ਨੈਸ਼ਨਲ ਹਾਈਵੇਅ ''ਤੇ ਲੱਗੇ ਹਾਈਟੈੱਕ ਨਾਕੇ ''ਤੇ 4 ਨੌਜਵਾਨ ਚਰਸ ਨਾਲ ਕਾਬੂ

Wednesday, Jul 03, 2024 - 02:03 PM (IST)

ਨੈਸ਼ਨਲ ਹਾਈਵੇਅ ''ਤੇ ਲੱਗੇ ਹਾਈਟੈੱਕ ਨਾਕੇ ''ਤੇ 4 ਨੌਜਵਾਨ ਚਰਸ ਨਾਲ ਕਾਬੂ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਹਾਈਟੈੱਕ ਨਾਕੇ ਨੇੜੇ ਸ਼ੂਗਰ ਮਿੱਲ ਨੇੜੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਵੱਲੋਂ ਇਕ ਪਠਾਨਕੋਟ ਵਾਲੀ ਸਾਈਡ ਤੋਂ ਗੱਡੀ ਆ ਰਹੀ ਸਵਿਫਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 401 ਗ੍ਰਾਮ ਚਰਸ ਸਮੇਤ 25 ਹਜ਼ਾਰ ਰੁਪਏ ਦੀ ਡਰੱਗ ਮਨੀ ਨਾਲ ਚਾਰ ਨੌਜਵਾਨਾਂ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਪਰਿਵਾਰ ਨਾਲ ਵਾਪਰ ਗਿਆ ਭਾਣਾ! ਮਾਸੂਮ ਬੱਚੀ ਦੀ ਹੋਈ ਮੌਤ, ਛੋਟੀ ਭੈਣ ਤੇ ਮਾਂ ਦੀ ਵੀ ਹਾਲਤ ਗੰਭੀਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ  ਬਲਕਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਸ਼ੂਗਰ ਮਿੱਲ ਨੈਸ਼ਨਲ ਹਾਈਵੇਅ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਇਕ ਕਾਰ ਸਵਿਫਟ ਪਠਾਨਕੋਟ ਸਾਈਡ ਵੱਲੋਂ ਆਈ ਜੋ ਕਾਰ ਚਾਲਕ ਪੁਲਸ ਨਾਕਾਬੰਦੀ ਨੂੰ ਦੇਖ ਕੇ ਕਾਰ ਹੋਲੀ ਕਰਕੇ ਪਿੱਛੇ ਨੂੰ ਮੋੜਨ ਲੱਗਾ ਸੀ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਵਿਚੋਂ 401 ਗ੍ਰਾਮ ਚਰਸ ਅਤੇ 25 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਸੋਨੂੰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਜਗਤਪੁਰ ਝਬਾਲ, ਤਰਨ ਤਾਰਨ, ਮੰਗਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸ਼ੰਗਣਾ ਚਾਟੀ ਵਿੰਡ ਅੰਮ੍ਰਿਤਸਰ ,ਬਲਰਾਜ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਛੇਹਰਾਟਾ, ਜੋਬਨਜੋਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੀਜਾ ਥਾਣਾ ਘਰਿੰਡਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News