8GB ਰੈਮ ਨਾਲ ਅਮਰੀਕੀ ਕੰਪਨੀ AVITA ਨੇ ਭਾਰਤ ''ਚ ਲਾਂਚ ਕੀਤਾ ਲੈਪਟਾਪ

08/01/2020 1:37:07 AM

ਗੈਜੇਟ ਡੈਸਕ—ਅਮਰੀਕੀ ਟੈਕ ਕੰਪਨੀ ਨੇ ਭਾਰਤੀ ਬਾਜ਼ਾਰ 'ਚ ਕਰੀਬ ਡੇਢ ਸਾਲ ਬਾਅਦ ਵਾਪਸੀ ਕਰਦੇ ਹੋਏ ਆਪਣਾ ਲੈਪਟਾਪ Liber V ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਜਨਵਰੀ 2019 'ਚ ਦੋ ਲੈਪਟਾਪ ਲਾਂਚ ਕੀਤੇ ਸਨ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 24,990 ਰੁਪਏ ਸੀ। ਉੱਥੇ ਹੁਣ ਕੰਪਨੀ ਨੇ ਪੁਰਾਣੇ ਵਰਜ਼ਨ ਦਾ ਅਪਗ੍ਰੇਡੇਡ ਵਰਜ਼ਨ ਬਾਜ਼ਾਰ 'ਚ ਪੇਸ਼ ਕੀਤਾ ਹੈ। AVITA Liber V ਨੂੰ 8ਜੀ.ਬੀ. ਰੈਮ ਨਾਲ 256ਜੀ.ਬੀ. ਸਟੋਰੇਜ਼ ਅਤੇ 512ਜੀ.ਬੀ. ਸਟੋਰੇਜ਼ ਨਾਲ ਪੇਸ਼ ਕੀਤਾ ਹੈ। ਲੈਪਟਾਪ ਨਾਲ ਐੱਮ.ਐੱਸ. ਆਫਿਸ ਵੀ ਪ੍ਰੀ-ਇੰਸਟਾਲਡ ਮਿਲੇਗਾ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Liber V ਲੈਪਟਾਪ 'ਚ ਤੁਹਾਨੂੰ ਇੰਟੈਲ ਕੋਰ 10ਵੀਂ ਜਨਰੇਸ਼ਨ ਦਾ ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਡੀ.ਡੀ.ਆਰ.4 ਅਤੇ ਐੱਸ.ਐੱਸ.ਡੀ. ਡਰਾਈਵ ਮਿਲੇਗੀ। ਲੈਪਟਾਪ 'ਚ ਤੁਹਾਨੂੰ ਇੰਟੈਲ ਯੂ.ਐੱਚ.ਡੀ. ਗ੍ਰਾਫਿਕਸ 620 ਮਿਲੇਗਾ। ਲੈਪਟਾਪ 'ਚ 14 ਇੰਚ ਦੀ ਐੱਫ.ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਮਿਲੇਗੀ ਜਿਸ ਦੇ ਨਾਲ ਐਂਟੀ ਗਲੇਅਰ ਦਾ ਸਪੋਰਟ ਵੀ ਹੈ। ਲੈਪਟਾਪ ਦੇ ਟੱਚਪੈਡ 'ਚ ਫੋਰ ਫਿੰਗਰ ਸਮਾਰਟ ਗੈਸਚਰ ਸਪੋਰਟ ਦਿੱਤਾ ਗਿਆ ਹੈ। ਲੈਪਟਾਪ 'ਚ ਫਿੰਗਰਪ੍ਰਿੰਟ ਲਾਗਿਨ ਫੀਚਰ ਤੇ ਟਾਪ 'ਤੇ ਵੈੱਬ ਕੈਮ ਵੀ ਹੈ। ਲੈਪਟਾਪ ਦੀ ਸ਼ੁਰੂਆਤੀ ਦੀ ਕੀਮਤ 41,490 ਹੈ।

AVITA ਦੇ ਇਸ ਲੈਪਟਾਪ ਦਾ ਮੁਕਾਬਲਾ ਆਨਰ ਦੇ ਨਵੇਂ ਲੈਪਟਾਪ ਆਨਰ ਮੈਜ਼ਿਕਬੁੱਕ 15 ਨਾਲ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ਲੈਪਟਾਪ 'ਚ ਤੁਹਾਨੂੰ ਫੁਲ ਐੱਚ.ਡੀ. ਡਿਸਪਲੇਅ ਮਿਲੇਗੀ। ਆਨਰ ਮੈਜ਼ਿਕਬੁੱਕ 15 ਦੀ ਕੀਮਤ 42,990 ਰੁਪਏ ਹੈ ਅਤੇ ਇਸ ਦੀ ਵਿਕਰੀ 6 ਅਗਸਤ ਤੋਂ ਐਮਾਜ਼ੋਨ ਅਤੇ ਫਲਿੱਪਕਾਰਟ ਤੋਂ ਹੋਵੇਗੀ। ਪਹਿਲੀ ਸੇਲ 'ਚ ਇਸ ਦੇ ਨਾਲ 3,000 ਰੁਪਏ ਦੀ ਛੋਟ ਮਿਲ ਰਹੀ ਹੈ।


Karan Kumar

Content Editor

Related News