ਜਲਦ ਹੀ ਗੂਗਲ ਮੈਪਸ ’ਚ ਸੁਣਨ ਨੂੰ ਮਿਲ ਸਕਦੀ ਹੈ ਅਮਿਤਾਭ ਬੱਚਨ ਦੀ ਦਮਦਾਰ ਆਵਾਜ਼
Wednesday, Jun 10, 2020 - 06:28 PM (IST)

ਗੈਜੇਟ ਡੈਸਕ– ਤੁਹਾਡੇ ’ਚੋਂ ਜ਼ਿਆਦਾਤਰ ਲੋਕ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋਣਗੇ ਅਤੇ ਤੁਸੀਂ ਕਈ ਵਾਰ ਗੂਗਲ ਮੈਪਸ ਦੀ ਵੀ ਵਰਤੋਂ ਕੀਤੀ ਹੋਵੇਗੀ। ਆਮਤੌਰ ’ਤੇ ਗੂਗਲ ਮੈਪਸ ’ਚ ਇਕ ਜਨਾਨੀ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਜ਼ਰਾ ਸੋਚੋ ਅਗਲੀ ਵਾਰ ਜਦੋਂ ਗੂਗਲ ਮੈਪਸ ਦੀ ਵਰਤੋਂ ਕਰੋ ਤਾਂ ਤੁਹਾਨੂੰ ਇਕ ਜਾਣੀ-ਪਛਾਣੀ ਦਮਦਾਰ ਆਵਾਜ਼ ਸੁਣਨ ਨੂੰ ਮਿਲੇ। ਜੀ ਹਾਂ, ਇਹ ਸੰਭਵ ਹੈ ਕਿ ਜਲਦੀ ਹੀ ਤੁਹਾਨੂੰ ਗੂਗਲ ਮੈਪਸ ’ਚ ਅਮਿਤਾਭ ਬੱਚਨ ਰਸਤਾ ਦੱਸਣ ’ਚ ਮਦਦ ਕਰਨਗੇ।
ਮਿਡ ਡੇਅ ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਅਤੇ ਅਮਿਤਾਭ ਬੱਚਨ ਵਿਚਕਾਲ ਗੂਗਲ ਮੈਪਸ ’ਚ ਆਵਾਜ਼ ਦੇਣ ਨੂੰ ਲੈ ਕੇਕ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਅਜੇ ਤਕ ਗੂਗਲ ਜਾਂ ਅਮਿਤਾਭ ਬੱਚਨ ਵਲੋਂ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਦੱਸ ਦੇਈਏ ਕਿ ਫਿਲਹਾਲ ਗੂਗਲ ਮੈਪਸ ’ਚ ਨਿਊਯਾਰਕ ਦੇ ਕੈਰਨ ਜੈਕਬਸਨ ਦੀ ਆਵਾਜ਼ ਸੁਣਾਈ ਦਿੰਦੀ ਹੈ।
ਜ਼ਿਕਰਯੋਗ ਹੈ ਕਿ ਗੂਗਲ ਨੇ ਹਾਲ ਹੀ ’ਚ ਆਪਣੇ ਮੈਪਸ ਲਈ ਕਈ ਨਵੇਂ ਫੀਚਰਜ਼ ਜਾਰੀ ਕੀਤੇ ਹਨ ਜਿਨ੍ਹਾਂ ਦੀ ਮਦਦ ਨਾਲ ਉਪਭੋਗਤਾ ਯਾਤਰਾ ਦੌਰਾਨ ਇਹ ਪਤਾ ਲਗਾ ਸਕਣਗੇ ਕਿ ਕਿਹੜੇ ਰੇਲਵੇ ਸਟੇਸ਼ਨ ’ਤੇ ਕਿੰਨੀ ਭੀੜ ਹੈ ਅਤੇ ਕਿਹੜੀ ਰੇਲ ਜਾਂ ਬੱਸ ਕਿੰਨੀ ਦੇਰੀ ਨਾਲ ਚੱਲ ਰਹੀ ਹੈ। ਉਥੇ ਹੀ ਕੰਪਨੀ ਦਾ ਕਹਿਣਾ ਹੈ ਕਿ ਉਪਭੋਗਤਾ ਨੂੰ ਇਨ੍ਹਾਂ ਫੀਚਰਜ਼ ਦੀ ਮਦਦ ਨਾਲ ਮਸਾਜਿਕ ਦੂਰੀ ਬਣਾਈ ਰੱਖਣ ’ਚ ਵੀ ਮਦਦ ਮਿਲੇਗੀ। ਕੰਪਨੀ ਦੇ ਬਲਾਗ ਪੋਸਟ ’ਚ ਦਿੱਤੀ ਜਾਣਕਾਰੀ ਮੁਤਾਬਕ, ਗੂਗਲ ਮੈਪਸ ਦੇ ਇਨ੍ਹਾਂ ਟ੍ਰਾਂਸਿਟ ਅਲਰਟ ਫੀਚਰਜ਼ ਨੂੰ ਜਲਦ ਹੀ ਅਰਜਨਟੀਨਾ, ਫਰਾਂਸ, ਭਾਰਤ, ਅਮਰੀਕਾ, ਯੂ.ਕੇ. ਸਮੇਤ ਦੂਜੇ ਦੇਸ਼ਾਂ ’ਚ ਲਾਂਚ ਕੀਤਾ ਜਾਵੇਗਾ।