ਆਈਫੋਨ 6 ਜਿੰਨੀ ਹੈ ਇਸ ਮਿਊਜ਼ਿਕ ਪਲੇਅਰ ਦੀ ਕੀਮਤ
Sunday, Jan 31, 2016 - 11:19 AM (IST)
ਜਲੰਧਰ— ਚਾਈਨਾ ਆਧਾਰਿਤ ਪ੍ਰੀਮੀਅਮ ਆਡੀਓ ਉਪਕਰਣ ਬਣਾਉਣ ਵਾਲੀ ਕੰਪਨੀ FiiO ਇਲੈਕਟ੍ਰੋਨਿਕਸ ਨੇ FiiO X7 ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਸ ਦੀ ਕੀਮਤ 49,999 ਰੁਪਏ ਹੈ ਅਤੇ ਇਹ ਹੈੱਡਫੋਨਜੋਨ ਡਾਟ ਇਨ ''ਤੇ ਉਪਲੱਬਧ ਹੋਣਗੇ। ਹਾਲਾਂਕਿ ਜੇਕਰ ਤੁਸੀਂ ਇਸ ਐਂਡ੍ਰਾਇਡ ਮਿਊਜ਼ਿਕ ਪਲੇਅਰ ਨੂੰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਕੁਝ ਦਿਨਾਂ ਲਈ ਇਸ ਦੀ ਕੀਮਤ 42,999 ਰੁਪਏ ਹੈ।
ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਮਿਊਜ਼ਿਕ ਪਲੇਅਰ ਦੀ ਕੀਮਤ ਇੰਨੀ ਜ਼ਿਆਦਾ ਕਿਉਂ ਹੈ ਤਾਂ ਦੱਸ ਦਈਏ ਕਿ ਇਹ ਕਈ ਬਿਹਤਰੀਨ ਕੰਪਨੀਆਂ ''ਚੋਂ ਇਕ ਹੈ। ਜਿਥੋਂ ਤੱਕ ਡਿਜ਼ਾਈਨ ਦੀ ਗੱਲ ਹੈ ਤਾਂ FiiO X7 ''ਚ ਕੁਲ ਮਿਲਾ ਕੇ 6 ਬਟਨ ਦਿੱਤੇ ਗਏ ਹਨ। ਡਿਵਾਈਸ ''ਚ 6061 ਐਲੂਮੀਨੀਅਮ ਬਲਾਕਸ ਲੱਗੇ ਹਨ ਜਿਨ੍ਹਾਂ ਦੀ ਵਰਤੋਂ ਐਪਲ ਆਈਫੋਨ 6ਐੱਸ ਨੂੰ ਬਣਾਉਣ ਲਈ ਕੀਤੀ ਗਈ ਹੈ।
ਬ੍ਰਾਊਜ਼ਿੰਗ ਲਈ ਫੁਲ ਵੀਡੀਓਜ਼, ਫੋਟੋਜ਼ ਦੇਖੀਆਂ ਜਾ ਸਕਦੀਆਂ ਹਨ। ਇਸ ਵਿਚ ਐਂਡ੍ਰਾਇਡ 5.0 ਲਾਲੀਪਾਪ ਵਰਜਨ ''ਤੇ ਆਧਾਰਿਤ ਸਕਿਨ ਵਰਜਨ ਦਿੱਤਾ ਗਿਆ ਹੈ।
