ਕਰਦੇ ਹਨ। ਇਹ ਐਪ ਇਸਤੇਮਾਲ ਕਰਨਾ ਖਤਰੇ ਤੋਂ ਖਾਲ੍ਹੀ ਨਹੀਂ ਹੈ ਕਿਉਂਕਿ ਟੈਸਟ ਕਰਨ ’ਤੇ ਪਤਾ ਲੱਗਾ ਹੈ ਕਿ ਇਹ ਮਾਲਵੇਅਰ ਤੋਂ ਪ੍ਰਭਾਵਿਤ ਹੈ ਅਤੇ ਤੁਹਾਡੇ PayPal ਅਕਾਊਂਟ ’ਚੋਂ ਪੈਸੇ ਬਿਨਾਂ ਪਰਮਿਸ਼ਨ ਦੇ ਟ੍ਰਾਂਸਫਰ ਕਰ ਸਕਦੀ ਹੈ।

PunjabKesari

5 ਸੈਕੰਡ ’ਚ ਹੋ ਰਿਹਾ ਹੈ ਅਟੈਕ
zdnet ਦੀ ਰਿਪੋਰਟ ਮੁਤਾਬਕ ਇਹ ਐਪ ਫੋਨ ’ਚ ਇੰਸਟਾਲ ਹੁੰਦੇ ਹੀ ਐਂਡਰਾਇਡ ਐਕਸੈਸੇਬਿਲਟੀ ਪਰਮਿਸ਼ੰਸ ਯੂਜ਼ਰਜ਼ ਤੋਂ ਲੈ ਲੈਂਦੀ ਹੈ ਪਰ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ’ਚ ਨਹੀਂ ਲਿਆਇਆ ਜਾਂਦਾ। PayPal ਐਪ ਨੂੰ ਓਪਨ ਕਰਨ ’ਤੇ ਇਹ ਮਾਲਵੇਅਰ ਆਟੋਮੈਟਿਕ ਕਲਿਕ ਜਨਰੇਟ ਕਰਦਾ ਹੈ ਜਿਸ ਨਾਲ ਟ੍ਰਾਂਜੈਕਸ਼ਨ ਹੋ ਜਾਂਦੀ ਹੈ। ਸਾਈਬਰ ਸਕਿਓਰਿਟੀ ਫਰਮ ESET ਨੇ ਆਪਣੇ ਗਾਹਕ ਦੇ ਡਿਵਾਈਸ ’ਤੇ ਟੈਸਟ ਕੀਤਾ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ। ESET ਕੰਪਨੀ ਦੇ ਮਾਲਵੇਅਰ ਐਨਾਲਿਸਟ Lukas Stefanko ਨੇ ਦੱਸਿਆ ਹੈ ਕਿ ਇਸ ਪੂਰੇ ਪ੍ਰੋਸੈਸ ’ਚ ਕੁਲ ਮਿਲਾ ਕੇ 5 ਸੈਕੰਡ ਦਾ ਸਮਾਂ ਲੱਗਦਾ ਹੈ ਅਤੇ ਇਹ ਬਹੁਤ ਹੀ ਖਤਰਨਾਕ ਹੈ।

PunjabKesari

ਖਤਰਨਾਕ ਹੈ ਇਹ ਐਪ
ਆਪਟੀਮਾਈਜੇਸ਼ਨ ਬੈਟਰੀ ਨਾਂ ਦੀ ਇਹ ਐਪ ਜੇਕਰ ਤੁਹਾਡੇ ਸਮਾਰਟਫੋਨ ’ਚ ਇੰਸਟਾਲ ਹੈ ਤਾਂ ਇਸ ਨੂੰ ਅਜੇ ਵੀ ਰਿਮੂਵ ਕਰਨ ਦੀ ਲੋੜ ਹੈ। ਕਿਉਂਕਿ ਇਸ ਨਾਲ ਟ੍ਰਾਂਜੈਕਸ਼ਨ ਹੋਣ ’ਤੇ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਇਸ ਸਮੱਸਿਆ ਨੂੰ ਲੈ ਕੇ ਅਜੇ ਤਕ ਕੋਈ ਉਪਾਅ ਸਾਹਮਣੇ ਨਹੀਂ ਆਇਆ।

PunjabKesari

ਸਮਾਰਟਫੋਨ ਯੂਜ਼ਰਜ਼ ਲਈ ਸਲਾਹ
ਯੂਜ਼ਰ ਨੂੰ ਜਾਣਕਾਰੀ ਘੱਟ ਹੋਣਕਾਰਨ ਹੈਕਰ ਐਪ ਨੂੰ ਇੰਸਟਾਲ ਕਰਦੇ ਸਮੇਂ ਯੂਜ਼ਰ ਤੋਂ ਕਈ ਤਰ੍ਹਾਂ ਪਰਮਿਸ਼ਨ ਲੈ ਲੈਂਦੇ ਹਨ। ਜਿਸ ਤੋਂ ਬਾਅਦ ਹੈਕਿੰਗ ਅਟੈਕ ਜਾਂ ਮਾਲਵੇਅਰ ਅਟੈਕ ਹੋਣ ਦੀਆਂ ਸੰਭਾਵਨਾਵਾਂ ਕਾਫੀ ਵਧ ਜਾਂਦੀਆਂ ਹਨ। ਇਸ ਲਈ ਯੂਜ਼ਰ ਨੂੰ ਕਿਸੇ ਵੀ ਐਪ ਦੀ ਪਰਮਿਸ਼ਨ ਨੂੰ ਐਕਸੈਸ ਕਰਨ ਤੋਂ ਪਹਿਲਾਂ ਖਾਸ ਧਿਆਨ ਰੱਖਣਦੀ ਲੋੜ ਹੈ ਕਿਉਂਕਿ ਇਹ ਖਤਰਨਾਕ ਸਾਬਤ ਹੋ ਸਕਦਾ ਹੈ।


Related News