ਇਹ ਐਂਡ੍ਰਾਇਡ ਗੇਮਜ਼ ਗੂਗਲ ਪਲੇਅ ਸਟੋਰ ''ਤੇ ਫ੍ਰੀ ''ਚ ਹੋਏ ਉਪਲੱਬਧ

11/20/2017 12:01:06 PM

ਜਲੰਧਰ- ਸਮਾਰਟਫੋਨ 'ਤੇ ਵੀਡੀਓ ਗੇਮਜ਼ ਖੇਲਣ ਦਾ ਸ਼ੌਕ ਕਈ ਲੋਕਾਂ ਨੂੰ ਹੁੰਦਾ ਹੈ। ਜੇਕਰ ਤੁਸੀਂ ਵੀ ਵੀਡੀਓ ਗੇਮ ਲਵਰ ਹੋ, ਤਾਂ ਤੁਹਾਡੇ ਫੋਨ 'ਚ ਕਈ ਗੇਮ ਮੌਜੂਦ ਹੋਣਗੇ। ਗੂਗਲ ਪਲੇਅ ਸਟੋਰ 'ਤੇ ਰੇਸਿੰਗ ਅਤੇ ਫਾਈਟਿੰਗ ਵਰਗੇ ਕਈ ਗੇਮਜ਼ ਮੌਦੂਜ ਹਨ। ਇਨ੍ਹਾਂ 'ਚ ਕੁਝ ਗੇਮਜ਼ ਫ੍ਰੀ 'ਚ ਉਪਲੱਬਧ ਹੈ, ਤਾਂ ਕੁਝ ਲਈ ਯੂਜ਼ਰਸ ਨੂੰ ਪੈਸੇ ਦੇਣੇ ਹੁੰਦੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਗੇਮਜ਼ ਬਾਰੇ 'ਚ ਦੱਸਣ ਜਾ ਰਹੇ ਹਾਂ ਡਿੰਨ੍ਹਾਂ ਨੂੰ ਡਾਊਨਲੋਡ ਕਰਨ ਲਈ ਯੂਜ਼ਰਸ ਨੂੰ ਜ਼ਿਆਦਾ ਸ਼ੁਲਕ ਚੁਕਾਉਣਾ ਪੈਂਦਾ ਹੈ। ਇਨ੍ਹਾਂ 'ਚ ਕੁਝ ਗੇਮਜ਼ ਪਲੇਅ ਸਟੋਰ 'ਤੇ ਫ੍ਰੀ 'ਚ ਖੇਡਣ ਲਈ ਉਪਲੱਬਧ ਕਰਾਏ ਗਏ ਹਨ। ਇਨ੍ਹਾਂ ਨੂੰ ਕੁਝ ਹੀ ਦਿਨਾਂ ਲਈ ਫ੍ਰੀ 'ਚ ਉਪਲੱਬਧ ਕਰਾਇਆ ਗਿਆ ਹੈ।

Linia -
ਇਹ ਕਾਫੀ ਮਸ਼ਹੂਰ ਗੇਮ ਹੈ। ਇਹ ਇਕ ਪਜਲ ਗੇਮ ਹੈ। ਦਿਖਣ 'ਚ ਇਹ ਕਾਫੀ ਹੱਦ ਤੱਕ ਫ੍ਰੂਟ ਨਿੰਜਾ ਦੀ ਤਰ੍ਹਾਂ ਹੀ ਹੈ। ਇਸ ਨੂੰ ਯੂਜ਼ਰਸ 19 ਜਾਂ 20 ਨਵੰਬਰ ਤੱਕ ਫ੍ਰੀ 'ਚ ਖੇਡ ਸਕਦੇ ਹਨ। ਇਸ 'ਚ 80 ਤੋਂ ਜ਼ਿਆਦਾ ਯੂਨਿਕ ਅਤੇ ਕਲਰਫੁੱਲ ਪਜਲ ਲੇਵਲਸ ਦਿੱਤੇ ਗਏ ਹਨ। ਸਾਰੇ ਲੇਵਲਸ ਪੂਰੇ ਹੋਣ ਤੋਂ ਬਾਅਦ ਯੂਜ਼ਰਸ ਨੂੰ ਇਕ ਸਰਪ੍ਰਾਈਜ਼ ਵੀ ਦਿੱਤਾ ਜਾਂਦਾ ਹੈ। 

 

 

Planetarix -
ਇਹ ਦਿਮਾਗ ਨੂੰ ਟ੍ਰੇਨਿੰਗ ਦੇਣ ਵਾਲਾ ਗੇਮ ਹੈ। ਇਸ ਨੂੰ ਜਿੱਤਣ ਲਈ ਪਲੇਅਰ ਨੂੰ 2 ਆਈਟਮ ਨੂੰ ਮੈਚ ਕਰਨਾ ਹੁੰਦਾ ਹੈ। ਇਸ 'ਚ ਕਈ ਲੇਵਲਸ ਦਿੱਤੇ ਗਏ ਹਨ। ਗੂਗਲ ਪਲੇਅ ਸਟੋਰ ਤੋਂ ਇਸ ਗੇਮ ਨੂੰ 10,000 ਤੋਂ ਜ਼ਿਅਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 

 

 

 

Zombie Raid: Survival -
ਇਸ ਗੇਮ 'ਚ ਮਿਸ਼ਨ ਪੂਰਾ ਕਰਨ ਲਈ ਜਾਗਬੀ ਨੂੰ ਮਾਰਨ ਲਈ ਅਲੇਗ-ਅਲੱਗ ਤਰ੍ਹਾਂ ਹੀ ਗਨ ਦਿੱਤੀ ਜਾਂਦੀ ਹੈ। ਇਸ 'ਚ ਕਈ ਤਰ੍ਹਾਂ ਦੇ ਹਥਿਆਰ ਦਿੱਤੇ ਗਏ ਹਨ। ਇਸ ਦੇ ਸਾਊਂਡ ਇਫੈਕਟ ਵੀ ਕਾਫੀ ਬਿਹਤਰੀਨ ਹੈ।


Related News